Skip to main content

ਵੈਨਕੂਵਰ ਕੋਸਟਲ ਹੈਲਥ ਅਤੇ ਫ਼ਰੇਜ਼ਰ ਹੈਲਥ ਲਈ ਗਰਮੀ ਦੀ ਚੇਤਾਵਨੀ ਲਈ ਗਾਈਡੈਂਸ

17 ਅਗਸਤ, 2022

English | 繁體中文 简体中文 Español 한국어 |فارسی  | عربى | Русский | 日本語 | Tiếng Việt | Tagalog | ਪੰਜਾਬੀ

ਲੋਅਰ ਮੇਨ ਲੈਂਡ, ਬੀ.ਸੀ.- ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਕੈਨੇਡਾ (ਈ.ਸੀ.ਸੀ.ਸੀ.) ਨੇ ਅਕਤੂਬਰ 17-18 ਲਈ ਵੈਨਕੂਵਰ ਕੋਸਟਲ ਹੈਲਥ ਅਤੇ ਫ਼ਰੇਜ਼ਰ ਹੈਲਥ ਖੇਤਰਾਂ ਦੇ ਹੇਠ ਲਿਖੇ ਇਲਾਕਿਆਂ ਲਈ ਗਰਮੀ ਲਈ ਚੇਤਾਵਨੀ ਜਾਰੀ ਕੀਤੀ ਹੈ:

 • ਹੋ ਸਾਊਂਡ

 • ਮੈਟਰੋ ਵੈਨਕੂਵਰ

 • ਫ਼ਰੇਜ਼ਰ ਵੈਲੀ- ਚਿਲੀਵਾਕ ਸਮੇਤ ਸੈਂਟਰਲ

 • ਫ਼ਰੇਜ਼ਰ ਵੈਲੀ- ਹੋਪ ਸਮੇਤ ਪੂਰਬੀ

 • ਫ਼ਰੇਜ਼ਰ ਵੈਲੀ- ਐਬਟਸਫ਼ੋਰਡ ਸਮੇਤ ਪੱਛਮੀ

 • ਫ਼ਰੇਜ਼ਰ ਕੇਨਾਨ (Fraser Canyon)

ਉੱਚੇ ਦਬਾਅ ਵਾਲੀ ਇੱਕ ਲਹਿਰ ਬ੍ਰਿਟਿਸ਼ ਕੋਲੰਬੀਆ ਵਿਚ ਥੋੜ੍ਹੇ ਚਿਰ ਲਈ ਦਿਨ ਵਿਚ ਗਰਮੀ ਦਾ ਤਾਪਮਾਨ 29-35 ਡਿਗਰੀ ਸੈਲਸੀਅਸ ਅੰਦਰਲੇ ਪਾਸੇ ਅਤੇ ਪਾਣੀ ਦੇ ਨੇੜੇ 27 ਡਿਗਰੀ ਸੈਲਸੀਅਸ ਅਤੇ ਸੁਭਾ ਸਵੇਰ ਦਾ ਘੱਟ  ਤਾਪਮਾਨ 16-18 ਡਿਗਰੀ ਸੈਲਸੀਅਸ ਹੋਵੇਗਾ ਅਤੇ ਸ਼ੁੱਕਰਵਾਰ ਨੂੰ ਤਾਪਮਾਨ ਦਰਮਿਆਨਾ ਰਹਿਣ ਦੀ ਉਮੀਦ ਹੈ। ਇਸ ਵੈੱਬਸਾਈਟ ਤੇ ਹੋਰ ਜਾਣਕਾਰੀ ਪ੍ਰਾਪਤ ਕਰੋ: Latest Heat Warning: Weather Alert.

ਇਨ੍ਹਾਂ ਇਲਾਕਿਆਂ ਲਈ ਗਰਮੀ ਦੀ ਗੰਭੀਰ ਐਮਰਜੈਂਸੀ ਘੋਸ਼ਿਤ ਨਹੀਂ ਕੀਤੀ ਗਈ, ਹਾਲਾਂਕਿ ਤਾਪਮਾਨ ਉੱਚਾ ਹੋਣ ਕਾਰਨ ਗਰਮੀ ਨਾਲ ਸਬੰਧਿਤ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

ਬੀ.ਸੀ. ਸੈਂਟਰ ਆਫ਼ ਡਿਜ਼ੀਜ਼ ਕੰਟਰੋਲ ਆਪਣੀ ਵੈੱਬਸਾਈਟ (website) ਤੇ ਗਰਮੀ ਨਾਲ ਸਬੰਧਿਤ ਵੱਡੇ ਪੱਧਰ ਤੇ ਸਲਾਹ ਦਿੰਦਾ ਹੈ, ਜਿਸ ਵਿਚ ਵੱਖ ਵੱਖ ਕਿਸਮ ਦੀਆਂ ਗਰਮੀ ਦੀਆਂ ਚੇਤਾਵਨੀਆਂ ਬਾਰੇ ਜਾਣਕਾਰੀ, ਜ਼ਿਆਦਾ ਗਰਮੀ ਲਈ ਕਿਵੇਂ ਤਿਆਰ ਹੋਣਾ ਹੈ, ਗਰਮੀ ਨਾਲ ਸਬੰਧਿਤ ਬਿਮਾਰੀਆਂ ਦੇ ਲੱਛਣ, ਗਰਮੀ ਦੇ ਮੌਸਮ ਵਿਚ ਕਿਨ੍ਹਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ ਅਤੇ ਠੰਢਾ ਰਹਿਣ ਦੇ ਤਰੀਕੇ ਸ਼ਾਮਲ ਹੁੰਦੇ ਹਨ। ਇਨ੍ਹਾਂ ਇਲਾਕਿਆਂ ਵਿਚ ਗਰਮੀ ਵਿਰੁੱਧ ਸੁਰੱਖਿਆ ਲਈ ਕਿਰਪਾ ਕਰ ਕੇ ਇਹ ਵੈੱਬਸਾਈਟਾਂ ਦੇਖੋ vch.ca/heat ਅਤੇ fraserhealth.ca/sunsafety.

 

ਗਰਮੀ ਦੇ ਮੌਸਮ ਲਈ ਤਿਆਰ ਹੋਣਾ ਅਤੇ ਪ੍ਰਤੀਕ੍ਰਿਆ ਕਰਨਾ: Preparing for and responding to hot weather:

 • ਜੇ ਤੁਹਾਡੇ ਘਰ ਵਿਚ ਏਅਰ ਕੰਡੀਸ਼ਨਰ ਹੈ ਤਾਂ ਇਹ ਸੁਨਿਸ਼ਚਿਤ ਕਰੋ ਕਿ ਇਹ ਠੀਕ ਕੰਮ ਕਰਨ ਯੋਗ ਹੈ।

 • ਜੇ ਤੁਹਾਡੇ ਘਰ ਵਿਚ ਏਅਰ ਕੰਡੀਸ਼ਨਰ ਨਹੀਂ ਹੈ:

  • ਤਾਂ ਐਸੀ ਜਗ੍ਹਾ ਲੱਭੋ ਜਿੱਥੇ ਗਰਮੀ ਦੌਰਾਨ ਠੰਢੇ ਰਹਿ ਸਕੋ। ਆਪਣੇ ਭਾਈਚਾਰੇ ਵਿਚ ਐਸੀ ਜਗ੍ਹਾ ਦੇਖੋ ਜਿੱਥੇ ਤੁਸੀਂ ਅੰਦਰ ਰਹਿ ਸਕੋ ਜਿਵੇਂ ਕਿ ਲਾਇਬ੍ਰੇਰੀ, ਕਮਿਊਨਿਟੀ ਸੈਂਟਰ, ਸਿਨਮਾਘਰ ਜਾਂ ਮਾਲ। ਅੰਦਰ ਦਾ ਤਾਪਮਾਨ ਬਾਹਰ ਨਾਲੋਂ ਜ਼ਿਆਦਾ ਹੋ ਸਕਦਾ ਹੈ ਇਸ ਲਈ ਬਾਹਰ ਕੋਈ ਐਸੀ ਥਾਂ ਦੇਖੋ ਜਿੱਥੇ ਛਾਂ ਹੋਵੇ ਅਤੇ ਪਾਣੀ ਵਗ ਰਿਹਾ ਹੋਵੇ।

  • ਦਿਨੇ ਗਰਮੀ ਦੇ ਸਮੇਂ ਖਿੜਕੀਆਂ ਬੰਦ ਕਰੋ, ਪਰਦੇ ਅਤੇ ਬਲਾਈਂਡ ਬੰਦ ਰੱਖੋ ਥਾਂ ਕਿ ਧੁੱਪ ਅਤੇ ਗਰਮ ਹਵਾ ਅੰਦਰ ਨਾ ਆਵੇ। ਦਰਵਾਜ਼ੇ ਅਤੇ ਖਿੜਕੀਆਂ ਖੋਲ੍ਹੋ ਜਦੋਂ ਬਾਹਰ ਦਾ ਤਾਪਮਾਨ ਅੰਦਰ ਨਾਲੋਂ ਠੰਢਾ ਹੋਵੇ ਤਾਂ ਕਿ ਠੰਢੀ ਹਵਾ ਅੰਦਰ ਆ ਸਕੇ। 

  • ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਕੋਲ ਪੱਖਾ ਚਲਦੀ ਹਾਲਤ ਵਿਚ ਹੈ। ਪਰ ਘਰ ਅੰਦਰ ਪੱਖਿਆਂ ਨੂੰ ਠੰਢ ਦਾ ਮੁੱਖ ਸਰੋਤ ਨਾ ਸਮਝੋ। ਪੱਖਿਆਂ ਨੂੰ ਸ਼ਾਮੀ, ਰਾਤੀਂ ਅਤੇ ਸੁਭਾ ਸਵੇਰੇ ਠੰਢੀ ਹਵਾ ਅੰਦਰ ਖਿੱਚਣ ਲਈ ਵਰਤ ਸਕਦੇ ਹਾਂ। ਥਰਮੋਸਟੈਟ ਜਾਂ ਥਰਮਾਮੀਟਰ ਨਾਲ ਘਰ ਅੰਦਰ ਤਾਪਮਾਨ ਦਾ ਧਿਆਨ ਰੱਖੋ। ਘਰ ਅੰਦਰ ਦਾ ਤਾਪਮਾਨ ਲਗਾਤਾਰ 310 ਸੈਂਟੀਗ੍ਰੇਡ ਉਨ੍ਹਾਂ ਲੋਕਾਂ ਲਈ ਖ਼ਤਰਨਾਕ ਹੋ ਸਕਦਾ ਹੈ ਜੋ ਗਰਮੀ ਨਾਲ ਸੰਵੇਦਨਸ਼ੀਲ ਹੁੰਦੇ ਹਨ।

  • ਜੇ ਤੁਹਾਡਾ ਘਰ ਬਹੁਤ ਗਰਮ ਹੋ ਜਾਏ ਤਾਂ ਜੇ ਸੰਭਵ ਹੋਵੇ ਤਾਂ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਰਹਿਣ ਬਾਰੇ ਸੋਚੋ ਜਿਸ ਕੋਲ ਏਅਰ ਕੰਡੀਸ਼ਨਰ ਹੈ।

 • ਐਸੇ ਲੋਕਾਂ ਦੀ ਪਹਿਚਾਣ ਕਰੋ ਜਿਨ੍ਹਾਂ ਨੂੰ ਗਰਮੀ ਸਬੰਧਿਤ ਬਿਮਾਰੀਆਂ ਦਾ ਜ਼ਿਆਦਾ ਖ਼ਤਰਾ ਹੈ। ਜੇ ਸੰਭਵ ਹੋਵੇ ਤਾਂ ਗਰਮੀ ਲਈ ਤਿਆਰ ਹੋਣ ਲਈ ਉਨ੍ਹਾਂ ਦੀ ਮਦਦ ਕਰੋ ਅਤੇ ਉਨ੍ਹਾਂ ਨੂੰ ਚੈੱਕ ਕਰਨ ਦੀ ਯੋਜਨਾ ਬਣਾਓ।

ਸਭ ਤੋਂ ਵੱਧ ਕਿਸ ਨੂੰ ਖ਼ਤਰਾ ਹੈ? Who is most at risk?


ਗਰਮੀਆਂ ਦੇ ਮੌਸਮ ਦੌਰਾਨ ਆਪਣੇ ਆਪ ਦਾ, ਪਰਵਾਰਕ ਮੈਂਬਰਾਂ, ਗਵਾਂਢੀਆਂ ਅਤੇ ਦੋਸਤਾਂ ਦਾ ਧਿਆਨ ਰੱਖਣਾ ਬੜਾ ਮਹੱਤਵਪੂਰਨ ਹੈ।

 • ਸਭ ਤੋਂ ਵੱਧ ਸੰਵੇਦਨਸ਼ੀਲ ਲੋਕਾਂ ਵਿਚ ਇਹ ਸ਼ਾਮਲ ਹਨ:

 • ਬਜ਼ੁਰਗ, ਖ਼ਾਸ ਕਰ 60 ਸਾਲ ਤੋਂ ਵੱਡੀ ਉਮਰ ਦੇ

 • ਜੋ ਲੋਕ ਇਕੱਲੇ ਰਹਿੰਦੇ ਹਨ

 • ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਸ਼ੂਗਰ, ਦਿਲ ਦੀ ਬਿਮਾਰੀ ਜਾਂ ਸਾਹ ਦੀ ਬਿਮਾਰੀ ਜਿਹੀਆਂ ਸਿਹਤ ਸਮੱਸਿਆਵਾਂ ਹਨ  

 • ਮਾਨਸਿਕ ਰੋਗਾਂ ਜਿਵੇਂ ਕਿ ਸੀਜ਼ੋਫਰੇਨੀਆ (schizophrenia), ਉਦਾਸੀ ਜਾਂ ਫ਼ਿਕਰ ਵਾਲੇ ਲੋਕ

 • ਨਸ਼ਿਆਂ ਦੀ ਵਰਤੋਂ ਵਾਲੇ ਵਿਕਾਰਾਂ ਵਾਲੇ ਲੋਕ

 • ਸੀਮਤ ਗਤੀਸ਼ੀਲਤਾ ਅਤੇ ਹੋਰ ਅਸੱਮਰੱਥਾਵਾਂ ਵਾਲੇ ਲੋਕ /ਅਪੰਗ ਲੋਕ

 • ਜੋ ਲੋਕ ਬਹੁਤ ਛੋਟੀ ਜਗ੍ਹਾ ਵਿਚ ਰਹਿੰਦੇ ਹਨ

 • ਜੋ ਲੋਕ ਗਰਮ ਵਾਤਾਵਰਨ ਵਿਚ ਕੰਮ ਕਰਦੇ ਹਨ

 • ਗਰਭਵਤੀ ਔਰਤਾਂ

 • ਨਿਆਣੇ ਅਤੇ ਛੋਟੇ ਬੱਚੇ


ਤੁਹਾਡੀ ਸਿਹਤ: Your health:

 • ਬੇਸ਼ੱਕ ਤੁਹਾਨੂੰ ਪਿਆਸ ਨਹੀਂ ਤਾਂ ਵੀ ਕਾਫ਼ੀ ਪਾਣੀ ਅਤੇ ਹੋਰ ਤਰਲ ਪੀਓ ਤਾਂ ਕਿ ਸਰੀਰ ਵਿਚ ਕਾਫ਼ੀ ਤਰਲ ਰਹੇ।

 • ਆਪਣੇ ਸਰੀਰ ਤੇ ਪਾਣੀ ਦਾ ਛਿੜਕਾਅ ਕਰੋ, ਸਿੱਲ੍ਹੀ ਕਮੀਜ਼ ਪਾਓ, ਠੰਢੇ ਪਾਣੀ ਦਾ ਸ਼ਾਵਰ ਜਾਂ ਬਾਥ ਲਵੋ, ਜਾਂ ਪਾਣੀ ਵਿਚ ਬੈਠ ਕੇ ਆਪਣੇ ਸਰੀਰ ਨੂੰ ਠੰਢਾ ਰੱਖੋ।

 • ਸ਼ਾਂਤ ਰਹੋ ਖ਼ਾਸ ਕਰ ਦਿਨ ਦੇ ਗਰਮ ਘੰਟਿਆਂ ਦੌਰਾਨ।

 • ਛਾਂ ਵਿਚ ਰਹੋ ਅਤੇ ਐੱਸ.ਪੀ.ਐੱਫ. (Sun Protection Factor, SPF) 30 ਜਾਂ ਇਸ ਤੋਂ ਜ਼ਿਆਦਾ ਵਾਲੀ ਸਨਸਕ੍ਰੀਨ ਵਰਤੋ।

 • ਜੇ ਤੁਸੀਂ ਜ਼ਿਆਦਾ ਗਰਮੀ ਮਹਿਸੂਸ ਕਰ ਰਹੇ ਹੋ ਤਾਂ ਠੰਢੇ ਹੋਣ ਦੀ ਕਾਰਵਾਈ ਕਰੋ। ਜ਼ਿਆਦਾ ਗਰਮੀ ਦੇ ਲੱਛਣਾਂ ਵਿਚ ਠੀਕ ਮਹਿਸੂਸ ਨਾ ਕਰਨਾ, ਸਿਰਦਰਦ ਅਤੇ ਚੱਕਰ ਆਉਣੇ। ਜ਼ਿਆਦਾ ਗਰਮ ਹੋਣ ਕਾਰਨ ਥਕਾਵਟ ਅਤੇ ਗਰਮੀ ਦੀ ਸਟ੍ਰੋਕ ਹੋ ਸਕਦੀ ਹੈ।

 • ਗਰਮੀ ਦੀ ਥਕਾਵਟ ਦੇ ਲੱਛਣਾਂ ਵਿਚ ਬਹੁਤ ਜ਼ਿਆਦਾ ਪਸੀਨਾ ਆਉਣਾ, ਮਾਸਪੇਸ਼ੀਆਂ ਵਿਚ ਕੜਵੱਲ ਪੈਣੇ, ਬਹੁਤ ਜ਼ਿਆਦਾ ਪਿਆਸ ਲੱਗਣੀ ਅਤੇ ਗੂੜ੍ਹੇ ਰੰਗ ਦਾ ਪਿਸ਼ਾਬ ਸ਼ਾਮਲ ਹਨ। ਜੇ ਤੁਹਾਨੂੰ ਇਹ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਹਾਨੂੰ ਠੰਢੀ ਜਗ੍ਹਾ ਜਾਣਾ ਚਾਹੀਦਾ ਹੈ,ਖ਼ੂਬ ਪਾਣੀ ਪੀਣਾ ਚਾਹੀਦਾ ਹੈ, ਆਰਾਮ ਅਤੇ ਸਰੀਰ ਨੂੰ ਠੰਢਾ ਕਰਨ ਲਈ ਪਾਣੀ ਵਰਤੋ।

 • ਗਰਮੀ ਦੀ ਸਟ੍ਰੋਕ ਦੇ ਲੱਛਣਾਂ ਵਿਚ ਬੇਹੋਸ਼ੀ, ਭਰਮ, ਡੌਰ ਭੌਰ ਹੋਣਾ, ਬਹੁਤ ਜ਼ਿਆਦਾ ਦਿਲ ਕੱਚਾ ਹੋਣਾ ਜਾਂ ਉਲਟੀਆਂ ਅਤੇ ਗੂੜ੍ਹੇ ਰੰਗ ਦਾ ਪਿਸ਼ਾਬ ਜਾਂ ਪਿਸ਼ਾਬ ਨਾ ਆਉਣਾ ਸ਼ਾਮਲ ਹਨ। ਗਰਮੀ ਦੀ ਸਟ੍ਰੋਕ ਮੈਡੀਕਲ ਐਮਰਜੈਂਸੀ ਹੈ।

ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿਚ 911 ਤੇ ਫ਼ੋਨ ਕਰੋ। ਇਹ ਬੜਾ ਜ਼ਰੂਰੀ ਹੈ ਕਿ 911 ਜ਼ਿੰਮੇਵਾਰੀ ਨਾਲ ਵਰਤਿਆ ਜਾਏ ਤਾਂ ਕਿ ਸਿਸਟਮ ਤੇ ਬਹੁਤ ਭਾਰ ਨਾ ਪੈ ਜਾਏ।

911 ਤੇ ਕਦੋਂ ਫ਼ੋਨ ਕਰਨਾ ਹੈ:

 • ਗਰਮੀ ਦੀ ਸਟ੍ਰੋਕ ਦੀ ਸਥਿਤੀ ਦੀ ਹਾਲਤ ਵਿਚ: ਬੇਹੋਸ਼ੀ, ਭਰਮ, ਡੌਰ ਭੌਰ ਹੋਣਾ, ਬਹੁਤ ਜ਼ਿਆਦਾ ਦਿਲ ਕੱਚਾ ਹੋਣਾ ਜਾਂ ਉਲਟੀਆਂ ਅਤੇ ਗੂੜ੍ਹੇ ਰੰਗ ਦਾ ਪਿਸ਼ਾਬ ਜਾਂ ਪਿਸ਼ਾਬ ਨਾ ਆਉਣਾ।

 • ਆਮ ਤੌਰ ਤੇ: ਜਦੋਂ ਛਾਤੀ ਵਿਚ ਦਰਦ ਹੋਵੇ, ਸਾਹ ਲੈਣ ਵਿਚ ਤਕਲੀਫ਼, ਬੇਹੋਸ਼ੀ, ਗੰਭੀਰ ਜਲਨ, ਦਮ ਘੁਟਣਾ, ਕੜਵੱਲ ਜੋ ਰੁਕ ਨਹੀਂ ਰਹੇ, ਡੁੱਬਣਾ, ਤੀਬਰ ਐਲਰਜਿਕ ਪ੍ਰਤੀਕਰਮ, ਸਿਰ ਦੀ ਚੋਟ, ਸਟ੍ਰੋਕ ਦੇ ਲੱਛਣ ਜਾਂ ਬਹੁਤ ਵੱਡਾ ਸਦਮਾ।

ਜੇ ਤੁਹਾਨੂੰ ਘੱਟ ਜ਼ਰੂਰੀ ਸਿਹਤ ਸਮੱਸਿਆ ਹੈ:

 • ਤੁਸੀਂ 811 ਤੇ ਹੈਲਥਲਿੰਕ ਬੀ.ਸੀ. ਨੂੰ ਫ਼ੋਨ ਕਰ ਕੇ ਨਰਸ ਨਾਲ ਗੱਲ ਕਰ ਸਕਦੇ ਹੋ ਜਾਂ ਕਿਸੇ ਜ਼ਰੂਰੀ ਦੇਖਭਾਲ ਸੈਂਟਰ ਜਾਂ ਕਲੀਨਿਕ ਵਿਚ ਜਾਓ ਜੇ ਕਰ ਤੁਸੀਂ ਸੁਰੱਖਿਅਤ ਜਾ ਸਕਦੇ ਹੋ। ਇਸ ਤਰੀਕੇ ਸਾਡਾ ਐਮਰਜੈਂਸੀ ਸਟਾਫ਼  ਅਤੇ ਪੈਰਾਮੈਡਿਕ ਜ਼ਿਆਦਾ ਲੋਕਾਂ ਦੀ ਦੇਖਭਾਲ ਕਰ ਸਕਣਗੇ ਜਿਨ੍ਹਾਂ ਨੂੰ ਇਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਹੈ।

 • healthlinkbc.ca ਤੇ ਆਨਲਾਈਨ ਟੂਲ ਉਪਲਬਧ ਹਨ ਜਿਵੇਂ ਕਿ "ਆਪਣੇ ਲੱਛਣ ਚੈੱਕ ਕਰੋ"। 

ਸਿਹਤ ਤੇ ਗਰਮੀ ਦਾ ਅਸਰ ਅਤੇ ਸੁਰੱਖਿਅਤ ਅਤੇ ਠੰਢਾ ਰਹਿਣ ਲਈ ਸਲਾਹਾਂ ਅਤੇ ਹੋਰ ਜ਼ਿਆਦਾ ਜਾਣਕਾਰੀ ਲਈ ਇਹ ਵੈੱਬਸਾਈਟਾਂ ਦੇਖੋ vch.ca/heat ਅਤੇ fraserhealth.ca/sunsafety.


SOURCE: ਵੈਨਕੂਵਰ ਕੋਸਟਲ ਹੈਲਥ ਅਤੇ ਫ਼ਰੇਜ਼ਰ ਹੈਲਥ ਲਈ ਗਰਮੀ ਦੀ ਚੇਤਾਵਨੀ ਲਈ ਗਾਈਡੈਂਸ ( )
Page printed:

Copyright © Vancouver Coastal Health. All Rights Reserved.