An illustration showing a scene of a town during winter
bc family

ਸਹੀ ਜਗ੍ਹਾ 'ਤੇ ਸਹੀ ਦੇਖਭਾਲ ਚੁਣੋ।

ਸਰਦੀਆਂ ਦੌਰਾਨ ਤੰਦਰੁਸਤੀ 'ਤੇ ਧਿਆਨ ਕਿਉਂ ਦੇਣਾ ਚਾਹੀਦਾ ਹੈ?

ਸਰਦੀਆਂ ਦੌਰਾਨ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਤੁਹਾਡੀ ਸਿਹਤ ‘ਤੇ ਅਸਰ ਕਰ ਸਕਦੀਆਂ ਹਨ। ਠੰਡਾ ਤਾਪਮਾਨ ਅਕਸਰ ਸਾਹ ਦੀਆਂ ਬਿਮਾਰੀਆਂ, ਮੌਸਮੀ ਉਦਾਸੀ ਅਤੇ ਮੌਸਮ ਸੰਬੰਧੀ ਸੱਟਾਂ ਦੇ ਵਧੇ ਹੋਏ ਜੋਖਮ ਨਾਲ ਸੰਬੰਧਿਤ ਹੁੰਦਾ ਹੈ। ਤਾਪਮਾਨ ਵਿੱਚ ਗਿਰਾਵਟ ਦੇ ਨਾਲ ਜ਼ੁਕਾਮ, ਫਲੂ ਅਤੇ ਗੰਭੀਰ ਸਿਹਤ ਸਮੱਸਿਆਵਾਂ ਦਾ ਜੋਖਮ ਵੱਧ ਸਕਦਾ ਹੈ। ਇਸ ਮੌਸਮ ਵਿੱਚ ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕਣਾ ਖਾਸ ਤੌਰ 'ਤੇ ਮਹੱਤਵਪੂਰਨ ਹੈ। 

ਬਹੁਤ ਜ਼ਿਆਦਾ ਠੰਡ ਵਿੱਚ, ਹਾਈਪੋਥਰਮੀਆ, ਕੱਕਰ ਖਾਧ (ਫ਼ਰੌਸਟ ਬਾਈਟ), ਫਿਸਲਣ, ਡਿੱਗਣ, ਕਾਰਬਨ ਮੋਨੌਕਸਾਈਡ ਦਾ ਜ਼ਹਿਰ ਚੜ੍ਹਨ ਅਤੇ ਸੰਭਾਵੀ ਮੌਤ ਦੇ ਜੋਖਮ ਵੱਧ ਹੁੰਦੇ ਹਨ। ਸਰਦੀਆਂ ਦਾ ਮੌਸਮ ਹਰ ਕਿਸੇ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ, ਇਸ ਲਈ ਯਕੀਨੀ ਬਣਾਓ ਕਿ ਤੁਸੀਂ ਤਿਆਰ ਹੋ ਅਤੇ ਉਹ ਕਰੋ ਜੋ ਤੁਹਾਨੂੰ ਆਪਣੇ ਆਪ ਨੂੰ, ਆਪਣੇ ਪਰਿਵਾਰ ਅਤੇ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਕਰਨ ਦੀ ਲੋੜ ਹੈ।

ਅਸੀਂ ਤੁਹਾਡੀ ਸਹਾਇਤਾ ਲਈ ਮੌਜੂਦ ਹਾਂ

  • An icon of a heart and medical symbol

    ਹਰ ਮਰੀਜ਼ ਲਈ ਤੁਰੰਤ, ਗੁਣਵੱਤਾ ਵਾਲੀ ਦੇਖਭਾਲ ਲਈ ਸਮਰਪਿਤ।

  • Icon showing multiplate languages

    ਸਾਡੇ ਭਾਈਚਾਰੇ ਦੀ ਸਹਾਇਤਾ ਲਈ ਕਈ ਭਾਸ਼ਾਵਾਂ ਵਿੱਚ ਸੇਵਾਵਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ।

  • An icon showing a hand holding a feather

    ਇੰਡੀਜਨਸ (ਮੂਲ ਨਿਵਾਸੀ) ਮਰੀਜ਼ਾਂ ਲਈ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਦੇਖਭਾਲ ਯਕੀਨੀ ਬਣਾਉਣ ਲਈ ਵਚਨਬੱਧ।

ਇਸ ਸਰਦੀਆਂ ਵਿੱਚ ਆਪਣੀ ਸਿਹਤ ਨੂੰ ਪਹਿਲ ਦਿਓ ਪੋਸਟਰ