Elder Roberta

Matriarchs ਅਤੇ Knowledge Keepers ਆਦਿਵਾਸੀ ਭਾਈਚਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਮੈਂਬਰ ਹਨ ਜਿਨ੍ਹਾਂ ਨੇ ਅਮਲੀ ਜੀਵਨ ਰਾਹੀਂ ਤਜਰਬੇ ਹਾਸਲ ਕੀਤੇ ਹਨ ਅਤੇ ਆਪਣੀਆਂ ਪਿੱਤਰੀ ਅਤੇ ਖਾਨਦਾਨੀ ਰਵਾਇਤਾਂ ਰਾਹੀਂ ਮਿਲੀ ਸਭਿਆਚਾਰਕ ਸਿਆਣਪ ਅਤੇ ਗਿਆਨ ਨੂੰ ਸਾਂਭ ਕੇ ਰੱਖਿਆ ਹੈ। ਉਹ ਕਈ ਪੀੜ੍ਹੀਆਂ ਤੋਂ ਆਦਿਵਾਸੀ ਭਾਈਚਾਰਿਆਂ ਵਿਚ ਉੱਚ ਸਨਮਾਨ ਅਤੇ ਸ਼ਕਤੀ ਦੇ ਯੋਗ ਸਮਝੇ ਗਏ ਹਨ। ਉਨ੍ਹਾਂ ਕੋਲ ਇਲਾਜ ਦੇ ਰਵਾਇਤੀ ਅਮਲਾਂ ਅਤੇ ਵਿਸ਼ਵ ਪ੍ਰਤੀ ਆਦਿਵਾਸੀ ਦ੍ਰਿਸ਼ਟੀਕੋਣਾਂ ਦੀ ਵਿਲੱਖਣ ਸੂਝ ਹੈ ਜੋ ਉਨ੍ਹਾਂ ਸਭਿਆਚਾਰਕ ਰੁਕਾਵਟਾਂ ਨੂੰ ਦੂਰ ਕਰਨ ਵਿਚ ਮਦਦ ਕਰ ਸਕਦੀ ਹੈ ਜਿਹੜੀਆਂ ਅਕਸਰ ਆਦਿਵਾਸੀ ਲੋਕਾਂ ਨੂੰ ਇਲਾਜ (ਕੇਅਰ) ਤੱਕ ਪਹੁੰਚ ਕਰਨ ਤੋਂ ਰੋਕਦੀਆਂ ਹਨ।    

ਇਹ ਪੱਕਾ ਕਰਨ ਲਈ ਕਿ ਆਦਿਵਾਸੀ ਵਿਚਾਰਾਂ ਨੂੰ ਸੁਣਿਆ ਜਾਵੇ ਅਤੇ ਸਾਡੇ ਹੈਲਥ ਸਿਸਟਮ ਵਿਚ ਸ਼ਾਮਲ ਕੀਤਾ ਜਾਵੇ, ਵੀ ਸੀ ਐੱਚ ਨੇ Matriarchs ਅਤੇ ਗਿਆਨ ਰੱਖਣ ਵਾਲਿਆਂ ਦੀ ਸਲਾਹਕਾਰ ਕਮੇਟੀ (Matriarchs and Knowledge Keepers Advisory Committee) ਬਣਾਈ ਹੈ।

ਇਹ ਕਮੇਟੀ, ਆਦਿਵਾਸੀ ਐਲਡਰਜ਼, ਡਾਕਟਰਾਂ ਅਤੇ ਆਦਿਵਾਸੀ ਹੈਲਥ ਟੀਮ ਦੇ ਮੈਂਬਰਾਂ ਤੋਂ ਬਣੀ ਹੈ ਜਿਹੜੀ ਆਦਿਵਾਸੀ ਕਲਾਇੰਟਾਂ ਨੂੰ ਜਾਣਨ ਅਤੇ ਉਨ੍ਹਾਂ ਨਾਲ ਜੁੜਣ ਦੇ ਆਦਿਵਾਸੀ ਤਰੀਕਿਆਂ ਨੂੰ ਅੱਗੇ ਲਿਆਉਣ ਲਈ ਵੀ ਸੀ ਐੱਚ ਅਤੇ ਉਨ੍ਹਾਂ ਦੇ ਭਾਈਚਾਰਿਆਂ ਵਿਚ ਕੰਮ ਕਰਦੇ ਹਨ। ਇਹ ਬੀ.ਸੀ. ਦੀਆਂ ਹੈਲਥ ਅਥਾਰਟੀਆਂ ਵਿਚ ਇਕ ਵਿਲੱਖਣ ਕਿਸਮ ਦਾ ਸਹਿਯੋਗ ਹੈ। ਆਦਿਵਾਸੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਵਿਚਾਰਾਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਵਿੱਚੋਂ ਲਿਆ ਕੇ, ਕਮੇਟੀ ਵੀ ਸੀ ਐੱਚ ਦੀ ਆਦਿਵਾਸੀ ਸਿਹਤ ਨਾਲ ਸੰਬੰਧਿਤ ਲੀਡਰਸ਼ਿਪ ਨੂੰ ਸਲਾਹ ਦਿੰਦੀ ਹੈ, ਹੋਰ ਕਮੇਟੀਆਂ ਅਤੇ ਡਾਇਰੈਕਟਰਾਂ ਨੂੰ ਮਿਲਦੀ ਹੈ ਅਤੇ ਕਮਿਊਨਟੀ ਮੈਂਬਰਾਂ ਦੇ ਮਾਮਲੇ ਅੱਗੇ ਲਿਆਉਂਦੀ ਹੈ।

Elder Roberta

Matriarchs ਅਤੇ ਗਿਆਨ ਰੱਖਣ ਵਾਲਿਆਂ ਦੀ ਸਲਾਹਕਾਰ ਕਮੇਟੀ (Matriarchs and Knowledge Keepers Advisory Committee) ਦੇ ਇਕ ਪ੍ਰਮੁੱਖ ਮੈਂਬਰ ਐਲਡਰ Roberta Price ਦਾ ਕਹਿਣਾ ਹੈ, “ Matriarchs ਅਤੇ Knowledge Keepers ਵਜੋਂ ਅਸੀਂ ਆਪਣੇ ਪੂਰਵਜਾਂ ਦੀਆਂ ਸਿੱਖਿਆਵਾਂ ਨੂੰ ਲੈ ਕੇ ਚੱਲਦੇ ਹਾਂ ਅਤੇ ਆਪਣੇ ਭਾਈਚਾਰਿਆਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸੱਦਾ ਦਿੰਦੇ ਹਾਂ। ਸਾਡੇ ਅਮਲੀ ਜੀਵਨ ਰਾਹੀਂ ਹੋਏ ਅਨੁਭਵ, ਗਿਆਨ ਅਤੇ ਸਭਿਆਚਾਰਕ ਅਮਲ ਮਰੀਜ਼ਾਂ ਨੂੰ ਤਸੱਲੀ ਦੇਣ ਵਿਚ ਮਦਦ ਕਰਦੇ ਹਨ ਅਤੇ ਇਹ ਦਿਖਾਉਂਦੇ ਹਨ ਕਿ ਕਿਵੇਂ ਆਦਿਵਾਸੀ ਲੋਕ ਆਪਣਾ ਅਤੇ ਹੋਰਨਾਂ ਦਾ ਖਿਆਲ ਰੱਖ ਸਕਦੇ ਹਨ।

ਸਲਾਹਕਾਰ ਕਮੇਟੀ ਦਾ ਕੰਮ, ਸਿਸਟਮਬੱਧ ਤਬਦੀਲੀ ਨੂੰ ਅੱਗੇ ਵਧਾਉਣ ਅਤੇ ਆਦਿਵਾਸੀ ਲੋਕਾਂ ਲਈ ਹੈਲਥ ਕੇਅਰ ਦੇ ਨਤੀਜਿਆਂ ਵਿਚ ਸੁਧਾਰ ਕਰਨ ਲਈ ਮਹੱਤਵਪੂਰਨ ਹੈ। ਹੁਣੇ ਹੁਣੇ Matriarchs ਅਤੇ Knowledge Keepers ਨੇ ਗਰਭਵਤੀ ਆਦਿਵਾਸੀ ਔਰਤਾਂ ਦੇ ਉਨ੍ਹਾਂ ਦੇ ਗਰਭਵਤੀ ਹੋਣ ਦੌਰਾਨ ਨਸ਼ਿਆਂ ਦੀ ਵਰਤੋਂ ਦੇ ਅਨੁਭਵ ਇਕੱਠੇ ਕੀਤੇ। ਰਲ ਕੇ, ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਕਮਜ਼ੋਰ ਸਮੇਂ ਦੌਰਾਨ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਆਦਿਵਾਸੀ ਔਰਤਾਂ ਦੀ ਰੱਖਿਆ ਕਰਨ ਵਿਚ ਮਦਦ ਲਈ ਪ੍ਰੀਨੇਟਲ ਸੰਭਾਲ ਵਿਚ ਸਦਮੇ ਦੀ ਜਾਣਕਾਰੀ ਵਾਲੀ ਜ਼ਿਆਦਾ ਸੰਭਾਲ, ਨੁਕਸਾਨ ਘਟਾਉਣ ਵਾਲੀਆਂ ਪਹੁੰਚਾਂ ਅਤੇ ਸੇਵਾਵਾਂ ਦੇਣ ਵਾਲਿਆਂ ਦੀ ਸਭਿਆਚਾਰਕ ਸੇਫਟੀ ਲਈ ਲੋੜ ਨੂੰ ਉਜਾਗਰ ਕੀਤਾ।

ਸਲਾਹਕਾਰ ਕਮੇਟੀ ਉੱਪਰ ਆਪਣੇ ਕੰਮ ਤੋਂ ਅੱਗੇ, Matriarchs ਅਤੇ Knowledge Keepers ਸਭਿਆਚਾਰਕ ਤੌਰ `ਤੇ ਸੁਰੱਖਿਅਤ ਅਤੇ ਸਦਮੇ ਦੀ ਜਾਣਕਾਰੀ ਨਾਲ ਇਲਾਜ ਵਿਚ ਮਦਦ ਕਰਨ ਵਾਸਤੇ ਆਦਿਵਾਸੀ ਮਰੀਜ਼ਾਂ ਨਾਲ ਸਿੱਧਾ ਕੰਮ ਕਰਦੇ ਹਨ। ਉਹ ਆਦਿਵਾਸੀ ਲੋਕਾਂ ਦੇ ਹੱਕਾਂ ਅਤੇ ਲੋੜਾਂ ਦੀ ਹਿਮਾਇਤ ਕਰਦੇ ਹਨ, ਇਲਾਜ ਦੀਆਂ ਅਜਿਹੀਆਂ ਪਲੈਨਾਂ ਤਿਆਰ ਕਰਦੇ ਹਨ ਜਿਹੜੀਆਂ ਬੁਨਿਆਦੀ ਮਸਲਿਆਂ ਵੱਲ ਧਿਆਨ ਦਿੰਦੀਆਂ ਹਨ ਅਤੇ ਮਰੀਜ਼ਾਂ ਨੂੰ ਰਾਜ਼ੀ ਹੋਣ ਦੇ ਰਵਾਇਤੀ ਢੰਗਾਂ ਨਾਲ ਜੋੜਦੀਆਂ ਹਨ। ਗਰਭਵਤੀ ਔਰਤਾਂ ਨਾਲ ਉਨ੍ਹਾਂ ਦਾ ਕੰਮ ਪਰਿਵਾਰਾਂ ਨੂੰ ਇਕੱਠੇ ਰੱਖਣ ਵਿਚ ਮਦਦ ਕਰਦਾ ਹੈ ਅਤੇ ਅੰਤਰ-ਪੀੜ੍ਹੀ ਸਦਮੇ ਤੋਂ ਰੋਕਥਾਮ ਕਰਦਾ ਹੈ। 

Matriarchs ਅਤੇ Knowledge Keepers ਸਿਹਤ ਲਈ ਸੰਪੂਰਨ ਪਹੁੰਚ ਦਾ ਮਾਡਲ ਬਣਾਉਂਦੇ ਹਨ ਜਿਸ ਵਿਚ ਅਧਿਆਤਮਿਕ ਪੱਖ ਸ਼ਾਮਲ ਹਨ। ਭਾਵੇਂ ਕਿ ਉਹ ਲੋਕਾਂ ਦੀ ਦਰਦ ਹਟਾ ਨਹੀਂ ਸਕਦੇ, ਉਹ ਆਪਣੀ ਆਰਾਮਦੇਹ ਹਾਜ਼ਰੀ ਅਤੇ ਸਭਿਆਚਾਰਕ ਅਮਲਾਂ ਨਾਲ ਦਰਦ ਨੂੰ ਘੱਟ ਕਰ ਸਕਦੇ ਹਨ। ਇਹ ਹਾਜ਼ਰੀ ਉਨ੍ਹਾਂ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਇਹ ਯਾਦ ਕਰਵਾਉਂਦੀ ਹੈ ਕਿ ਉਨ੍ਹਾਂ ਦੀਆਂ ਜੱਦੋਜਹਿਦਾਂ ਦੇ ਦੌਰਾਨ ਵੀ, ਉਨ੍ਹਾਂ ਨੂੰ ਪਿਆਰ ਕੀਤਾ ਜਾਂਦਾ ਹੈ, ਉਨ੍ਹਾਂ ਦੀ ਇਕ ਥਾਂ ਹੈ ਜਿਸ ਨਾਲ ਉਹ ਸੰਬੰਧ ਰੱਖਦੇ ਹਨ ਅਤੇ ਉਨ੍ਹਾਂ ਦਾ ਸਦਾ ਸੁਆਗਤ ਕੀਤਾ ਜਾਵੇਗਾ। ਇਹ ਦਿਆਲਤਾ, ਲਚਕਸ਼ੀਲਤਾ ਅਤੇ ਪ੍ਰਵਾਨਗੀ ਹੋਰਨਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਜ਼ਿੰਦਗੀਆਂ ਵਿਚ ਪਾਲਣਾ ਕਰਨ ਲਈ ਇਕ ਹਾਂਪੱਖੀ ਤਜਵੀਜ਼ ਦਿੰਦੀਆਂ ਹਨ।

ਆਦਿਵਾਸੀ ਭਾਈਚਾਰੇ ਵਿਚ, ਆਪਣੀ ਪ੍ਰਮੁੱਖ ਅਤੇ ਭਰੋਸੇਮੰਦ ਸਥਿਤੀ ਰਾਹੀਂ, ਸਲਾਹਕਾਰ ਕਮੇਟੀ ਉੱਪਰਲੇ Matriarchs ਅਤੇ Knowledge Keepers ਆਦਿਵਾਸੀ ਕਲਾਇੰਟਾਂ ਅਤੇ ਵੀ ਸੀ ਐੱਚ ਵਿਚਕਾਰ ਸੰਬੰਧ ਨੂੰ ਵਿਕਸਿਤ ਕਰਦੇ ਹਨ। ਉਹ ਹੈਲਥ ਕੇਅਰ ਵਿਚਲੇ ਟੋਇਆਂ ਅਤੇ ਪਾੜਿਆਂ ਦਾ ਪਤਾ ਲਾਉਣ ਵਿਚ ਮਦਦ ਕਰਦੇ ਹਨ ਅਤੇ ਅੱਤ ਦੀ ਗਰਮੀ ਜਾਂ ਕਿਸੇ ਮਹਾਂਮਾਰੀ ਵਰਗੇ ਸੰਕਟਾਂ ਵਿਚ ਤੇਜ਼ੀ ਨਾਲ ਐਕਸ਼ਨ ਲੈਂਦੇ ਹਨ।ਗਰਮੀ ਦੀ ਪਿਛਲੀ ਲਹਿਰ ਦੌਰਾਨ, ਉਹ ਵੈਨਕੂਵਰ ਦੀ ਡਾਊਨਟਾਊਨ ਈਸਟਸਾਈਡ ਦੇ ਨੁਕਸਾਨ ਦੀ ਜੱਦ ਵਿਚ ਆਉਣ ਵਾਲੇ ਲੋਕਾਂ ਵਿਚਲੇ ਆਦਿਵਾਸੀ ਕਲਾਇੰਟਾਂ ਦੀਆਂ ਲੋੜਾਂ ਦਾ ਪਤਾ ਲਾਉਣ ਵਿਚ ਮੋਹਰੀ ਸਨ। ਉਨ੍ਹਾਂ ਦੇ ਯਤਨ ਸਹੀ ਸੰਭਾਲ ਫੌਰਨ ਪ੍ਰਦਾਨ ਕਰਨ ਵਿਚ ਵੀ ਸੀ ਐੱਚ ਦੀ ਮਦਦ ਕਰਨ ਲਈ ਜ਼ਰੂਰੀ ਸਨ। 

Matriarchs ਅਤੇ Knowledge Keepers ਹੈਲਥ ਕੇਅਰ ਦੇ ਬਸਤੀਵਾਦੀ ਅਸਰ ਨੂੰ ਖਤਮ ਕਰਨ ਅਤੇ ਸਾਰਿਆਂ ਲਈ ਬਿਹਤਰ ਹੈਲਥ ਕੇਅਰ ਸਿਸਟਮ ਬਣਾਉਣ ਵਿਚ ਇਕ ਜ਼ਰੂਰੀ ਰੋਲ ਨਿਭਾਉਂਦੇ ਹਨ।

ਆਦਿਵਾਸੀ ਇਤਿਹਾਸ, ਜ਼ਬਾਨੀ ਕਹਾਣੀ ਸੁਣਾਉਣ ਦੀ ਕਲਾ ਅਤੇ ਸਾਲਾਂ ਭਰ ਦੇ ਗਿਆਨ ਨੂੰ ਵਰਤ ਕੇ ਉਹ ਤੰਦਰੁਸਤੀ ਨੂੰ ਵਧਾਉਣ ਲਈ ਨਵੇਂ ਖਿਆਲ ਅੱਗੇ ਲਿਆਉਂਦੇ ਹਨ ਅਤੇ ਸਾਂਝੀਆਂ ਸਚਾਈਆਂ ਅਤੇ ਸਮਝਾਂ ਦਾ ਨਿਰਮਾਣ ਕਰਕੇ ਮੇਲ-ਮਿਲਾਪ ਵਿਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਦੀ ਸੂਝ ਅਤੇ ਕੋਨੈਕਸ਼ਨ ਆਦਿਵਾਸੀ ਅਤੇ ਮੁੱਖ ਧਾਰਾ ਦੇ ਹੈਲਥ ਕੇਅਰ ਸਿਸਟਮਾਂ ਵਿਚਕਾਰ ਪਾੜੇ ਨੂੰ ਪੂਰਨ ਅਤੇ ਇਹ ਯਕੀਨੀ ਬਣਾਉਣ ਵਿਚ ਮਦਦ ਕਰਦੇ ਹਨ ਕਿ ਆਦਿਵਾਸੀ ਆਵਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਚੀਜ਼ ਬਾਰੇ ਹੋਰ ਪੜ੍ਹੋ ਕਿ ਅਸੀਂ ਕਿਵੇਂ ਹਰ ਇਕ ਦੀ ਸੰਭਾਲ ਕਰਦੇ ਹਾਂ

ਜਵਾਨ ਲੋਕਾਂ ਦੀ ਅਗੇਤੀ ਮਦਦ ਕਰਨ ਲਈ ਮਨੋਰੋਗਾਂ ਲਈ ਸਰਵਿਸ ਵਿਚ ਵਾਧਾ

ਵੀ ਸੀ ਐੱਚ ਦੀਆਂ ਵੈਕਸੀਨ ਦੀਆਂ ਮੁਹਿੰਮਾਂ ਨਾਲ ਅਸਰ ਪਾਉਣਾ

ਕੈਂਬੀ ਗਾਰਡਨਜ਼ ਵਿਚ ਮਦਦ ਵਾਲੀ ਨਵੀਂ ਰਿਹਾਇਸ਼