ਵੈਨਕੂਵਰ ਸਿਟੀ ਸੈਂਟਰ ਅਰਜੰਟ ਐਂਡ ਪ੍ਰਾਈਮਰੀ ਕੇਅਰ ਸੈਂਟਰ Vancouver City Centr…
- 188 Nelson Street Vancouver, BC V6B 1A9
-
- ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ (UPCC) ਵਿੱਚ ਸਾਰੀਆਂ ਮੁਲਾਕਾਤਾਂ ਸਿਰਫ਼ ਬਿਨਾਂ ਅਪੌਇੰਟਮੈਂਟ ਦੇ ਹੁੰਦੀਆਂ ਹਨ; ਅਪੌਇੰਟਮੈਂਟਾਂ ਉਪਲਬਧ ਨਹੀਂ ਹਨ। : (604) 416-1811
ਇੱਕ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (Urgent and Primary Care Centre, UPCC) ਉਹ ਥਾਂ ਹੈ ਜਿੱਥੇ ਤੁਸੀਂ ਜ਼ਰੂਰੀ ਅਤੇ ਗੈਰ-ਜਾਨਲੇਵਾ ਸਿਹਤ ਸਮੱਸਿਆਵਾਂ ਲਈ ਉਸੇ ਦਿਨ ਦੀ ਦੇਖਭਾਲ ਲਈ ਜਾ ਸਕਦੇ ਹੋ। ਜਾਨਲੇਵਾ ਸਿਹਤ ਸੰਬੰਧੀ ਸਮੱਸਿਆਵਾਂ ਲਈ, 9-1-1 'ਤੇ ਕਾਲ ਕਰੋ ਜਾਂ ਐਮਰਜੈਂਸੀ ਵਿਭਾਗ ਵਿੱਚ ਜਾਓ।
ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ, ਅਸੀਂ ਬੰਦ ਹੋਣ ਤੋਂ ਪਹਿਲਾਂ, ਨਵੇਂ ਮਰੀਜ਼ਾਂ ਨੂੰ ਸਵੀਕਾਰ ਕਰਨਾ ਬੰਦ ਕਰ ਸਕਦੇ ਹਾਂ।
ਤੁਹਾਡੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਤੁਹਾਡੀਆਂ ਸਿਹਤ-ਸੰਭਾਲ ਦੀਆਂ ਲੋੜਾਂ ਨੂੰ ਸਭ ਤੋਂ ਬਿਹਤਰ ਸਮਝਦੇ ਹਨ, ਪਰ ਜੇਕਰ ਤੁਸੀਂ ਉਨ੍ਹਾਂ ਨੂੰ ਨਹੀਂ ਮਿਲ ਸਕਦੇ, ਤਾਂ ਉਨ੍ਹਾਂ ਸਿਹਤ ਚਿੰਤਾਵਾਂ ਲਈ ਜਿਨ੍ਹਾਂ ਨਾਲ ਜਾਨ ਨੂੰ ਖਤਰਾ ਨਹੀਂ ਹੈ, ਉਸੇ ਦਿਨ ਮਿਲਣ ਵਾਲੀ, ਤੁਰੰਤ ਦੇਖਭਾਲ ਵਾਸਤੇ ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਓ।
ਜਿਨ੍ਹਾਂ ਮਰੀਜ਼ਾਂ ਨੂੰ 12 ਤੋਂ 24 ਘੰਟਿਆਂ ਦੇ ਅੰਦਰ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ, ਉਹ ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ (UPCCs) ਵਿਖੇ ਹੇਠ ਲਿਖੀਆਂ ਅਵਸਥਾਵਾਂ ਲਈ ਦੇਖਭਾਲ ਲੈ ਸਕਦੇ ਹਨ:
- ਤੇਜ਼ ਬੁਖਾਰ
- ਛੋਟੇ ਹਾਦਸੇ ਅਤੇ ਡਿੱਗਣ ਕਾਰਨ ਮੋਚ ਅਤੇ ਖਿੱਚ
- ਥੋੜ੍ਹਾ ਜਿਹਾ ਖੂਨ ਵਹਿਣਾ ਜਾਂ ਕੱਟ ਜਿਸ ਲਈ ਟਾਂਕਿਆਂ ਦੀ ਲੋੜ ਹੋਵੇ
- ਮਾਮੂਲੀ ਜਲਣ ਜਿਨ੍ਹਾਂ ਲਈ ਦੇਖਭਾਲ ਦੀ ਲੋੜ ਹੋ ਸਕਦੀ ਹੈ
- ਸਾਹ ਲੈਣ ਵਿੱਚ ਹਲਕੇ ਤੋਂ ਦਰਮਿਆਨੇ ਪੱਧਰ ਦੀ ਮੁਸ਼ਕਲ ਜਾਂ ਦਮੇ ਦੇ ਦੌਰੇ
- ਸਾਈਨਸ, ਮੂੰਹ ਜਾਂ ਫੇਫੜਿਆਂ ਦੇ ਇਨਫੈਕਸ਼ਨ
- ਮਤਲੀ, ਉਲਟੀਆਂ, ਦਸਤ ਜਾਂ ਕਬਜ਼
- ਧੱਫੜ ਜਾਂ ਇਨਫੈਕਸ਼ਨ ਵਰਗੀਆਂ ਚਮੜੀ ਨਾਲ ਸੰਬੰਧਿਤ ਸਮੱਸਿਆਵਾਂ
- ਐਲਰਜੀ ਦੇ ਹਲਕੇ ਲੱਛਣ
- ਪਿਸ਼ਾਬ ਕਰਦੇ ਸਮੇਂ ਦਰਦ ਜਾਂ ਜਲਣ
- ਨਵਾਂ ਜਾਂ ਵਿਗੜਦਾ ਹੋਇਆ ਦਰਦ, ਜੋ ਕਿ ਗੰਭੀਰ ਨਹੀਂ ਹੈ।
- ਨਵੀਆਂ ਜਾਂ ਵਿਗੜਦੀਆਂ ਮਾਨਸਿਕ ਸਿਹਤ ਚਿੰਤਾਵਾਂ
ਇਹ ਸੂਚੀ ਪੂਰੀ ਨਹੀਂ ਹੈ, ਅਤੇ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਤੁਹਾਡੇ ਲਈ ਉਚਿਤ ਹੈ ਜਾਂ ਨਹੀਂ, ਇਹ ਤੁਹਾਡੀ ਵਿਅਕਤੀਗਤ ਸਥਿਤੀ 'ਤੇ ਨਿਰਭਰ ਕਰੇਗਾ।
188 Nelson Street
Vancouver, BC
V6B 1A9
-
ਗੂਗਲ ਮੈਪ ਵਿਚ ਡਾਇਰੈਕਸ਼ਨਾਂ ਲਉ
-
- All visits to a UPCC are walk-in only; appointments are not available: (604) 416-1811
-
ਪਾਰਕਿੰਗ ਅਤੇ ਟ੍ਰਾਂਸਪੋਰਟੇਸ਼ਨ
-
ਖੁੱਲ੍ਹਣ ਦੇ ਸਮੇਂ
ਦੇਖਭਾਲ ਦੇ ਵਿਕਲਪਾਂ ਬਾਰੇ ਹੋਰ ਜਾਣੋ
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC)
ਕਿਸੇ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਵਿਖੇ ਜ਼ਰੂਰੀ ਅਤੇ ਮੁੱਢਲੀਆਂ ਸਿਹਤ ਸੰਭਾਲ ਸੇਵਾਵਾਂ ਲਓ।
ਹੋਰ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਥਾਵਾਂ ਲੱਭੋ
ਸਿਹਤ ਸੰਭਾਲ ਸੇਵਾਵਾਂ ਲੱਭੋ
ਸਹੀ ਜਗ੍ਹਾ 'ਤੇ ਸਹੀ ਦੇਖਭਾਲ ਚੁਣੋ।