ਸਾਊਥਈਸਟ ਅਰਜੰਟ ਐਂਡ ਪ੍ਰਾਈਮਰੀ ਕੇਅਰ ਸੈਂਟਰ Southeast Urgent and Primary Ca…
- 5880 Victoria Drive Vancouver, BC V5P 3W9
-
- ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ (UPCC) ਵਿੱਚ ਸਾਰੀਆਂ ਮੁਲਾਕਾਤਾਂ ਸਿਰਫ਼ ਬਿਨਾਂ ਅਪੌਇੰਟਮੈਂਟ ਦੇ ਹੁੰਦੀਆਂ ਹਨ; ਅਪੌਇੰਟਮੈਂਟਾਂ ਉਪਲਬਧ ਨਹੀਂ ਹਨ। : (604) 675-3210
- ਹੋਰ ਵਿਕਲਪ: (604) 327-0093
ਖੁੱਲ੍ਹਣ ਦੇ ਸਮੇਂ
- ਸੋਮਵਾਰ: 8:00 a.m. to 10:00 ਸ਼ਾਮ
- ਮੰਗਲ਼ਵਾਰ: 8:00 a.m. to 10:00 ਸ਼ਾਮ
- ਬੁੱਧਵਾਰ: 8:00 a.m. to 10:00 ਸ਼ਾਮ
- ਵੀਰਵਾਰ: 8:00 a.m. to 10:00 ਸ਼ਾਮ
- ਸ਼ੁੱਕਰਵਾਰ: 8:00 a.m. to 10:00 ਸ਼ਾਮ
- Saturday: 8:00 a.m. to 10:00 ਸ਼ਾਮ
- ਐਤਵਾਰ: 9:00 a.m. to 5:00 ਸ਼ਾਮ
ਸਟੈਟ ਛੁੱਟੀਆਂ ਵਾਲੇ ਦਿਨ, ਸਾਊਥ ਈਸਟ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਆਮ ਸਮੇਂ ‘ਤੇ ਖੁੱਲ੍ਹਾ ਰਹਿੰਦਾ ਹੈ।
ਮਰੀਜ਼ਾਂ ਨੂੰ ਤੁਰੰਤ ਜ਼ਰੂਰਤ ਦੇ ਅਨੁਸਾਰ ਦੇਖਿਆ ਜਾਂਦਾ ਹੈ। ਮਰੀਜ਼ਾਂ ਦੀ ਵੱਧ ਗਿਣਤੀ ਕਾਰਨ, ਅਸੀਂ ਦਿਨ ਦੇ ਸ਼ੁਰੂ ਵਿੱਚ ਨਵੇਂ ਮਰੀਜ਼ਾਂ ਨੂੰ ਸਵੀਕਾਰ ਕਰਨਾ ਬੰਦ ਕਰ ਸਕਦੇ ਹਾਂ, ਤਾਂ ਜੋ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਬੰਦ ਹੋਣ ਤੋਂ ਪਹਿਲਾਂ, ਕਤਾਰ ਵਿੱਚ ਖੜ੍ਹੇ ਮਰੀਜ਼ਾਂ ਦੀ ਚੰਗੀ ਤਰ੍ਹਾਂ ਦੇਖਭਾਲ ਲਈ ਸਾਡੀਆਂ ਟੀਮਾਂ ਕੋਲ ਵਾਜਬ ਸਮਾਂ ਹੋਵੇ।
ਇੱਥੇ ਕਿਵੇਂ ਪਹੁੰਚਣਾ ਹੈ
ਟ੍ਰਾਂਜ਼ਿਟ: ਬੱਸ ਨੰਬਰ 20 ਰਾਹੀਂ ਪਹੁੰਚਯੋਗ
ਪਾਰਕਿੰਗ: ਨਜ਼ਦੀਕੀ ਸੜਕਾਂ 'ਤੇ ਪੇਡ ਪਾਰਕਿੰਗ ਮਿਲ ਸਕਦੀ ਹੈ। ਪਹੁੰਚਯੋਗ ਪਾਰਕਿੰਗ ਬਾਰੇ ਜਾਣਕਾਰੀ ਲਈ ਸਿਟੀ ਆਫ ਵੈਨਕੂਵਰ ਦੇ ਐਕਸੈਸੀਬਲ ਪਾਰਕਿੰਗ ਪੰਨੇ 'ਤੇ ਜਾਣ ਲਈ ਇੱਥੇ ਕਲਿੱਕ ਕਰੋ।
ਸਰੋਤ
-
-
ਸਾਊਥ ਈਸਟ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਣਕਾਰੀ ਪੋਸਟਰ
-
ਆਪਣੀ ਵਿਜ਼ਿਟ ਲਈ ਤਿਆਰੀ
ਸਾਊਥ ਈਸਟ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਸਾਈਟ 'ਤੇ ਐਕਸ-ਰੇ ਸੇਵਾਵਾਂ ਉਪਲਬਧ ਨਹੀਂ ਹੈ।
ਆਪਣੀ ਵਿਜ਼ਿਟ ਤੋਂ ਪਹਿਲਾਂ
ਜਾਣ ਤੋਂ ਪਹਿਲਾਂ ਉਡੀਕ ਸਮੇਂ ਬਾਰੇ ਪਤਾ ਕਰੋ। ਵੈਨਕੂਵਰ ਕੋਸਟਲ ਹੈਲਥ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCCs) ਹਫ਼ਤੇ ਦੇ ਸੱਤੇ ਦਿਨ ਖੁੱਲ੍ਹੇ ਰਹਿੰਦੇ ਹਨ, ਜਿਸ ਵਿੱਚ ਸ਼ਾਮ, ਵੀਕਐਂਡ ਅਤੇ ਸਟੈਟ ਛੁੱਟੀਆਂ ਸ਼ਾਮਲ ਹਨ। ਜਾਣ ਤੋਂ ਪਹਿਲਾਂ,EDWaitTimes.ca'ਤੇ ਅੰਦਾਜ਼ਨ ਉਡੀਕ ਸਮੇਂ ਅਤੇ ਕੰਮ ਦੇ ਘੰਟਿਆਂ ਬਾਰੇ ਜਾਣੋ।
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰਾਂ (UPCCs) ਵਿਖੇ ਉਡੀਕ ਸਮਾਂ ਵੱਖ-ਵੱਖ ਹੁੰਦਾ ਹੈ ਅਤੇ ਮਰੀਜ਼ਾਂ ਦੀਆਂ ਦੇਖਭਾਲ ਦੀਆਂ ਜ਼ਰੂਰਤਾਂ 'ਤੇ ਨਿਰਭਰ ਹੈ। ਮਰੀਜ਼ਾਂ ਦੀ ਵੱਧ ਗਿਣਤੀ ਕਾਰਨ, ਅਸੀਂ ਦਿਨ ਦੇ ਸ਼ੁਰੂ ਵਿੱਚ ਨਵੇਂ ਮਰੀਜ਼ਾਂ ਨੂੰ ਸਵੀਕਾਰ ਕਰਨਾ ਬੰਦ ਕਰ ਸਕਦੇ ਹਾਂ, ਤਾਂ ਜੋ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਬੰਦ ਹੋਣ ਤੋਂ ਪਹਿਲਾਂ, ਕਤਾਰ ਵਿੱਚ ਖੜ੍ਹੇ ਮਰੀਜ਼ਾਂ ਦੀ ਚੰਗੀ ਤਰ੍ਹਾਂ ਦੇਖਭਾਲ ਲਈ ਸਾਡੀਆਂ ਟੀਮਾਂ ਕੋਲ ਵਾਜਬ ਸਮਾਂ ਹੋਵੇ।
ਜੇ ਤੁਹਾਡੇ ਕੋਲ ਆਪਣਾ ਬੀ ਸੀ ਸਰਵਿਸਿਜ਼ ਕਾਰਡ (BC Services card) ਹੈ, ਤਾਂ ਆਪਣੇ ਨਾਲ ਲੈ ਕੇ ਆਓ।
ਆਪਣੀ ਵਿਜ਼ਿਟ ਦੌਰਾਨ
- ਰਿਸੈਪਸ਼ਨ ‘ਤੇ ਆਪਣਾ ਚੈੱਕ-ਇਨ ਕਰੋ।
- ਉਡੀਕ ਕਰਨ ਵਾਲੀ ਥਾਂ (waiting area) ‘ਤੇ ਵਾਪਸ ਜਾਓ। ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਵਿਖੇ ਮਰੀਜ਼ਾਂ ਨੂੰ ਜ਼ਰੂਰਤ ਦੇ ਅਨੁਸਾਰ ਦੇਖਿਆ ਜਾਂਦਾ ਹੈ।
- ਜਦੋਂ ਤੁਹਾਨੂੰ ਬੁਲਾਇਆ ਜਾਵੇ, ਨਰਸ ਨਾਲ ਟ੍ਰੀਆਜ ਅਸੈਸਮੈਂਟ ਪੂਰਾ ਕਰੋ।
- ਸਿਹਤ ਸੰਭਾਲ ਪ੍ਰਦਾਤਾ ਨੂੰ ਮਿਲਣ ਲਈ ਬੁਲਾਏ ਜਾਣ ਤੱਕ ਉਡੀਕ ਕਰੋ।
ਆਪਣੀ ਵਿਜ਼ਿਟ ਤੋਂ ਬਾਅਦ
- ਜੇ ਤੁਹਾਡੇ ਕੋਲ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਹੈ, ਤਾਂ ਉਨ੍ਹਾਂ ਨਾਲ ਸੰਪਰਕ ਕਰੋ।