An illustration showing a scene of a town during winter

ਢੁਕਵੀਂ ਦੇਖਭਾਲ ਦੀ ਮੰਗ

ਸਿਹਤ ਦੇਖ-ਰੇਖ ਬਾਰੇ ਸੂਚਿਤ ਫੈਸਲੇ ਲੈਣਾ ਤੁਹਾਡੀ ਤੰਦਰੁਸਤੀ ਲਈ ਮਹੱਤਵਪੂਰਨ ਹੋ ਸਕਦਾ ਹੈ ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਸਾਡੀ ਸਿਹਤ-ਸੰਭਾਲ ਪ੍ਰਣਾਲੀ ਕੁਸ਼ਲਤਾ ਨਾਲ ਕੰਮ ਕਰ ਸਕਦੀ ਹੈ। ਇਹ ਜਾਣਨਾ ਕਿ ਦੇਖਭਾਲ ਲਈ ਕਿੱਥੇ ਜਾਣਾ ਹੈ, ਤੁਹਾਨੂੰ ਬਿਹਤਰ, ਤੇਜ਼ ਦੇਖਭਾਲ ਪ੍ਰਦਾਨ ਕਰ ਸਕਦਾ ਹੈ ਅਤੇ ਸਿਹਤ-ਸੰਭਾਲ ਸਰੋਤਾਂ 'ਤੇ ਬੇਲੋੜੇ ਦਬਾਅ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਗੱਲ ਧਿਆਨ ਵਿੱਚ ਰੱਖੋ ਕਿ ਕੁਝ ਸੇਵਾਵਾਂ ਅਤੇ ਸਰੋਤਾਂ ਦੀ ਉਪਲਬਧਤਾ ਖੇਤਰ ਦੇ ਅਧਾਰ ਤੇ ਵੱਖਰੀ ਹੋ ਸਕਦੀ ਹੈ, ਜੋ ਹਰੇਕ ਭਾਈਚਾਰੇ ਦੀ ਵਿਲੱਖਣ ਸਿਹਤ-ਸੰਭਾਲ ਰੂਪਰੇਖਾ ਨੂੰ ਦਰਸਾਉਂਦੀ ਹੈ।

ਉਪਲਬਧ ਦੇਖਭਾਲ ਦੇ ਵੱਖ-ਵੱਖ ਪੱਧਰਾਂ ਨੂੰ ਸਮਝਣਾ ਅਤੇ ਇਹ ਨਿਰਧਾਰਤ ਕਰਨਾ ਜ਼ਰੂਰੀ ਹੈ ਕਿ ਤੁਹਾਡੀ ਸਥਿਤੀ ਲਈ ਕਿਹੜਾ ਸਭ ਤੋਂ ਢੁਕਵਾਂ ਹੈ। ਭਾਵੇਂ ਇਹ ਮਾਮੂਲੀ ਬਿਮਾਰੀ ਜਾਂ ਗੰਭੀਰ ਸਥਿਤੀ ਹੈ, ਸਹੀ ਸਮੇਂ 'ਤੇ ਸਹੀ ਜਗ੍ਹਾ 'ਤੇ ਸਹੀ ਦੇਖਭਾਲ ਮਹੱਤਵਪੂਰਨ ਫਰਕ ਲਿਆ ਸਕਦੀ ਹੈ।

ਤੁਹਾਡੀ ਸਿਹਤ-ਸੰਭਾਲ ਮਾਰਗਦਰਸ਼ਨ ਗਾਈਡ

ਪੇਸ਼ ਹੈ ਕਿ ਤੁਹਾਡੀਆਂ ਲੋੜਾਂ ਦੇ ਆਧਾਰ 'ਤੇ, ਇਹ ਫੈਸਲਾ ਕਿਵੇਂ ਕਰਨਾ ਹੈ ਕਿ ਦੇਖਭਾਲ ਕਿੱਥੋਂ ਲੈਣੀ ਹੈ। ਯਾਦ ਰੱਖੋ, ਜਦੋਂ ਕਿ ਇਹ ਗਾਈਡ ਇੱਕ ਆਮ ਸੰਖੇਪ ਜਾਣਕਾਰੀ ਦੀ ਪੇਸ਼ਕਸ਼ ਕਰਦੀ ਹੈ, ਸਿਹਤ-ਸੰਭਾਲ ਸੇਵਾਵਾਂ ਅਤੇ ਪੇਸ਼ਕਸ਼ਾਂ ਇਸ ਗੱਲ 'ਤੇ ਨਿਰਭਰ ਕਰਦੀਆਂ ਹਨ ਕਿ ਤੁਸੀਂ ਕਿੱਥੇ ਰਹਿੰਦੇ ਹੋ:

  • ਨਿੱਜੀ ਦੇਖਭਾਲ: ਤੁਹਾਡਾ ਪਰਿਵਾਰਕ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਤੁਹਾਡੀ ਸਿਹਤ ਦੇਖ-ਰੇਖ ਦੀਆਂ ਲੋੜਾਂ ਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਘੰਟਿਆਂ ਅਤੇ ਨਿਰਦੇਸ਼ਾਂ ਲਈ ਉਹਨਾਂ ਦੇ ਦਫਤਰ ਨੂੰ ਕਾਲ ਕਰੋ| ਜੇਕਰ ਤੁਹਾਡੇ ਕੋਲ ਇਹ ਨਹੀਂ ਹੈ, ਤਾਂ HealthLinkBC.ca.  'ਤੇ ਰਜਿਸਟਰ ਕਰੋ।
  • ਆਮ ਸਿਹਤ ਸਵਾਲ: ਕਿਸੇ ਵੀ ਸਮੇਂ ਜਾਂ ਦਿਨ ਨਰਸ ਨਾਲ ਗੱਲ ਕਰਨ ਲਈ 8-1-1 ਨੂੰ ਕਾਲ ਕਰੋ।
  • ਫਾਰਮੇਸੀ: ਗਰਭ ਨਿਰੋਧਕ ਅਤੇ ਛੋਟੀਆਂ ਬਿਮਾਰੀਆਂ ਲਈ ਨੁਸਖ਼ੇ ਦੀ ਰੀਫਿਲ ਅਤੇ ਇਲਾਜ ਲਈ, SeeYourPharmacist.ca 'ਤੇ ਜਾਓ। ਬੀ.ਸੀ. ਫਾਰਮਾਸਿਸਟਸ ਚੋਣਵੇਂ ਮਾਮੂਲੀ ਮੁੱਦਿਆਂ ਜਿਵੇਂ ਕਿ ਐਲਰਜੀ, ਜ਼ੁਕਾਮ ਦੇ ਫੋੜੇ, ਹਲਕੇ ਮੁਹਾਸੇ, ਅੱਖਾਂ ਦੀ ਜਲਨ ਅਤੇ ਪਿਸ਼ਾਬ ਨਾਲੀ ਦੀਆਂ ਲਾਗਾਂ ਦਾ ਇਲਾਜ ਕਰਦੇ ਹਨ|
  • ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ: vch.ca/MentalHealth 'ਤੇ ਜਾਓ।
  • ਜਾਨ ਦੇ ਖ਼ਤਰੇ ਤੋਂ ਬਗੈਰ ਵਾਲੀਆਂ ਸਿਹਤ ਚਿੰਤਾਵਾਂ: ਇੱਕ ਜ਼ਰੂਰੀ ਅਤੇ ਪ੍ਰਾਇਮਰੀ ਕੇਅਰ ਸੈਂਟਰ 'ਤੇ ਜਾਓ। vch.ca/UPCC  'ਤੇ ਸਥਾਨ ਲੱਭੋ ਅਤੇ ਕੰਮ ਦੇ ਘੰਟੇ ਦੇਖੋ।
  • ਐਮਰਜੈਂਸੀ: 9-1-1 'ਤੇ ਕਾਲ ਕਰੋ ਜਾਂ ਐਮਰਜੈਂਸੀ ਵਿਭਾਗ 'ਤੇ ਜਾਓ। EDWaitTimes.ca 'ਤੇ ਉਡੀਕ ਸਮੇਂ ਦੀ ਜਾਂਚ ਕਰੋ।
    ਨੋਟ: ਬੱਚਿਆਂ ਦੀ ਐਮਰਜੈਂਸੀ ਲਈ, ਬੀ ਸੀ ਚਿਲਡਰਨ ਹਸਪਤਾਲ 16 ਸਾਲ ਤੱਕ ਦੇ ਬੱਚਿਆਂ ਦੀ ਸੇਵਾ ਕਰਦਾ ਹੈ, ਹਾਲਾਂਕਿ ਸਾਰੇ ਐਮਰਜੈਂਸੀ ਵਿਭਾਗ ਬੱਚਿਆਂ ਨੂੰ ਦੇਖਣ ਲਈ ਯੋਗ ਹਨ।

  • ਟੀਕੇ: GetVaccinated.gov.bc.ca ਜਾਂ 1-833-838-2323 'ਤੇ ਆਪਣੇ ਫਲੂ ਜਾਂ COVID-19 ਟੀਕੇ ਬੁੱਕ ਕਰੋ। ਡਰਾਪ-ਇਨ ਵਿਕਲਪਾਂ ਲਈ, ਫਾਰਮੇਸੀਆਂ, ਵਾਕ-ਇਨ ਕਲੀਨਿਕਾਂ ਜਾਂ ਆਪਣੇ ਪਰਿਵਾਰਕ ਪ੍ਰੈਕਟੀਸ਼ਨਰ ਨਾਲ ਸੰਪਰਕ ਕਰੋ।

ਖੇਤਰੀ ਸੇਵਾਵਾਂ

ਸਿਹਤ-ਸੰਭਾਲ ਸੇਵਾਵਾਂ ਹਰੇਕ ਕਮਿਊਨਿਟੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀਆਂ ਜਾਂਦੀਆਂ ਹਨ, ਜਿਸਦਾ ਮਤਲਬ ਹੈ ਕਿ ਦੇਖਭਾਲ ਦੀ ਕਿਸਮ ਅਤੇ ਉਪਲਬਧਤਾ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਵੱਖਰੀ ਹੋ ਸਕਦੀ ਹੈ। ਇਸ ਕਾਰਨ ਕਰਕੇ, ਤੁਹਾਡੇ ਖੇਤਰ ਲਈ ਸਭ ਤੋਂ ਨਵੀਨ ਅਤੇ ਖਾਸ ਜਾਣਕਾਰੀ ਪ੍ਰਾਪਤ ਕਰਨਾ ਮਹੱਤਵਪੂਰਨ ਹੈ।

ਤੁਹਾਡੇ ਖੇਤਰ ਵਿੱਚ ਸੇਵਾਵਾਂ ਬਾਰੇ ਸਭ ਤੋਂ ਸਹੀ ਅਤੇ ਨਵੀਨਤਮ ਜਾਣਕਾਰੀ ਲਈ, ਕਿਰਪਾ ਕਰਕੇ ਹੇਠਾਂ ਆਪਣਾ ਖੇਤਰ ਚੁਣੋ।

Map showing the Richmond Community of Care

ਵੈਨਕੂਵਰ

ਬਾਊਂਡਰੀ ਰੋਡ ਤੋਂ UBC ਤੱਕ, ਅਤੇ ਫਰੇਜ਼ਰ ਰਿਵਰ ਦੇ ਉੱਤਰ ਵਾਲੇ ਪਾਸੇ ਤੋਂ ਬੁਰਾਡ ਇਨਲੇਟ ਤੱਕ।

ਵੈਨਕੂਵਰ ਵਿੱਚ ਸੇਵਾਵਾਂ

Map showing the Richmond Community of Care

ਰਿਚਮੰਡ

ਫਰੇਜ਼ਰ ਰਿਵਰ ਦੇ ਦੱਖਣ ਵਾਲੇ ਪਾਸੇ ਤੋਂ ਸਰੀ ਅਤੇ ਡੈਲਟਾ ਦੀ ਉੱਤਰੀ ਸਰਹੱਦ ਤੱਕ।

ਰਿਚਮੰਡ ਵਿੱਚ ਸੇਵਾਵਾਂ

Map showing the Coastal Community of Care

ਤੱਟਵਰਤੀ

ਨੌਰਥ ਸ਼ੋਅਰ, ਸਨਸ਼ਾਈਨ ਕੋਸਟ ਅਤੇ ਪਾਵੇਲ ਰਿਵਰ , ਸੀ-ਟੂ-ਸਕਾਈ ਹਾਈਵੇਅ, ਅਤੇ ਸੈਂਟ੍ਰਲ ਕੋਸਟ ਤੱਟ (ਬੇਲਾ ਬੇਲਾ ਅਤੇ ਬੇਲਾ ਕੂਲਾ)।

ਤੱਟੀ ਖੇਤਰ ਵਿੱਚ ਸੇਵਾਵਾਂ

ਹੋਰ ਜਾਣੋ

ਆਪਣੀ ਸਰਦੀਆਂ ਦੀ ਤੰਦਰੁਸਤੀ ਵਿੱਚ ਸੁਧਾਰ ਕਰੋ

ਆਪਣੇ ਆਪ ਨੂੰ ਸਿਹਤਮੰਦ ਰੱਖਣ, ਆਪਣੇ ਸਰੀਰ ਦੀ ਚੰਗੀ ਦੇਖਭਾਲ ਕਰਨ ਅਤੇ ਸਮਝਦਾਰ ਸਿਹਤ ਵਿਕਲਪ ਬਣਾਉਣ ਬਾਰੇ ਖੋਜ ਕਰੋ।

ਇਸ ਸਰਦੀਆਂ ਵਿੱਚ ਆਪਣੀ ਸਿਹਤ ਨੂੰ ਪਹਿਲ ਦਿਓ|

ਆਪਣੇ ਆਪ ਨੂੰ ਸਿਹਤਮੰਦ ਰੱਖੋ, ਬਿਮਾਰ ਜਾਂ ਜ਼ਖਮੀ ਹੋਣ ਤੋਂ ਬਚੋ ਅਤੇ ਅਤੇ ਜਾਣੋ ਕਿ ਲੋੜ ਪੈਣ ਤੇ ਦੇਖਭਾਲ ਵਾਸਤੇ ਕਿੱਥੇ ਜਾਣਾ ਹੈ।