ਸ੍ਰੋਤ

ਪਬਲਿਕ ਹੈਲਥ ਕੀ ਹੈ?

ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਹੈਲਥ ਐਕਟ ਹੇਠ, ਮੈਡੀਕਲ ਹੈਲਥ ਔਫੀਸਰਜ਼ – ਅਤੇ ਵੈਨਕੂਵਰ ਕੋਸਟਲ ਹੈਲਥ (ਵੀ ਸੀ ਐੱਚ) ਵਿਚ ਚੀਫ ਮੈਡੀਕਲ ਹੈਲਥ ਔਫੀਸਰ ਦੇ ਆਫਿਸ ਵਿਚਲੇ ਹੋਰ ਲੋਕ – ਵੀ ਸੀ ਐੱਚ ਦੇ ਇਲਾਕੇ ਦੀ ਸਾਰੀ ਆਬਾਦੀ ਦੀ ਸਿਹਤ ਨੂੰ ਕਾਇਮ ਰੱਖਣ ਅਤੇ ਇਸ ਵਿਚ ਸੁਧਾਰ ਕਰਨ ਅਤੇ ਭਲਾਈ ਵਿਚ ਇਕ ਮੁੱਖ ਅਤੇ ਸਹਿਯੋਗੀ ਰੋਲ ਨਿਭਾਉਂਦੇ ਹਨ।

ਸਾਂਝੇ ਤੌਰ `ਤੇ ਪਬਲਿਕ ਹੈਲਥ ਵਜੋਂ ਜਾਣੀ ਜਾਂਦੀ ਇਹ ਟੀਮ, ਲੋਕਾਂ ਅਤੇ ਭਾਈਚਾਰਿਆਂ ਦੀ ਸਿਹਤ ਦੀ ਰੱਖਿਆ ਕਰਨ ਅਤੇ ਇਸ ਵਿਚ ਸੁਧਾਰ ਕਰਨ ਲਈ ਪ੍ਰੋਗਰਾਮ ਅਤੇ ਸੇਵਾਵਾਂ ਦੇ ਕੇ, ਪਬਲਿਕ ਹੈਲਥ ਦੇ ਨਿਯਮਾਂ ਨੂੰ ਲਾਗੂ ਕਰਕੇ, ਅਤੇ ਹਿੱਸੇਦਾਰਾਂ ਅਤੇ ਹਿੱਤ ਰੱਖਣ ਵਾਲੀਆਂ ਧਿਰਾਂ ਨਾਲ ਕੰਮ ਕਰਕੇ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹ ਦੇਣ ਅਤੇ ਬੀਮਾਰੀਆਂ ਅਤੇ ਸੱਟਾਂ ਤੋਂ ਰੋਕਥਾਮ ਕਰਨ ਦੇ ਉਦੇਸ਼ ਪੂਰੇ ਕਰਦੀ ਹੈ।

ਵੀ ਸੀ ਐੱਚ ਦੀ ਪਬਲਿਕ ਹੈਲਥ ਟੀਮ ਵਿਚ ਸ਼ਾਮਲ ਹਨ

portrait of Dr. Patricia Daly

ਮੈਡੀਕਲ ਹੈਲਥ ਔਫੀਸਰਜ਼

ਜਨਤਕ ਸਿਹਤ ਅਤੇ ਰੋਕਥਾਮ ਕਰਨ ਵਾਲੀਆਂ ਦਵਾਈਆਂ ਵਿਚ ਖਾਸ ਤੌਰ `ਤੇ ਟਰੇਂਡ ਡਾਕਟਰ ਹਨ, ਜਿਹੜੇ ਛੂਤ ਦੀਆਂ ਬੀਮਾਰੀਆਂ ਅਤੇ ਗੈਰ-ਛੂਤ ਦੀਆਂ ਬੀਮਾਰੀਆਂ `ਤੇ ਨਿਗਰਾਨੀ ਰੱਖਦੇ ਹਨ, ਇਨ੍ਹਾਂ ਤੋਂ ਰੋਕਥਾਮ ਕਰਦੇ ਹਨ ਅਤੇ ਇਨ੍ਹਾਂ ਨੂੰ ਕੰਟਰੋਲ ਕਰਦੇ ਹਨ, ਬੀਮਾਰੀਆਂ ਦੇ ਫੈਲਣ ਅਤੇ ਸਿਹਤ ਨੂੰ ਖਤਰਿਆਂ ਦੀ ਪੜਤਾਲ ਕਰਦੇ ਹਨ, ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹ ਦਿੰਦੇ ਹਨ, ਅਤੇ ਸਿਹਤ ਨੂੰ ਖਤਰਿਆਂ ਪ੍ਰਤੀ ਪਬਲਿਕ ਹੈਲਥ ਦੇ ਜਵਾਬ ਦੀ ਅਗਵਾਈ ਕਰਦੇ ਹਨ।

English Bay Beach

ਸਿਹਤ ਦੀ ਰਖਵਾਲੀ

ਇਸ ਵਿਚ ਇਨਵਾਇਰਮੈਂਟਲ ਹੈਲਥ ਔਫੀਸਰਜ਼, ਡ੍ਰਿੰਕਿੰਗ ਵਾਟਰ ਔਫੀਸਰਜ਼ ਅਤੇ ਹੋਰ ਸ਼ਾਮਲ ਹਨ ਜਿਹੜੇ ਪਬਲਿਕ ਹੈਲਥ ਐਕਟ ਹੇਠ ਸੌਂਪੇ ਗਏ ਪ੍ਰੋਗਰਾਮ ਦਿੰਦੇ ਹਨ, ਜਿਨ੍ਹਾਂ ਵਿਚ ਕਮਿਊਨਟੀ ਕੇਅਰ ਸਥਾਨਾਂ ਨੂੰ ਲਾਇਸੰਸ ਦੇਣਾ, ਅਤੇ ਖਾਣਿਆਂ ਵਾਲੇ ਸਥਾਨਾਂ, ਸਵਿਮਿੰਗ ਪੂਲਾਂ, ਪਾਣੀ ਦੇ ਸਿਸਟਮਾਂ ਅਤੇ ਸੂਏਜ ਡਿਸਪੋਜ਼ਲ ਸਿਸਟਮਾਂ ਦੀਆਂ ਪੜਤਾਲਾਂ ਕਰਨਾ ਸ਼ਾਮਲ ਹੈ।

ਨੁਕਸਾਨ ਨੂੰ ਘੱਟ ਕਰਨਾ

ਜਨਤਕ ਸਿਹਤ ਦੇ ਅਤੇ ਨਸ਼ਿਆਂ ਦੀ ਵਰਤੋਂ ਬਾਰੇ ਪ੍ਰੋਗਰਾਮ ਦਿੰਦਾ ਹੈ ਜਿਸ ਵਿਚ ਰੋਕਥਾਮ ਅਤੇ ਇਲਾਜ ਦੋਨੋਂ ਸ਼ਾਮਲ ਹਨ, ਜਿਸ ਦਾ ਟੀਚਾ ਨਸ਼ਿਆਂ ਦੀ ਵਰਤੋਂ ਅਤੇ ਕਾਮੁਕ ਅਮਲਾਂ ਨਾਲ ਸੰਬੰਧਿਤ ਇਨਫੈਕਸ਼ਨਾਂ, ਬੀਮਾਰੀ ਅਤੇ ਸੱਟਾਂ ਤੋਂ ਰੋਕਥਾਮ ਕਰਕੇ ਲੋਕਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣਾ ਹੈ।

nurse with parent and child

ਪਬਲਿਕ ਹੈਲਥ ਨਰਸਾਂ

ਵੀ ਸੀ ਐੱਚ ਵਿਚ ਪਬਲਿਕ ਹੈਲਥ ਯੂਨਿਟਾਂ ਤੋਂ ਕੰਮ ਕਰਦੇ ਹੋਏ, ਪਬਲਿਕ ਹੈਲਥ ਨਰਸਾਂ, ਸਪੀਚ ਲੈਂਗੂਏਜ ਪੈਥੌਲੋਜਿਸਟ, ਆਡੀਓਲੋਜਿਸਟ, ਡੈਂਟਲ ਹਾਈਜੀਨਿਸਟ, ਡਾਇਟੀਸ਼ਨ ਅਤੇ ਕਮਿਊਨਟੀ ਹੈਲਥ ਸਪੈਸ਼ਲਿਸਟ, ਆਬਾਦੀ ਦੀ ਸਿਹਤ ਨੂੰ ਉਤਸ਼ਾਹ ਦੇਣ ਅਤੇ ਸਿਹਤ ਦੀ ਰੱਖਿਆ ਕਰਨ ਲਈ ਸੇਵਾਵਾਂ ਦਿੰਦੇ ਹਨ ਅਤੇ ਦਖਲਅੰਦਾਜ਼ੀ ਕਰਦੇ ਹਨ। ਉਹ ਮਾਂਵਾਂ ਅਤੇ ਬੱਚਿਆਂ ਦੀ ਸਿਹਤ ਨੂੰ ਉਤਸ਼ਾਹ ਦੇਣ ਵਾਲੇ ਪ੍ਰੋਗਰਾਮ; ਸਕੂਲ ਹੈਲਥ ਪ੍ਰੋਗਰਾਮ; ਕਾਮੁਕ ਸਿਹਤ ਦੇ ਪ੍ਰੋਗਰਾਮ; ਇਮਿਊਨਾਈਜ਼ੇਸ਼ਨ ਕਲੀਨਿਕ; ਛੂਤ ਦੀਆਂ ਬੀਮਾਰੀਆਂ ਤੋਂ ਰੋਕਥਾਮ ਦੇ ਪ੍ਰੋਗਰਾਮ; ਬੋਲਣ ਦੇ ਪ੍ਰੋਗਰਾਮ; ਸੁਣਨ ਦੇ ਪ੍ਰੋਗਰਾਮ; ਦੰਦਾਂ ਦੀ ਸਿਹਤ ਦੇ ਪ੍ਰੋਗਰਾਮ; ਅਤੇ ਸਿਹਤ ਨੂੰ ਉਤਸ਼ਾਹ ਦੇਣ ਵਾਲੀ ਸਿੱਖਿਆ ਅਤੇ ਦਖਲਅੰਦਾਜ਼ੀਆਂ ਦੇ ਪ੍ਰੋਗਰਾਮ ਦੇਣ ਲਈ ਹਿੱਸੇਦਾਰਾਂ ਨਾਲ ਨੇੜਿਉਂ ਕੰਮ ਕਰਦੇ ਹਨ।

health-data

ਪਬਲਿਕ ਹੈਲਥ ਸਰਵੇਲੈਂਸ ਯੂਨਿਟ

ਮਹਾਂਮਾਰੀ ਵਿਗਿਆਨੀਆਂ (ਐਪੀਡੀਮੀਓਲੌਜਿਸਟਸ) ਦੀ ਇਕ ਟੀਮ ਜੋ ਕਿ ਲੋਕਾਂ ਦੀ ਸਿਹਤ ਦਾ ਅੰਦਾਜ਼ਾ ਲਾਉਣ ਅਤੇ ਸਿਹਤ ਦੀ ਨਿਗਰਾਨੀ ਕਰਨ ਲਈ ਲਾਜ਼ਮੀ ਸਿਹਤ ਨਾਲ ਸੰਬੰਧਿਤ ਲਗਾਤਾਰ ਸਿਸਟਮਬੱਧ ਡੈਟਾ ਇਕੱਠਾ ਕਰਦੀ ਹੈ, ਇਸ ਦਾ ਵਿਸ਼ਲੇਸ਼ਣ ਕਰਦੀ ਹੈ ਅਤੇ ਅਰਥ ਕੱਢਦੀ ਹੈ ਅਤੇ ਇਸ ਦੇ ਨਾਲ ਨਾਲ ਵੀ ਸੀ ਐੱਚ ਪਬਲਿਕ ਹੈਲਥ ਦੇ ਪ੍ਰੋਗਰਾਮ ਦੀ ਪਲੈਨਿੰਗ ਕਰਦੀ ਹੈ, ਪ੍ਰੋਗਰਾਮ ਲਾਗੂ ਕਰਦੀ ਹੈ ਅਤੇ ਇਵੈਲੂਏਸ਼ਨ ਕਰਦੀ ਹੈ

North shore mountains

ਲੋਕਾਂ ਦੀ ਸਿਹਤ

ਖੋਜ, ਪਲੈਨਿੰਗ, ਜਨਤਕ ਨੀਤੀ ਅਤੇ ਸਿਹਤ ਨੂੰ ਉਤਸ਼ਾਹ ਦੇਣ ਵਾਲੇ ਉੱਦਮਾਂ ਰਾਹੀਂ, ਕਮਿਊਨਟੀ ਵਿਚਲੇ ਹਿੱਸੇਦਾਰਾਂ, ਮਿਊਂਨਿਸਪਲਟੀਆਂ, ਅਤੇ ਹਿੱਤ ਰੱਖਣ ਵਾਲੀਆਂ ਹੋਰ ਧਿਰਾਂ ਨਾਲ ਕੰਮ ਕਰਕੇ ਸਾਰੇ ਲੋਕਾਂ ਦੀ ਸਿਹਤ ਵਿਚ ਸੁਧਾਰ ਕਰਨ ਅਤੇ ਲੋਕਾਂ ਦੇ ਗਰੁੱਪਾਂ ਵਿਚਕਾਰ ਸਿਹਤ ਦੀ ਨਾਬਰਾਬਰਤਾ ਨੂੰ ਘੱਟ ਕਰਨ ਦਾ ਉਦੇਸ਼ ਹੈ।

Hazy mountains with a river in the foreground

ਸਿਹਤਮੰਦ ਵਾਤਾਵਰਣ ਅਤੇ ਜਲਵਾਯੂ ਵਿਚ ਤਬਦੀਲੀ

ਖੋਜ, ਕਮਿਊਨਟੀ ਵਿਚਲੀਆਂ ਭਾਈਵਾਲੀਆਂ, ਨੀਤੀ ਬਾਰੇ ਯੋਗਦਾਨ ਅਤੇ ਰਿਵੀਊ, ਅਤੇ ਸਿੱਖਿਆ ਰਾਹੀਂ ਸਰੀਰਕ ਅਤੇ ਵਾਤਾਰਣ ਨਾਲ ਸੰਬੰਧਿਤ ਪੱਖਾਂ, ਜਿਵੇਂ ਕਿ ਜਲਵਾਯੂ ਵਿਚ ਤਬਦੀਲੀ, ਰੌਲਾ ਅਤੇ ਹਵਾ ਦਾ ਪ੍ਰਦੂਸ਼ਣ, ਅਤੇ ਕਮਿਊਨਟੀ ਡਿਜ਼ਾਇਨ, ਨਾਲ ਜੁੜੇ ਸਿਹਤ ਨਤੀਜਿਆਂ ਨੂੰ ਸੁਧਾਰਨ ਲਈ ਕੰਮ ਕਰਦੀ ਹੈ

ਪਬਲਿਕ ਹੈਲਥ ਦੀਆਂ ਸੇਵਾਵਾਂ

ਉਨ੍ਹਾਂ ਪਬਲਿਕ ਹੈਲਥ ਦੀਆਂ ਸੇਵਾਵਾਂ ਨਾਲ ਜੁੜੋ ਜੋ ਵੀ ਸੀ ਐੱਚ ਇਲਾਕੇ ਵਿਚਲੇ ਸਾਰੇ ਲੋਕਾਂ ਦੀ ਸਿਹਤ ਅਤੇ ਭਲਾਈ ਵਿਚ ਮਦਦ ਕਰਦੀਆਂ ਹਨ।