nurse at vaccine tent

ਪਬਲਿਕ ਹੈਲਥ ਯੂਨਿਟ

ਹਰੇਕ ਪਬਲਿਕ ਹੈਲਥ ਯੂਨਿਟ (Public Health Unit) ਦੀਆਂ ਸੇਵਾਵਾਂ ਵਿੱਚ ਸ਼ਾਮਲ ਹਨ:

  • ਛੂਤ ਦੀਆਂ ਬਿਮਾਰੀਆਂ ਤੇ ਨਿਯੰਤਰਣ : ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਕਲੀਨਿਕਲ ਸਹਾਇਤਾ, ਸਰੋਤ ਅਤੇ ਸਿੱਖਿਆ ਪ੍ਰਦਾਨ ਕਰਦਾ ਹੈ, ਜਿਸ ਵਿੱਚ ਵੈਕਸੀਨ ਰਾਹੀਂ ਰੋਕਥਾਮ ਵਾਲੀਆਂ ਬਿਮਾਰੀਆਂ, ਵਾਇਰਲ ਸਾਹ ਦੀਆਂ ਲਾਗਾਂ ਅਤੇ ਜਿਨਸੀ ਸੰਬੰਧਾਂ ਰਾਹੀਂ ਅਤੇ ਖੂਨ ਨਾਲ ਹੋਣ ਵਾਲੀਆਂ ਲਾਗਾਂ ਲਈ ਕੇਸ, ਸੰਪਰਕ ਅਤੇ ਪ੍ਰਕੋਪ ਦਾ ਪ੍ਰਬੰਧਨ ਸ਼ਾਮਲ ਹਨ।
  • ਡੈਂਟਲ ਪਬਲਿਕ ਹੈਲਥ ਬੱਚਿਆਂ ਲਈ ਪ੍ਰੋਗਰਾਮ (Dental Public Health Children's Program): ਦੰਦਾਂ ਦੀ ਜਾਂਚ, ਮੂੰਹ ਦੀ ਸਿਹਤ ਸੰਬੰਧੀ ਜਾਣਕਾਰੀ, ਫਲੋਰਾਈਡ ਵਾਰਨਿਸ਼ ਐਪਲੀਕੇਸ਼ਨ, ਅਤੇ ਦੰਦਾਂ ਦੀ ਦੇਖਭਾਲ ਲਈ ਰੈਫਰਲ ਸਮੇਤ ਹਾਈਜੀਨਿਸਟ ਸੇਵਾਵਾਂ।
  • ਸੁਣਨ ਦੀਆਂ ਸੇਵਾਵਾਂ( ਔਡੀਓਲੋਜੀ): ਨਵਜੰਮੇ ਬੱਚਿਆਂ, ਬਾਲਾਂ ਅਤੇ ਨੌਜਵਾਨਾਂ ਲਈ ਸੁਣਨ ਦੀ ਸਕ੍ਰੀਨਿੰਗ, ਸੁਣਨ ਸ਼ਕਤੀ ਦੇ ਨੁਕਸਾਨ ਦਾ ਪਤਾ ਲਗਾਉਣਾ, ਅਤੇ 0 ਤੋਂ 19 ਸਾਲ ਦੀ ਉਮਰ ਦੇ ਬੱਚਿਆਂ ਲਈ ਸੁਣਨ ਵਾਲੀਆਂ ਮਸ਼ੀਨਾਂ ਲਗਾਉਣਾ।
  • ਟੀਕਾਕਰਨ ਕਲੀਨਿਕ (Immunization Clinics): ਟੀਕਾਕਰਨ ਕਲੀਨਿਕ ਬਾਲਾਂ, ਸਕੂਲੀ ਉਮਰ ਦੇ ਬੱਚਿਆਂ ਅਤੇ ਡਾਕਟਰੀ ਸਥਿਤੀਆਂ ਅਤੇ ਗੁੰਝਲਦਾਰ ਟੀਕਾਕਰਨ ਲੋੜਾਂ ਵਾਲੇ ਬਾਲਗਾਂ ਲਈ ਪ੍ਰਸਤਾਵਿਤ ਟੀਕੇ ਪੇਸ਼ ਕਰਦੇ ਹਨ। ਕਲੀਨਿਕ ਵਿਖੇ ਮੁਲਾਕਾਤਾਂ ਦੌਰਾਨ, ਮਾਪੇ ਅਤੇ ਦੇਖਭਾਲ ਕਰਨ ਵਾਲੇ ਹੋਰ ਬਾਲ ਸਿਹਤ ਸੰਬੰਧੀ ਜਾਣਕਾਰੀ ਜਿਵੇਂ ਕਿ ਵਿਸ਼ਵ ਸਿਹਤ ਅਤੇ ਵਿਕਾਸ ਮੁਲਾਂਕਣ, ਸਿਹਤ ਬਾਰੇ ਜਾਣਕਾਰੀ, ਸਿੱਖਿਆ ਅਤੇ ਰੈਫਰਲ ਸੰਬੰਧੀ ਸਹਾਇਤਾ ਵੀ ਪ੍ਰਾਪਤ ਕਰ ਸਕਦੇ ਹਨ।
  • ਪੋਸ਼ਣ (ਜਨਤਕ ਸਿਹਤ ਡਾਇਟੀਸ਼ੀਅਨ ਸੇਵਾਵਾਂ) : ਡਾਇਟੀਸ਼ੀਅਨ ਸਲਾਹ-ਮਸ਼ਵਰੇ, ਕਲੀਨਿਕਾਂ ਅਤੇ ਸਿਹਤ ਪ੍ਰੋਤਸਾਹਨ ਦੁਆਰਾ ਭੋਜਨ ਅਤੇ ਪੋਸ਼ਣ ਸੰਬੰਧੀ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਦੇ ਹਨ।
  • ਬਾਲ ਚਿਕਿਤਸਕ ਨਰਸਿੰਗ ਸਹਾਇਤਾ ਸੇਵਾਵਾਂ: ਪੁਰਾਣੀਆਂ ਸਿਹਤ ਸਮੱਸਿਆਵਾਂ, ਡਾਕਟਰੀ ਜਟਿਲਤਾਵਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸੇਵਾਵਾਂ ਅਤੇ ਦੇਖਭਾਲ।
  • ਜਨਮ ਤੋਂ ਪਹਿਲਾਂ ਅਤੇ ਸ਼ੁਰੂਆਤੀ ਸਾਲਾਂ ਦਾ ਪ੍ਰੋਗਰਾਮ (Prenatal & Early Years Program): ਲੋੜ ਅਨੁਸਾਰ ਰੈਫਰਲ ਸਮੇਤ ਸਕ੍ਰੀਨਿੰਗ, ਸਿੱਖਿਆ ਅਤੇ ਸਹਾਇਤਾ। ਪਬਲਿਕ ਹੈਲਥ ਨਰਸਾਂ (PHNs) ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਅਤੇ ਵਿਕਾਸ ਦਾ ਮੁਲਾਂਕਣ ਵੀ ਕਰਦੀਆਂ ਹਨ, ਅਤੇ ਲੋੜ ਅਨੁਸਾਰ ਸ਼ੁਰੂਆਤੀ ਬਚਪਨ ਵਿੱਚ ਸਿੱਖਿਆ ਅਤੇ ਨਿਰੰਤਰ ਸਹਾਇਤਾ ਪ੍ਰਦਾਨ ਕਰਦੀਆਂ ਹਨ।
  • ਬੋਲੀ ਅਤੇ ਭਾਸ਼ਾ ਸੇਵਾਵਾਂ: ਜਨਮ ਤੋਂ ਲੈ ਕੇ ਕਿੰਡਰਗਾਰਟਨ ਵਿੱਚ ਦਾਖਲੇ ਲਈ ਯੋਗਤਾ ਤੱਕ ਵੈਨਕੂਵਰ ਕੋਸਟਲ ਹੈਲਥ (VCH) ਨਿਵਾਸੀਆਂ ਲਈ ਬੋਲਣ ਦੀਆਂ ਕਮਜ਼ੋਰੀਆਂ ਦਾ ਮੁਲਾਂਕਣ, ਨਿਦਾਨ ਅਤੇ ਸਹਾਇਤਾ।
  • ਨਿਗਾਹ: ਔਪਟੋਮੀਟਰੀ ਲਈ ਜਨਤਕ ਸਿੱਖਿਆ ਅਤੇ ਰੈਫ਼ਰਲ|
  • ਯੁਵਾ ਅਤੇ ਜਿਨਸੀ ਸਿਹਤ ( ਯੁਵਾ ਕਲੀਨਿਕ): ਸਿਹਤ ਸੰਬੰਧੀ ਸਿੱਖਿਆ, ਸਲਾਹ-ਮਸ਼ਵਰਾ, ਗਰਭ ਨਿਰੋਧ ਅਤੇ ਐਮਰਜੈਂਸੀ ਗਰਭ ਨਿਰੋਧ ਦੀ ਵਿਵਸਥਾ, ਗਰਭ ਅਵਸਥਾ ਦੀ ਜਾਂਚ ਅਤੇ ਵਿਕਲਪਾਂ ਬਾਰੇ ਸਲਾਹ, ਜਿਨਸੀ ਸੰਬੰਧਾਂ ਰਾਹੀਂ ਹੋਣ ਵਾਲੀਆਂ ਲਾਗਾਂ ਲਈ ਟੈਸਟ ਅਤੇ ਇਲਾਜ, ਟੀਕਾਕਰਨ ਅਤੇ ਰੈਫਰਲ।

Public Health Unit locations by community