6 ਤੋਂ 18 ਸਾਲ ਦੀ ਉਮਰ ਲਈ ਚਾਈਲਡ ਐਂਡ ਯੂਥ ਮੈਟਲ ਹੈਲਥ ਇਨਟੇਕ

ਤੁਰੰਤ ਮਦਦ ਦੀ ਲੋੜ ਹੈ?

ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।

ਆਤਮ ਹੱਤਿਆ ਹਾਟਲਾਈਨ: 1-800-784-2433

ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789

ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868

KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717

ਚਾਈਲਡ ਐਂਡ ਯੂਥ ਮੈਂਟਲ ਹੈਲਥ ਇਨਟੇਕ ਸੇਵਾਵਾਂ ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ ਅਤੇ/ਜਾਂ ਸਮਾਜਿਕ, ਭਾਵਨਾਤਮਕ ਜਾਂ ਵਿਵਹਾਰ ਸੰਬੰਧੀ ਵਿਗਾੜਾਂ ਵਾਲੇ ਬੱਚਿਆਂ, ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਦੀਆਂ ਹਨ।

ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਸਹਾਇਤਾ ਲਈ ਤੁਹਾਡਾ ਸ਼ੁਰੂਆਤੀ ਬਿੰਦੂ

ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਹੀ ਜਗ੍ਹਾ ਲੱਭਣਾ ਮਹੱਤਵਪੂਰਨ ਹੈ। ਦਾਖਲਾ ਸੇਵਾ ਇਹ ਜਾਣਨ ਦਾ ਸ਼ੁਰੂਆਤੀ ਬਿੰਦੂ ਹੈ ਕਿ ਹਰੇਕ ਬੱਚੇ ਜਾਂ ਨੌਜਵਾਨ ਲਈ ਕਿਹੜਾ ਪ੍ਰੋਗਰਾਮ ਸਭ ਤੋਂ ਵਧੀਆ ਹੈ। ਤੁਹਾਡੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਹ ਪ੍ਰੋਗਰਾਮ ਵੈਨਕੂਵਰ ਕੋਸਟਲ ਹੈਲਥ,  ਕਿਸੇ ਹੋਰ ਸੇਵਾ ਪ੍ਰਦਾਤਾ ਜਾਂ ਸਰੋਤਾਂ ਦੇ ਨਾਲ ਹੋ ਸਕਦੇ ਹਨ

 

ਕਿਰਪਾ ਕਰਕੇ ਆਪਣਾ ਪਤਾ ਦਰਜ ਕਰੋ

6-18 ਸਾਲ ਦੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਸਹਾਇਤਾ ਟੀਮ ਦਾ ਸਥਾਨ ਲੱਭਣ ਲਈ, ਕਿਰਪਾ ਕਰਕੇ ਹੇਠਾਂ ਆਪਣੇ ਘਰ ਦਾ ਪਤਾ ਦਰਜ ਕਰੋਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਹੀ ਸੇਵਾ ਖੇਤਰ ਦੇ ਅੰਦਰ ਹੋ, ਕਿਰਪਾ ਕਰਕੇ ਕਲੀਨਿਕ ਦੇ ਨਾਲ ਆਪਣੇ ਪਤੇ ਦੀ ਪੁਸ਼ਟੀ ਕਰੋ