Rendering of Richmond Hospital.

ਜੇ ਅਸੀਂ ਹੈਲਥ ਕੇਅਰ ਨੂੰ ਡੀਕਾਰਬੋਨਾਈਜ਼ ਕਰਨਾ ਹੋਵੇ ਤਾਂ ਇਹ ਅਸਲ ਵਿਚ ਹਵਾਈ ਸਫ਼ਰ ਨੂੰ ਖਤਮ ਕਰਨ ਦੇ ਬਰਾਬਰ ਹੋਵੇਗਾ,” ਵੀ ਸੀ ਐੱਚ ਦੇ ਰੀਜਨਲ ਮੈਡੀਕਲ ਡਾਇਰੈਕਟਰ ਔਫ ਪਲੈਨਿਟਰੀ ਹੈਲਥ, ਡਾਕਟਰ Andrea MacNeill ਦਾ ਕਹਿਣਾ ਹੈ।

ਵੀ ਸੀ ਐੱਚ, ਸਾਡੇ ਕੰਮ ਦੇ ਵਾਤਾਵਰਣ ਉੱਪਰ ਪੈਣ ਵਾਲੇ ਅਸਰ ਨੂੰ ਘੱਟ ਕਰਨ ਵਿਚ ਲੀਡਰਸ਼ਿਪ ਦੀ ਭੂਮਿਕਾ ਨਿਭਾਉਣ ਦੇ ਮੌਕੇ ਵੱਲ ਝੁਕ ਰਹੀ ਹੈ ਅਤੇ ਅਜਿਹਾ ਕੰਮ `ਤੇ ਆਉਣ ਲਈ ਪਬਲਿਕ ਟ੍ਰਾਂਜ਼ਿਟ ਜਾਂ ਸਾਈਕਲ ਦੀ ਵਰਤੋਂ ਵਰਗੇ ਨਿੱਜੀ ਐਕਸ਼ਨਾਂ ਤੋਂ ਲੈ ਕੇ ਸੰਸਥਾ ਵਿਚਲੀਆਂ ਚੋਣਾਂ ਨਾਲ ਕੀਤਾ ਜਾ ਰਿਹਾ ਹੈ ਜਿਵੇਂ ਕਿ ਵੀ ਸੀ ਐੱਚ ਦੇ ਸਥਾਨਾਂ ਵਿਚ ਐਨਰਜੀ ਦੀ ਵਰਤੋਂ ਅਤੇ ਗਰੀਨਹਾਊਸ ਗੈਸ ਦੇ ਪ੍ਰਦੂਸ਼ਣ ਨੂੰ ਘਟਾਉਣਾ, ਅਤੇ ਆਪਣੀ ਸਪਲਾਈ ਚੇਨ ਵਿਚ ਦੁਬਾਰਾ ਵਰਤੀਆਂ ਜਾ ਸਕਣ ਵਾਲੀਆਂ ਜ਼ਿਆਦਾ ਵਸਤਾਂ ਲਿਆਉਣਾ।  

ਸਾਡੇ ਗ੍ਰਹਿ ਦੀ ਸਿਹਤ ਲਈ ਜਵਾਬ ਦੇ ਦੋ ਮੁੱਖ ਟੀਚੇ ਹਨ: ਵਾਤਾਵਰਣ ਦੀ ਕਾਇਮ ਰਹਿਣ ਯੋਗਤਾ ਅਤੇ ਜਲਵਾਯੂ ਪ੍ਰਤੀ ਲਚਕੀਲਾਪਣ। ਇਹ ਟੀਚੇ ਪੂਰੇ ਕਰਨ ਲਈ ਕੀਤਾ ਜਾਣ ਵਾਲਾ ਕੰਮ, ਸਾਡੀਆਂ ਸੇਵਾਵਾਂ ਵਾਲੇ ਭਾਈਚਾਰਿਆਂ ਦੀ ਸਿਹਤ ਅਤੇ ਤੰਦਰੁਸਤੀ ਵਿਚ ਸੁਧਾਰ ਕਰੇਗਾ ਅਤੇ ਸਮੁੱਚੇ ਤੌਰ `ਤੇ ਵਾਤਾਵਰਣ ਲਈ ਬਿਹਤਰ ਹੋਵੇਗਾ। ਇੱਥੇ ਪਹੁੰਚਣ ਲਈ ਅਸੀਂ ਇਹ ਕਰ ਰਹੇ ਹਾਂ।

ਮਰੀਜ਼ਾਂ ਦੀ ਬਿਹਤਰ ਸੰਭਾਲ ਅਤੇ ਗ੍ਰਹਿ ਦੀ ਸਿਹਤ ਲਈ ਖਾਣਿਆਂ ਦੇ ਸਿਸਟਮਾਂ ਨੂੰ ਤਬਦੀਲ ਕਰਨਾ

ਕੈਨੇਡਾ ਵਿਚ, ਖਾਣਿਆਂ ਨਾਲ ਸੰਬੰਧਿਤ ਪ੍ਰਦੂਸ਼ਣ, ਹੈਲਥ ਕੇਅਰ ਪ੍ਰਦੂਸ਼ਣ ਦਾ ਤਕਰੀਬਨ ਦਸ ਪ੍ਰਤੀਸ਼ਤ ਹੈ, ਅਤੇ ਹਸਪਤਾਲ ਵਿਚਲੇ ਮਰੀਜ਼ਾਂ ਨੂੰ ਵਰਤਾਇਆ ਜਾਣਾ ਵਾਲਾ ਤਕਰੀਬਨ 50 ਪ੍ਰਤੀਸ਼ਤ ਖਾਣਾ ਸੁੱਟ ਦਿੱਤਾ ਜਾਂਦਾ ਹੈ।

ਮਰੀਜ਼ਾਂ ਦੀ ਬਿਹਤਰ ਸੰਭਾਲ ਅਤੇ ਗ੍ਰਹਿ ਦੀ ਸਿਹਤ ਲਈ ਖਾਣਿਆਂ ਦੇ ਸਿਸਟਮਾਂ ਨੂੰ ਤਬਦੀਲ ਕਰਨਾ ਸ਼ੁਰੂ ਕਰਨ ਲਈ, ਵੀ ਸੀ ਐੱਚ ਮਰੀਜ਼ਾਂ ਦੀ ਸੰਤੁਸ਼ਟੀ, ਖੁਰਾਕੀ ਤੱਤਾਂ ਦੇ ਦਰਜੇ ਅਤੇ ਕਲਿਨੀਕਲ ਨਤੀਜਿਆਂ ਦੇ ਨਾਲ ਨਾਲ ਖਾਣਿਆਂ ਨਾਲ ਸੰਬੰਧਿਤ ਪ੍ਰਦੂਸ਼ਣ ਅਤੇ ਗਾਰਬੇਜ ਦਾ ਅਧਿਐਨ ਕਰ ਰਹੀ ਹੈ ਅਤੇ ਖਾਣੇ ਨੂੰ ਇਲਾਜ ਲਈ ਦਖਲਅੰਦਾਜ਼ੀ ਵਜੋਂ ਵਰਤ ਰਹੀ ਹੈ।

ਮਰੀਜ਼ਾਂ ਦੇ ਬੈੱਡ ਨੇੜਲਾ ਤਕਰੀਬਨ ਅੱਧਾ ਖਾਣਾ ਸੁੱਟ ਦਿੱਤਾ ਜਾਂਦਾ ਹੈ, ਜਿਹੜਾ ਲੈਂਡਫਿਲਜ਼ ਭਰਦਾ ਹੈ ਅਤੇ ਡਾਲਰਾਂ ਦੀ ਬਰਬਾਦੀ ਕਰਦਾ ਹੈ। ਡਾਕਟਰEileen Wong ਇਸ ਨੂੰ ਲੌਂਗ-ਟਰਮ ਕੇਅਰ ਦੇ ਵਸਨੀਕਾਂ ਦੇ ਦ੍ਰਿਸ਼ਟੀਕੋਣ ਤੋਂ ਦੇਖਣਾ ਚਾਹੁੰਦੀ ਹੈ। Eileen ਨੇ ਇਹ ਪਤਾ ਲਾਇਆ ਕਿ ਖਾਣੇ ਦੀ ਬਹੁਤੀ ਰਹਿੰਦ-ਖੂੰਹਦ ਇਸ ਕਰਕੇ ਸੀ ਕਿਉਂਕਿ ਵਸਨੀਕਾਂ ਨੂੰ ਖਾਣੇ ਦਾ ਸੁਆਦ, ਤਾਪਮਾਨ ਜਾਂ ਬਣਤਰ ਆਕਰਸ਼ਕ ਨਹੀਂ ਲੱਗੇ ਸਨ। ਖਾਣੇ ਬਹੁਤ ਨੇੜੇ ਨੇੜੇ ਵੀ ਵਰਤਾਏ ਗਏ ਸਨ, ਇਸ ਕਰਕੇ ਵਸਨੀਕ ਆਪਣੇ ਅਗਲੇ ਖਾਣੇ ਤੱਕ ਬਹੁਤੇ ਭੁੱਖੇ ਨਹੀਂ ਸਨ। ਇਨ੍ਹਾਂ ਮਸਲਿਆਂ ਦਾ ਰਲ ਕੇ ਹੱਲ ਕਰਨ ਲਈ, Eileen ਅਤੇ ਉਸ ਦੀ ਟੀਮ ਨੇ ਕੁਝ ਸੌਖੀਆਂ ਤਬਦੀਲੀਆਂ ਕੀਤੀਆਂ, ਜਿਵੇਂ ਕਿ ਲੋੜੀਂਦੀਆਂ ਕੈਲਰੀਆਂ ਨੂੰ ਕਾਇਮ ਰੱਖਦੇ ਹੋਏ ਖਾਣੇ ਦਾ ਆਕਾਰ ਘਟਾਉਣਾ। ਹਿੱਸਾ ਲੈਣ ਵਾਲੇ ਵਸਨੀਕਾਂ ਦੇ ਖਾਣੇ ਦੀ ਰਹਿੰਦ-ਖੂੰਹਦ ਅੱਧ ਤੱਕ ਘਟ ਗਈ।  

ਖਾਣਾ ਦਵਾਈ ਵਜੋਂ ਦਾ ਖਿਆਲ ਇਸ ਸਮਝ ਤੋਂ ਆਉਂਦਾ ਹੈ ਕਿ ਚੰਗੀ ਖੁਰਾਕ ਸਾਡੀ ਸਮੁੱਚੀ ਸਿਹਤ ਦੀ ਰੱਖਿਆ ਕਰ ਸਕਦੀ ਹੈ। ਡਾਕਟਰAnnie Lalande ਯੂ ਬੀ ਸੀ ਜਨਰਲ ਸਰਜਰੀ ਦੀ ਇਕ ਚੌਥੇ ਸਾਲ ਵਿਚਲੀ ਰੈਜ਼ੀਡੈਂਟ, ਉਨ੍ਹਾਂ ਤਰੀਕਿਆਂ ਦਾ ਅਧਿਐਨ ਕਰਨ ਲਈ ਵੈਨਕੂਵਰ ਜਨਰਲ ਹਸਪਤਾਲ ਦੀ ਇਕ ਟੀਮ ਨਾਲ ਕੰਮ ਕਰ ਰਹੀ ਹੈ ਜਿਨ੍ਹਾਂ ਨਾਲ ਖਾਣੇ ਨੂੰ ਇਲਾਜ ਵਜੋਂ ਦਖਲਅੰਦਾਜ਼ੀ ਲਈ ਵਰਤਿਆ ਜਾ ਸਕਦਾ ਹੋਵੇ। ਟੀਮ ਮਰੀਜ਼ਾਂ ਨੂੰ ਤਾਕਤ ਦੇਣ ਵਾਲੇ ਅਤੇ ਆਨੰਦਮਈ ਭੋਜਨ ਦੇਣ ਲਈ ਨਵੇਂ ਮੀਨੂਜ਼ ਤਿਆਰ ਕਰਨ `ਤੇ  ਅਤੇ ਇਨ੍ਹਾਂ ਸਬਕਾਂ ਨੂੰ ਹੈਲਥ ਕੇਅਰ ਦੇ ਹੋਰ ਸਥਾਨਾਂ ਨਾਲ ਸਾਂਝਾ ਕਰਨ ਦੇ ਤਰੀਕਿਆਂ ਬਾਰੇ ਕੰਮ ਕਰ ਰਹੀ ਹੈ। ਇਸ ਅਧਿਐਨ ਦੇ ਅਗਲੇ ਪੜਾ ਲਈ, ਵੀ ਸੀ ਐੱਚ ਹਸਪਤਾਲ ਵਿਚਲੇ ਮਰੀਜ਼ਾਂ ਲਈ ਅਜਿਹੀ ਸਿਹਤਮੰਦ ਖੁਰਾਕ ਡਿਜ਼ਾਇਨ ਕਰਨ ਲਈ Ned Bell ਨਾਲ ਸਾਂਝੀਦਾਰੀ ਕਰ ਰਿਹਾ ਹੈ, ਜੋ ਕਿ ਓਸ਼ੀਅਨ ਵਾਈਜ਼ (Ocean Wise) ਦਾ ਇਕ ਸਾਬਕਾ ਪ੍ਰਬੰਧਕੀ ਸ਼ੈਫ ਹੈ ਜਿਹੜੀ ਮਨੁੱਖਾਂ ਅਤੇ ਵਾਤਾਵਰਣ ਦੋਨਾਂ ਦੀ ਸਿਹਤ ਲਈ ਗੁਣਕਾਰੀ ਹੈ

  • ਹੈਲਥ ਕੇਅਰ ਦਾ 10 ਪ੍ਰਤੀਸ਼ਤ ਪ੍ਰਦੂਸ਼ਣ ਖਾਣੇ ਨਾਲ ਸੰਬੰਧਿਤ ਹੈ

  • ਮਰੀਜ਼ਾਂ ਨੂੰ ਵਰਤਾਇਆ ਜਾਂਦਾ 50 ਪ੍ਰਤੀਸ਼ਤ ਖਾਣਾ ਸੁੱਟ ਦਿੱਤਾ ਜਾਂਦਾ ਹੈ

ਗਿਬਸਨਜ਼ ਦੀ ਨਰਸ ਵਾਤਾਵਰਣ ਲਈ ਫਿਕਰ ਦਿਖਾਉਣ ਵਾਲੀ ਸੰਭਾਲ ਦੀ ਚੈਂਪੀਅਨ ਬਣੀ

ਪਿਛਲੇ 12 ਸਾਲਾਂ ਤੋਂ, ਗਿਬਸਨਜ਼ ਹੈਲਥ ਯੂਨਿਟ (Gibsons Health Unit) ਵਿਚ ਪਬਲਿਕ ਹੈਲਥ ਨਰਸ Emily Doyle ਆਪਣੀ ਕਮਿਊਨਟੀ ਵਿਚ ਹਰ ਉਮਰ ਦੇ ਲੋਕਾਂ ਨਾਲ ਅਤੇ ਉਨ੍ਹਾਂ ਦੀ ਸਿਹਤ ਦੇ ਪਿਛੋਕੜਾਂ ਬਾਰੇ ਗੱਲ ਕਰ ਰਹੀ ਹੈ। ਮਰੀਜ਼ਾਂ ਅਤੇ ਕਲਾਇੰਟਾਂ ਨਾਲ ਆਪਣੀ ਗੱਲਬਾਤ ਵਿਚ ਉਹ ਜਲਵਾਯੂ ਵਿਚ ਤਬਦੀਲੀ ਅਤੇ ਇਸ ਦੀ ਕਾਇਮ ਰਹਿਣ ਯੋਗਤਾ ਬਾਰੇ ਅਕਸਰ ਗੱਲ ਕਰਦੀ ਰਹਿੰਦੀ ਹੈ। 

ਗਰਮ ਹੋ ਰਹੇ ਜਲਵਾਯੂ, ਜ਼ਿਆਦਾ ਪ੍ਰਦੂਸ਼ਣ, ਮਹਾਂਮਾਰੀ ਅਤੇ ਅੱਤ ਦੇ ਮੌਸਮ ਦੀਆਂ ਘਟਨਾਵਾਂ ਨੂੰ ਦੇਖਣਾ, ਅਤੇ ਇਸ ਦੇ ਨਾਲ ਨਾਲ ਇਕ ਮਾਪਾ ਬਣਨਾ, Emily ਨੂੰ ਕੰਮ `ਤੇ ਤਬਦੀਲੀ ਕਰਨ ਵਾਲੀ ਬਣਨ ਲਈ ਉਤਸ਼ਾਹ ਦਿੰਦਾ ਹੈ।

ਜਲਵਾਯੂ ਵਿਚ ਤਬਦੀਲੀ ਦੇ ਮੌਸਮ ਨਾਲ ਸੰਬੰਧਿਤ ਅਸਰਾਂ ਦੇ ਅਨੁਕੂਲ ਹੋਣ ਲਈ ਪਰਿਵਾਰਾਂ ਦੀ ਹਿਮਾਇਤ ਕਰਨ ਤੋਂ ਲੈ ਕੇ ਆਪਣੇ ਦਫਤਰ ਵਿਚ ਜਲਵਾਯੂ ਦੀ ਕਾਇਮ ਰਹਿਣ ਯੋਗਤਾ ਦੇ ਅਮਲ ਲਾਗੂ ਕਰਨ ਤੱਕ, Emily ਨੇ ਕਦਮ ਚੁੱਕੇ ਹਨ ਜਿਵੇਂ ਕਿ ਪੇਪਰ `ਤੇ ਛਪਾਈ ਦੀ ਥਾਂ ਇਲੈਕਟਰੌਨਿਕ ਵਸੀਲਿਆਂ `ਤੇ ਜਾਣਾ, ਵੈਕਸੀਨ ਦੇ ਪੈਕੇਜਾਂ ਨੂੰ ਰੀਸਾਇਕਲ ਕਰਨਾ, ਕਾਰਪੂਲਿੰਗ ਨੂੰ ਉਤਸ਼ਾਹ ਦੇਣਾ, ਕੰਮ `ਤੇ ਤੁਰ ਕੇ ਜਾਂ ਸਾਈਕਲ `ਤੇ ਜਾਣਾ। ਕਾਇਮ ਰਹਿਣ ਯੋਗਤਾ ਲਈ ਉਸ ਦਾ ਉਤਸ਼ਾਹ ਉਸ ਨੂੰ ਬੀ.ਸੀ. ਦੀ 2022 ਦੀ ਪਬਲਿਕ ਹੈਲਥ ਐਸੋਸੀਏਸ਼ਨ ਕਾਨਫਰੰਸ, “ਸਾਡਾ ਵਾਤਵਰਣ, ਸਾਡੀ ਸਿਹਤ: ਬਿਹਤਰ ਸਮਾਜ ਤਿਆਰ ਕਰਨਾ ਅਤੇ ਕੁਦਰਤ ਨਾਲ ਮਿੱਤਰਤਾ ਕਰਨਾ” ਵਿਚ ਲੈ ਕੇ ਗਿਆ।
 

Public Health Nurse Emily Doyle with her child.

ਕਾਨਫਰੰਸ ਦੇ ਦੌਰਾਨ, ਆਦਿਵਾਸੀ ਗਿਆਨ ਦੀ ਮਹੱਤਤਾ ਅਤੇ ਪਬਲਿਕ ਹੈਲਥ ਦੇ ਅਮਲਾਂ ਵਿਚ ਈਕੋ-ਸਮਾਜਿਕ ਪਹੁੰਚ ਨੂੰ ਸ਼ਾਮਲ ਕਰਨਾ Emily ਦੀ ਆਵਾਜ਼ ਨਾਲ ਗੂੰਜ ਉੱਠਿਆ: “ਧਰਤੀ ਨਾਲ ਕਿਵੇਂ ਰਹਿਣਾ ਹੈ, ਇਸ ਦੇ ਸੰਬੰਧ ਵਿਚ ਆਦਿਵਾਸੀ ਲੋਕਾਂ ਤੋਂ ਬਹੁਤ ਕੁਝ ਸਿੱਖਣ ਲਈ ਹੈ।”

Emily ਦੇ ਉਤਸ਼ਾਹ ਅਤੇ ਵਕਾਲਤ ਦੇ ਨਤੀਜੇ ਵਜੋਂ, ਸਨਸ਼ਾਈਨ ਕੋਸਟ ਪਬਲਿਕ ਹੈਲਥ ਨਰਸਿੰਗ ਦੀਆਂ ਮੀਟਿੰਗਾਂ ਵਿਚ ਜਲਵਾਯੂ ਵਿਚ ਤਬਦੀਲੀ ਅਤੇ ਇਸ ਦੀ ਕਾਇਮ ਰਹਿਣ ਯੋਗਤਾ ਏਜੰਡੇ ਉਪਰਲੇ ਵਿਸ਼ੇ ਹਨ ਤਾਂ ਜੋ ਗ੍ਰਹਿ ਦੀ ਸਿਹਤ ਮਨ ਵਿਚ ਉੱਪਰ ਰਹੇ ਅਤੇ ਕਾਇਮ ਰਹਿਣ ਯੋਗ ਭਵਿੱਖ ਵੱਲ ਐਕਸ਼ਨ ਲੈਣ ਵਿਚ ਫਰੰਟਲਾਈਨ ਸਟਾਫ ਦੀ ਮਦਦ ਹੋ ਸਕੇ।

ਗ੍ਰਹਿ ਦੀ ਸਿਹਤ ਦੇ ਸਿਧਾਂਤਾਂ ਨੂੰ ਰਿਚਮੰਡ ਹਸਪਤਾਲ ਦੀ ਦੁਬਾਰਾ ਡਿਵੈਲਪਮੈਂਟ ਵਿਚ ਸ਼ਾਮਲ ਕਰਨਾ

Rendering of Richmond Hospital.

ਜਿਵੇਂ ਰਿਚਮੰਡ ਹਸਪਤਾਲ ਦੀ ਦੁਬਾਰਾ ਡਿਵੈਲਪਮੈਂਟ ਦੀ ਟੀਮ Yurkovich ਫੈਮਿਲੀ ਪੈਵਿਲੀਅਨ ਦੇ ਦੂਜੇ ਪੜਾ ਦੀ ਉਸਾਰੀ ਲਈ ਤਿਆਰੀ ਕਰਦੀ ਹੈ, ਗ੍ਰਹਿ ਦੀ ਸਿਹਤ ਦੇ ਸਿਧਾਂਤ ਉਸਾਰੀ ਦੇ ਸਾਰੇ ਪੱਖਾਂ ਵਿਚ ਸ਼ਾਮਲ ਕੀਤੇ ਜਾ ਰਹੇ ਹਨ।

ਇਹ ਉਹ ਖੇਤਰ ਹਨ ਜਿਨ੍ਹਾਂ ਵਿਚ ਸਾਡੀ ਜਲਵਾਯੂ ਪ੍ਰਤੀ ਹਾਂਪੱਖੀ ਅਸਰ ਹਾਸਲ ਕਰਨ ਦੀ ਪਲੈਨ ਹੈ। 

ਕਾਇਮ ਰਹਿਣ ਯੋਗ ਅਤੇ ਜਲਵਾਯੂ ਪ੍ਰਤੀ ਲਚਕੀਲੀ ਬਿਲਡਿੰਗ

  • ਲੀਡ (ਲੀਡਰਸ਼ਿਪ ਇਨ ਐਨਰਜੀ ਐਂਡ ਇਨਵਾਇਰਨਮੈਂਟਲ ਡਿਜ਼ਾਇਨ) (LEED (Leadership in Energy and Environmental Design)) ਗੋਲਡ ਸਰਟੀਫਿਕੇਸ਼ਨ ਲਈ ਨਿਸ਼ਾਨਾ
  • ਭੁਚਾਲ ਤੋਂ ਸੁਰੱਖਿਅਤ ਅਤੇ ਹੜ੍ਹ ਦੀ ਲਾਈਨ ਤੋਂ ਉੱਪਰ ਉਸਾਰੀ 
  • ਘੱਟ ਕਾਰਬਨ ਵਾਲਾ ਡਿਜ਼ਾਇਨ (ਇਕ ਔਸਤ ਨਵੇਂ ਹਸਪਤਾਲ ਦੇ ਮੁਕਾਬਲੇ ਪ੍ਰਦੂਸ਼ਣ ਵਿਚ 87 ਪ੍ਰਤੀਸ਼ਤ ਦੀ ਕਟੌਤੀ ਨਾਲ)
  • ਐਨਰਜੀ-ਕੁਸ਼ਲ ਅਤੇ ਇਲੈਕਟ੍ਰੀਫਾਈਡ ਡਿਜ਼ਾਇਨ (100 ਪ੍ਰਤੀਸ਼ਤ ਘੱਟ ਕਾਰਬਨ ਵਾਲੀ ਬਿਜਲੀ ਤੋਂ ਹੈ ਅਤੇ 100 ਪ੍ਰਤੀਸ਼ਤ ਕਾਰਬਨ ਨਿਰਲੇਪ ਹੈ)

ਹਰਿਆਲੀ `ਤੇ ਕੇਂਦਰਿਤ ਕਲੀਨਿਕਲ ਥਾਂਵਾਂ

  • ਸਿਹਤ ਦੀਆਂ ਬਿਲਟ-ਇਨ ਵਰਚੂਅਲ ਚੋਣਾਂ
  • ਸਰਕੂਲਰ ਇਕੌਨਮੀ/ਮੁੜ ਵਰਤੋਂ ਯੋਗ ਪਹਿਲੇ ਸਿਧਾਂਤ

ਸਰਗਰਮ ਅਤੇ ਸਾਫ਼ ਟ੍ਰਾਂਸਪੋਰਟੇਸ਼ਨ

  • ਪਬਲਿਕ ਟ੍ਰਾਸਪੋਰਟੇਸ਼ਨ ਨਾਲ ਸੌਖਾ ਕੋਨੈਕਸ਼ਨ
  • ਬਾਈਕ ਰੱਖਣ ਅਤੇ ਸ਼ਾਵਰ ਲੈਣ ਦੀਆਂ ਸਹੂਲਤਾਂ
  • ਕਾਰ-ਸ਼ੇਅਰਿੰਗ ਪਾਰਕਿੰਗ ਅਤੇ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ (ਰਿਚਮੰਡ ਹਸਪਤਾਲ ਕੋਲ ਸਾਡੀ ਪਾਰਕੇਡ ਵਿਚ 30 ਚਾਰਜਿੰਗ ਸਟੇਸ਼ਨਾਂ ਨਾਲ ਬੀ.ਸੀ. ਵਿਚ ਸਭ ਤੋਂ ਜ਼ਿਆਦਾ ਈ ਵੀ (EV) ਚਾਰਜਿੰਗ ਸਟੇਸ਼ਨ ਹਨ)

ਇਸ ਚੀਜ਼ ਬਾਰੇ ਹੋਰ ਪੜ੍ਹੋ ਕਿ ਅਸੀਂ ਕਿਵੇਂ ਬਿਹਤਰ ਨਤੀਜਿਆਂ ਲਈ ਵਾਹ ਲਾ ਰਹੇ ਹਾਂ

ਇਲਾਜ ਨੂੰ ਘਰ ਦੇ ਨੇੜੇ ਲਿਆਉਣ ਵਿਚ ਸੁਧਾਰ ਕਰਨ ਲਈ ਆਪਣੇ ਹਸਪਤਾਲਾਂ ਦੀ ਕਾਇਆ ਕਲਪ ਕਰਨਾ

ਨਵਾਂ ਪ੍ਰੋਗਰਾਮ ਚੂਲ਼ੇ ਅਤੇ ਗੋਡੇ ਦੀ ਸਰਜਰੀ ਉਡੀਕ ਕਰਨ ਦਾ ਸਮਾਂ ਘਟਾਉਂਦਾ ਹੈ

ਉਡੀਕ ਕਰਨ ਦੇ ਸਮੇਂ ਘਟਾ ਕੇ ਜ਼ੀਰੋ ਕਰਨਾ: ਲਾਇਨਜ਼ ਗੇਟ ਹਸਪਤਾਲ ਵਿਚ ਪੁਸ਼ ਡੇਅਜ਼