ਲਾਇਨਜ਼ ਗੇਟ ਹਸਪਤਾਲ ਦਰਦ ਨੂੰ ਕੰਟਰੋਲ ਕਰਨ ਵਾਲੇ ਇੰਜੈਕਸ਼ਨਾਂ ਲਈ ਬੇਨਤੀਆਂ ਦੇ ਬੈਕਲੌਗ ਨਾਲ ਸਿੱਝ ਰਿਹਾ ਸੀ ਜੋ ਕਿ ਕੋਵਿਡ-19 ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਕਿਤੇ ਪਹਿਲਾਂ ਸ਼ੁਰੂ ਹੋ ਗਿਆ ਸੀ।  ਟੀਮ ਅਤੇ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਧਿਆਨ ਨਾਲ ਦੇਖਦੇ ਹੋਏ ਉਸ ਨੇ ਇਹ ਮਹਿਸੂਸ ਕੀਤਾ ਕਿ ਇੱਕੋ ਸਮੇਂ ਸਧਾਰਨ ਲੋੜਾਂ ਵਾਲੇ ਖਾਸ ਮਰੀਜ਼ਾਂ ਦੀ ਪਛਾਣ ਕਰਕੇ, ਇਸ ਤਰੀਕੇ ਨੂੰ ਬਹੁਤ ਸੁਚਾਰੂ ਬਣਾਇਆ ਜਾ ਸਕਦਾ ਹੈ।   

Sherry ਨੇ ਇੰਜੈਕਸ਼ਨ ਦੀ ਤਿਆਰੀ ਅਤੇ ਮਰੀਜ਼ ਦੇ ਫਲੋਅ ਲਈ ਇਕ ਸਿਸਟਮ ਤਿਆਰ ਕੀਤਾ ਅਤੇ ਇਸ ਦੀ ਤਜਵੀਜ਼ ਸਟਾਫ ਅਤੇ ਮੈਡੀਕਲ ਇਮੇਜਿੰਗ ਵਿਚਲੇ ਡਾਕਟਰਾਂ ਅੱਗੇ ਰੱਖੀ। ਟੀਮ ਨੇ ਹਫਤੇ ਵਿਚ ਇਕ ਦਿਨ ਨੂੰ ਪਾਇਲਟ ਵਜੋਂ ਰੱਖਿਆ, ਉਨ੍ਹਾਂ ਮਰੀਜ਼ਾਂ `ਤੇ ਧਿਆਨ ਕੇਂਦਰਿਤ ਕਰਦੇ ਹੋਏ ਜਿਨ੍ਹਾਂ ਨੂੰ ਹੱਥਾਂ ਅਤੇ ਪੈਰਾਂ ਵਿਚ ਦਰਦ ਨੂੰ ਕੰਟਰੋਲ ਕਰਨ ਦੀਆਂ ਸਮੱਸਿਆਵਾਂ ਸਨ। Sherry ਨੇ ਇਸ ਨੂੰ ‘ਪੁਸ਼’ ('PUSH') ਡੇਅ ਕਹਿਣ ਦਾ ਫੈਸਲਾ ਕੀਤਾ ਕਿਉਂਕਿ ਉਹ ਜ਼ਿਆਦਾ ਮਰੀਜ਼ਾਂ ਦਾ ਇਲਾਜ ਸੁਰੱਖਿਅਤ ਅਤੇ ਕਾਰਗਰ ਤਰੀਕੇ ਨਾਲ ਕਰਨ ਲਈ ਜੋਰ ਲਾ ਰਹੇ ਸਨ।  

ਆਮ ਤੌਰ `ਤੇ ਟੀਮ ਹਰ ਰੋਜ਼ 11 ਤੋਂ 16 ਮਰੀਜ਼ ਦੇਖਦੀ ਸੀ; ਪਰ 16 ਸਤੰਬਰ, 2021 ਨੂੰ ਪਹਿਲੇ ਪੁਸ਼ ਡੇਅ ਦੌਰਾਨ ਉਨ੍ਹਾਂ ਨੇ 38 ਮਰੀਜ਼ਾਂ ਦਾ ਇਲਾਜ ਕੀਤਾ।

ਪੁਸ਼ ਡੇਅਜ਼ ਦੇ ਤਿੰਨ ਮਹੀਨੇ ਚੱਲਣ ਦੇ ਸਮੇਂ ਤੱਕ, ਟੀਮ ਹਰ ਪੁਸ਼ ਡੇਅ ਨੂੰ 72 ਤੱਕ ਮਰੀਜ਼ਾਂ ਦਾ ਇਲਾਜ ਕਰ ਰਹੀ ਸੀ।

ਹਰ ਸਵੇਰ ਨੂੰ ਸਵੇਰ ਦੇ ਗਰੁੱਪ, ਹਰ ਵਿਅਕਤੀ ਲਈ ਖਾਸ ਅਸਾਇਨਮੈਂਟਾਂ, ਅਤੇ ਸਪਸ਼ਟ ਪਲੈਨ ਦੀ ਵਰਤੋਂ ਕਰਕੇ, ਟੀਮ ਰੈਗੂਲਰ ਮਰੀਜ਼ਾਂ ਨਾਲੋਂ ਤਿੰਨ ਗੁਣਾਂ ਜ਼ਿਆਦਾ ਮਰੀਜ਼ ਦੇਖਣ ਦੇ ਯੋਗ ਸੀ। 

ਪੁਸ਼ ਡੇਅਜ਼ ਨਾਲ ਟੀਚਾ ਉਡੀਕ ਕਰਨ ਦੀ ਲਿਸਟ ਇਕ ਸਾਲ ਤੋਂ ਘਟਾ ਕੇ ਦੋ ਮਹੀਨੇ ਕਰਨਾ ਸੀ, ਅਤੇ ਟੀਮ ਨੂੰ ਇਹ ਦੱਸ ਕੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਹਰ ਪੁਸ਼ ਡੇਅ ਦੌਰਾਨ ਤਕਰੀਬਨ 20 ਮਰੀਜ਼ਾਂ ਦਾ ਇਲਾਜ ਕਰਕੇ ਉਡੀਕ ਲਿਸਟ ਖਤਮ ਕਰਨ ਦੇ ਯੋਗ ਹੋਏ ਹਨ।  

ਇਸ ਚੀਜ਼ ਬਾਰੇ ਹੋਰ ਪੜ੍ਹੋ ਕਿ ਅਸੀਂ ਕਿਵੇਂ ਬਿਹਤਰ ਨਤੀਜਿਆਂ ਲਈ ਵਾਹ ਲਾ ਰਹੇ ਹਾਂ

ਮਰੀਜ਼ ਦੀ ਜਾਣਕਾਰੀ ਤੱਕ ਇਕਸਾਰ ਪਹੁੰਚ ਮਰੀਜ਼ ਦੀ ਸੰਭਾਲ ਵਿਚ ਸੁਧਾਰ ਕਰਦੀ ਹੈ।

ਵੈਨਕੂਵਰ ਜਨਰਲ ਹਸਪਤਾਲ ਵਿਖੇ ਸੁਰੱਖਿਅਤ ਤਰੀਕੇ ਨਾਲ ਖੂਨ ਦਾਨ ਕੀਤਾ ਗਿਆ

ਹੈਲਥ ਕੇਅਰ ਦੇ ਵਾਤਾਵਰਣ ’ਤੇ ਅਸਰ ਦੇ ਹੱਲ ਲੱਭਣਾ