Group photo of CST team.

ਕਲਿਨੀਕਲ ਐਂਡ ਸਿਸਟਮਜ਼ ਟ੍ਰਾਂਸਫੌਰਮੇਸ਼ਨ (ਸੀ ਐੱਸ ਟੀ) (Clinical and Systems Transformation (CST)) ਇਕ ਬਹੁ-ਸਾਲਾ ਪ੍ਰੋਜੈਕਟ ਹੈ ਜੋ ਵੀ ਸੀ ਐੱਚ ਅਤੇ ਇਸ ਦੀਆਂ ਭਾਈਵਾਲ ਸੰਸਥਾਵਾਂ, ਪ੍ਰੌਵੀਡੈਂਸ ਹੈਲਥ ਕੇਅਰ (Providence Health Care) ਅਤੇ ਸੂਬੇ ਦੀ ਹੈਲਥ ਸਰਵਿਸਿਜ਼ ਅਥਾਰਟੀ ਵਿਚ, ਬਹੁਤਾ ਕਰਕੇ ਪੇਪਰ ਆਧਾਰਿਤ ਰਿਕਾਰਡਾਂ ਨੂੰ ਇਕ ਇਲੈਕਟਰੌਨਿਕ ਹੈਲਥ ਰਿਕਾਰਡਜ਼ ਸਿਸਟਮ `ਤੇ ਤਬਦੀਲ ਕਰਕੇ, ਮਰੀਜ਼ ਦੀ ਸੰਭਾਲ ਦੀ ਸੇਫਟੀ, ਕੁਆਲਟੀ ਅਤੇ ਇਕਸਾਰਤਾ ਵਿਚ ਸੁਧਾਰ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਬੀ.ਸੀ. ਦੇ ਇਤਿਹਾਸ ਵਿਚ ਹੈਲਥ ਕੇਅਰ ਦੇ ਸਭ ਤੋਂ ਵੱਡੇ ਪ੍ਰੋਜੈਕਟਾਂ ਵਿੱਚੋਂ ਇਕ ਹੈ ਅਤੇ ਸਥਾਨਾਂ ਅਤੇ ਸੰਸਥਾਵਾਂ ਦਰਮਿਆਨ ਮਰੀਜ਼ ਦੇ ਇਲੈਕਟਰੌਨਿਕ ਸਿਹਤ ਰਿਕਾਰਡਾਂ ਤੱਕ ਸਮੇਂ ਸਿਰ ਪਹੁੰਚ ਕਰਨ ਦੀ ਆਗਿਆ ਦੇਵੇਗਾ, ਜਿਸ ਨਾਲ ਸੰਭਾਲ ਲਈ ਜ਼ਿਆਦਾ ਅਸਰਦਾਰ ਤਰੀਕੇ ਤਿਆਰ ਹੋਣਗੇ। 

ਵੀ ਜੀ ਐੱਚ ਵਿਖੇ ਸੀ ਐੱਸ ਟੀ ਵੱਲ ਤਬਦੀਲੀ ਲਈ ਟਰੇਨਿੰਗ ਅਤੇ ਤਿਆਰੀ ਲਈ ਬਹੁਤ ਜ਼ਿਆਦਾ ਤਿਆਰੀ ਅਤੇ ਪਲੈਨਿੰਗ ਦੀ ਲੋੜ ਸੀ। 

Group of VCH staff holding sign that says command centre.

10,000 ਤੋਂ ਜ਼ਿਆਦਾ ਸਟਾਫ ਅਤੇ ਮੈਡੀਕਲ ਸਟਾਫ ਨੇ

ਔਨਲਾਈਨ ਅਤੇ ਹਾਜ਼ਰ ਹੋ ਕੇ ਟਰੇਨਿੰਗ ਪੂਰੀ ਕੀਤੀ, ਸੈਂਕੜੇ ਨਵੇਂ ਵਰਕਸਟੇਸ਼ਨ ਔਨ ਵੀਲਜ਼ ਅਤੇ ਟੈਕਨੌਲੋਜੀ ਦੇ ਮਦਦ ਕਰਨ ਵਾਲੇ ਯੰਤਰ ਸ਼ੁਰੂ ਕੀਤੇ ਗਏ ਅਤੇ ਮਰੀਜ਼ਾਂ ਦੇ ਹਜ਼ਾਰਾਂ ਚਾਰਟ ਇਲੈਕਟਰੌਨਿਕ ਐਕਟੀਵੇਸ਼ਨ ਲਈ ਤਿਆਰ ਕਰਨ ਵਾਸਤੇ ਤਬਦੀਲ ਕੀਤੇ ਗਏ।

ਵੀ ਜੀ ਐੱਚ ਦਾ ਅਮਲ ਬੀ.ਸੀ. ਵਿਚ ਕਿਸੇ ਵੀ ਸੀ ਐੱਸ ਟੀ ਸਰਨਰ ਐਕਟੀਵੇਸ਼ਨ ਦਾ ਸਭ ਤੋਂ ਵੱਡਾ ਸਕੋਪ ਸੀ ਅਤੇ, ਅਸਲੀਅਤ ਵਿਚ, ਇਹ ਨੌਰਥ ਅਮਰੀਕਾ ਵਿਚ ਸਭ ਤੋਂ ਵੱਡਾ ਸੀ। ਮਰੀਜ਼ਾਂ ਲਈ ਫਾਇਦਿਆਂ ਵਿਚ, ਦਵਾਈ ਦੀ ਜ਼ਿਆਦਾ ਸੇਫਟੀ, ਇਕ ਸਮੁੱਚੀ ਪਹੁੰਚ ਸ਼ਾਮਲ ਹਨ, ਜਿਹੜੇ ਇਲਾਜ ਦੀ ਜ਼ਿਆਦਾ ਇਕਸਾਰਤਾ, ਨਤੀਜਿਆਂ ਅਤੇ ਦਵਾਈਆਂ ਨਾਲ ਇਲਾਜ ਤੱਕ ਤੇਜ ਪਹੁੰਚ ਅਤੇ ਸਲਾਹ-ਮਸ਼ਵਰਿਆਂ ਜਾਂ ਡੁਪਲੀਕੇਟ ਟੈੱਸਟਾਂ ਦੇ ਦੌਰਾਨ ਆਪਣੇ ਆਪ ਨੂੰ ਦੁਹਰਾਉਣ `ਤੇ ਘੱਟ ਸਮਾਂ ਲਗਾਉਣ ਵਿਚ ਮਦਦ ਕਰਦੇ ਹਨ।      

ਵੀ ਜੀ ਐੱਚ, ਵੀ ਸੀ ਐੱਚ ਦੇ ਕਈ ਸਥਾਨਾਂ ਵਿਚ ਸ਼ਾਮਲ ਹੋ ਗਿਆ ਹੈ ਜਿਹੜੇ ਪਹਿਲਾਂ ਹੀ ਸੀ ਐੱਸ ਟੀ ਸਰਨਰ ਵੱਲ ਤਬਦੀਲ ਹੋ ਗਏ ਹਨ ਜਿਨ੍ਹਾਂ ਵਿਚ ਲਾਇਨਜ਼ ਗੇਟ ਹਸਪਤਾਲ, ਸੁਕਾਮਿਸ਼ ਜਨਰਲ ਹਸਪਤਾਲ (Squamish General Hospital), ਵਿਸਲਰ ਹੈਲਥ ਕੇਅਰ ਸੈਂਟਰ (Whistler Health Care Centre) ਅਤੇ ਪੈਂਬਰਟਨ ਹੈਲਥ (Pemberton Health) ਅਤੇ ਸੀਛੈਲਟ ਹਸਪਤਾਲ (Sechelt Hospital), ਟੋਟਮ ਲੌਜ (Totem Lodge), ਸ਼ੌਰਨਕਲਿੱਫ ਇੰਟਰਮੀਡੀਏਟ ਕੇਅਰ ਹੋਮ (Shorncliffe Intermediate Care Home) ਅਤੇ ਸੁਮਾਕ ਪਲੇਸ (Sumac Place) ਸ਼ਾਮਲ ਹਨ।  

ਇਸ ਚੀਜ਼ ਬਾਰੇ ਹੋਰ ਪੜ੍ਹੋ ਕਿ ਅਸੀਂ ਕਿਵੇਂ ਬਿਹਤਰ ਨਤੀਜਿਆਂ ਲਈ ਵਾਹ ਲਾ ਰਹੇ ਹਾਂ

ਵੈਨਕੂਵਰ ਜਨਰਲ ਹਸਪਤਾਲ ਵਿਖੇ ਸੁਰੱਖਿਅਤ ਤਰੀਕੇ ਨਾਲ ਖੂਨ ਦਾਨ ਕੀਤਾ ਗਿਆ

ਹੈਲਥ ਕੇਅਰ ਦੇ ਵਾਤਾਵਰਣ ’ਤੇ ਅਸਰ ਦੇ ਹੱਲ ਲੱਭਣਾ

ਵੀ ਸੀ ਐੱਚ ਨੂੰ ਵਾਤਾਵਰਣ ਦੇ ਤੌਰ `ਤੇ ਕਾਇਮ ਰੱਖਣ ਯੋਗ ਅਤੇ ਜਲਵਾਯੂ ਲਈ ਲਚਕੀਲਾ ਬਣਾਉਣਾ