VCH translated materials

ਜਨਵਰੀ 2022 ਵਿਚ, ਬੋਲੀ ਦੀਆਂ ਸੇਵਾਵਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਮਕਸਦ, ਸਿਹਤ ਜਾਣਕਾਰੀ ਦਾ ਅਨੁਵਾਦ ਕਰਕੇ ਹੈਲਥ ਕੇਅਰ ਸਿਸਟਮ ਤੱਕ ਪਹੁੰਚ ਕਰ ਰਹੇ ਅਤੇ ਇਸ ਵਿਚ ਦੀ ਲੰਘ ਰਹੇ ਮਰੀਜ਼ਾਂ ਲਈ ਰੁਕਾਵਟਾਂ ਘੱਟ ਕਰਨਾ ਸੀ।  

ਪ੍ਰੋਗਰਾਮ ਦੀ ਤਿਆਰੀ ਨੂੰ ਸੇਧ ਦੇਣ ਵਾਸਤੇ, ਵੀ ਸੀ ਐੱਚ ਨੇ ਆਪਣੇ ਇਲਾਕੇ ਵਿਚ ਅਨੁਵਾਦ ਅਤੇ ਤਰਜਮਾ ਕਰਨ ਦੇ ਅਮਲਾਂ ਦਾ ਰਿਵੀਊ ਕਰਨ ਲਈ ਨੇੱਬਰਹੁੱਡ ਹਾਊਸਿਜ਼, ਸਕਸੈੱਸ (S.U.C.C.E.S.S.), ਮੋਜ਼ੈਕ, ਇਮੀਗਰਾਂਟ ਸਰਵਿਸਿਜ਼ ਸੁਸਾਇਟੀ ਔਫ ਬੀ ਸੀ ਅਤੇ ਸੂਬੇ ਦੀ ਹੈਲਥ ਸਰਵਿਸਿਜ਼ ਅਥਾਰਟੀ ਤੋਂ ਭਾਈਵਾਲਾਂ ਨਾਲ ਕੰਮ ਕੀਤਾ। ਇਸ ਕਾਰਜ ਦਾ ਨਤੀਜਾ ਵੀ ਸੀ ਐੱਚ ਭਰ ਵਿਚ ਅਨੁਵਾਦ ਦੇ ਅਮਲਾਂ ਦੇ ਮਿਆਰੀਕਰਨ ਵਿਚ ਨਿਕਲਿਆ ਅਤੇ ਇਸ ਨੇ ਵੀ ਸੀ ਐੱਚ ਦੇ ਤਰਜਮੇ ਅਤੇ ਅਨੁਵਾਦ ਦੇ ਢਾਂਚੇ ਨੂੰ ਤਿਆਰ ਕਰਨ ਲਈ ਜਾਣਕਾਰੀ ਦਿੱਤੀ। 

Icons of speech bubbles.

ਵੀ ਸੀ ਐੱਚ ਵਿਖੇ ਮਰੀਜ਼ਾਂ/ਕਲਾਇੰਟਾਂ ਵਲੋਂ ਜਿਹੜੀਆਂ ਪੰਜ ਮੁੱਖ ਜ਼ਬਾਨਾਂ ਵਿਚ ਅਨੁਵਾਦ ਦੀ ਮੰਗ ਕੀਤੀ ਜਾਂਦੀ ਹੈ ਉਹ ਟ੍ਰੈਡੀਸ਼ਨਲ ਚਾਇਨੀਜ਼, ਸਿੰਪਲੀਫਾਇਡ ਚਾਇਨੀਜ਼, ਪੰਜਾਬੀ, ਸਪੈਨਿਸ਼ ਅਤੇ ਵੀਅਤਨਾਮੀ ਹਨ।

ਪਹਿਲੇ ਸਾਲ ਵਿਚ, ਪ੍ਰੋਗਰਾਮ ਨੇ ਵੱਖ ਵੱਖ ਸਾਮੱਗਰੀ ਦਾ ਅਨੁਵਾਦ ਕੀਤਾ ਜਿਵੇਂ ਕਿ ਇਸ ਗੱਲ ਬਾਰੇ ਹਿਦਾਇਤਾਂ ਕਿ ਐਮਰਜੰਸੀ ਜਾਂ ਜ਼ਰੂਰੀ ਮੁਢਲੇ ਇਲਾਜ ਤੱਕ ਕਿਵੇਂ, ਅਤੇ ਕਦੋ ਪਹੁੰਚ ਕਰਨੀ ਹੈ, ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਕਿਵੇਂ ਲੱਭਣਾ ਹੈ, ਪਬਲਿਕ ਹੈਲਥ ਦੀ ਜਾਣਕਾਰੀ (ਜਿਸ ਵਿਚ ਗਰਮੀ ਬਾਰੇ ਵਾਰਨਿੰਗਾਂ ਅਤੇ ਸਿਹਤ ਦੀਆਂ ਹੋਰ ਸਾਵਧਾਨੀਆਂ ਸ਼ਾਮਲ ਹਨ), ਸਰਜਰੀ ਤੋਂ ਪਹਿਲਾਂ ਅਤੇ ਬਾਅਦ ਲਈ ਜਾਣਕਾਰੀ, ਸਵੈ-ਸੰਭਾਲ ਅਤੇ ਸੀਨੀਅਰਾਂ ਲਈ ਹੋਮ ਸੁਪੋਰਟ ਅਤੇ ਇਸ ਦੇ ਨਾਲ ਨਾਲ ਵੀ ਸੀ ਐੱਚ ਵਿਚਲੇ ਨਵੇਂ ਮਰੀਜ਼ਾਂ ਲਈ ਹੈਲਥ ਕੇਅਰ ਦੀਆਂ ਉਪਲਬਧ ਸੇਵਾਵਾਂ ਦੀ ਆਮ ਜਾਣਕਾਰੀ।  

ਮੁਢਲੀ ਫੀਡਬੈਕ ਨੇ ਇਹ ਸੰਕੇਤ ਦਿੱਤਾ ਹੈ ਕਿ ਮਰੀਜ਼ ਹੈਲਥ ਕੇਅਰ ਦੀਆਂ ਅਪੌਂਇੰਟਮੈਂਟਾਂ `ਤੇ ਆਉਣ ਸਮੇਂ ਜ਼ਿਆਦਾ ਜਾਣਕਾਰ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਲਈ ਉਪਲਬਧ ਵਸੀਲਿਆਂ ਅਤੇ ਇਲਾਜ ਦੀਆਂ ਚੋਣਾਂ ਬਾਰੇ ਤਕੜੀ ਸਮਝ ਹੈ। ਹੈਲਥ ਕੇਅਰ ਦੀ ਅਨੁਵਾਦ ਹੋਈ ਜਾਣਕਾਰੀ ਸਮਾਂ ਬਚਾ ਸਕਦੀ ਹੈ ਅਤੇ ਬੋਝ ਘਟਾ ਸਕਦੀ ਹੈ ਅਤੇ ਇਸ ਦੇ ਨਾਲ ਨਾਲ ਮਰੀਜ਼ ਦੇ ਅਨੁਭਵ ਵਿਚ ਵਾਧਾ ਕਰਦੀ ਹੈ। 

VCH translated materials

ਪ੍ਰੋਗਰਾਮ ਦੇ ਪਹਿਲੇ ਸਾਲ ਵਿਚ, ਲੈਂਗੂਏਜ ਸਰਵਿਸਿਜ਼ ਟੀਮ ਨੇ 11 ਮੁੱਖ ਜ਼ਬਾਨਾਂ ਵਿਚ 495 ਅਨੁਵਾਦ ਮੁਕੰਮਲ ਕੀਤੇ ਜਿਨ੍ਹਾਂ ਵਿਚ ਟ੍ਰੈਡੀਸ਼ਨਲ ਚਾਇਨੀਜ਼, ਸਿੰਪਲੀਫਾਇਡ ਚਾਇਨੀਜ਼, ਪੰਜਾਬੀ, ਸਪੈਨਿਸ਼, ਵੀਅਤਨਾਮੀ, ਫਾਰਸੀ, ਅਰਬੀ, ਕੋਰੀਅਨ, ਰਸ਼ੀਅਨ, ਟੈਗਾਲਗ ਅਤੇ ਜਪਾਨੀ ਸ਼ਾਮਲ ਹਨ।

ਇਸ ਚੀਜ਼ ਬਾਰੇ ਹੋਰ ਪੜ੍ਹੋ ਕਿ ਅਸੀਂ ਕਿਵੇਂ ਸਦਾ ਸਿੱਖ ਰਹੇ ਹਾਂ

ਸੱਚਾਈ ਅਤੇ ਸਿਖਲਾਈ ਰਾਹੀਂ ਸੁਲਾਹ ਨਾਲ ਨਿਪਟਣਾ

ਤੁਹਾਡੀ ਆਵਾਜ਼ ਦਾ ਮਹੱਤਵ ਹੈ: ਹੈਲਥ ਕੇਅਰ ਵਿਚ ਹਿੱਸਾ ਲੈਣ ਦੇ ਮੌਕੇ

ਸਿਹਤਮੰਦ ਵਾਤਾਵਰਣ ਅਤੇ ਜਲਵਾਯੂ ਵਿਚ ਤਬਦੀਲੀ