Group of VCH staff.

ਅਸੀਂ ਅਰਥਪੂਰਨ, ਸਿਸਟਮਬੱਧ ਤਬਦੀਲੀ ਦੀ ਲੋੜ ਨੂੰ ਸਮਝਦੇ ਹਾਂ ਅਤੇ ਯੋਗ ਸੁਧਾਰਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਹਾਂ ਜਿਹੜੇ ਮਨੁੱਖੀ ਅਧਿਕਾਰਾਂ ਅਤੇ ਸਿਹਤ ਦੇ ਹੱਕ ਨੂੰ ਕੇਂਦਰ ਬਣਾਉਣ।  ਸਾਲ 2022 ਵਿਚ ਅਸੀਂ ਆਦਿਵਾਸੀ ਸਭਿਆਚਾਰਕ ਸੁਰੱਖਿਆ ਦੇ ਆਪਣੇ ਕੰਮ ਨੂੰ ਪੂਰਾ ਕਰਨ ਅਤੇ ਇਲਾਜ ਦੀਆਂ ਸੇਵਾਵਾਂ ਦੇਣ ਵਿਚ ਜਿ਼ਆਦਾ ਨਿਰਪੱਖਤਾ, ਭਿੰਨਤਾ ਅਤੇ ਸ਼ਮੂਲੀਅਤ ਨੂੰ ਉਤਸ਼ਾਹ ਦੇਣ ਲਈ ਇਕ ਨਸਲਵਾਦ ਵਿਰੋਧੀ ਪ੍ਰੋਗਰਾਮ ਸ਼ੁਰੂ ਕੀਤਾ।   

ਇਸ ਪ੍ਰੋਗਰਾਮ ਦਾ ਮਕਸਦ ਇਹ ਕਰਨਾ ਹੈ:    

  1. ਨਸਲਵਾਦ ਨੂੰ ਮੰਨਣਾ, ਇਸ ਦਾ ਹੱਲ ਕਰਨਾ ਅਤੇ ਇਸ ਦੀ ਨਿਖੇਧੀ ਕਰਨਾ ਅਤੇ ਅਜਿਹਾ ਮਾਹੌਲ ਤਿਆਰ ਕਰਨਾ ਜਿੱਥੇ ਮਰੀਜ਼ਾਂ, ਕਲਾਇੰਟਾਂ ਅਤੇ ਵਸਨੀਕਾਂ ਨੂੰ ਸੁਰੱਖਿਅਤ, ਕੁਆਲਟੀ ਦੀ ਹੈਲਥ ਕੇਅਰ ਮਿਲਦੀ ਹੈ ਜਿਹੜੀ ਕਿ ਨਸਲਵਾਦ ਅਤੇ ਵਿਤਕਰੇ ਤੋਂ ਮੁਕਤ ਹੈ।    
  2. ਅਜਿਹਾ ਮਾਹੌਲ ਤਿਆਰ ਕਰਨਾ ਜਿੱਥੇ ਸਟਾਫ ਅਤੇ ਮੈਡੀਕਲ ਸਟਾਫ ਨਸਲਵਾਦ ਦੇ ਵਿਰੁੱਧ ਬੋਲਣ ਅਤੇ ਵਿਤਕਰਾ ਹੋਣ ’ਤੇ ਇਸ ਦਾ ਹੱਲ ਕਰਨ ਵਿਚ ਸੁਰੱਖਿਅਤ ਮਹਿਸੂਸ ਕਰਦਾ ਹੈ, ਇਹ ਜਾਣਦੇ ਹੋਏ ਕਿ ਉਨ੍ਹਾਂ ਨੂੰ ਲੀਡਰਾਂ ਦੀ ਪੂਰੀ ਹਿਮਾਇਤ ਹਾਸਲ ਹੈ। 
Group of VCH staff.

ਸਾਡੇ ਨਸਲਵਾਦ ਵਿਰੋਧੀ ਪ੍ਰੋਗਰਾਮ ਦਾ ਬਣਨਾ, ਹਕੀਕੀ ਤਜਰਬਿਆਂ ਨੂੰ ਸਮਝਣ, ਸੇਫਟੀ ਦੇ ਰਾਹ ਵਿਚਲੀਆਂ ਰੁਕਾਵਟਾਂ ’ਤੇ ਵਿਚਾਰ ਵਟਾਂਦਰਾ ਕਰਨ ਅਤੇ ਨਸਲਵਾਦ ਵਿਰੋਧੀ ਸੰਸਥਾ ਬਣਨ ਲਈ ਸੰਭਵ ਐਕਸ਼ਨਾਂ ’ਤੇ ਵਿਚਾਰ ਲੈਣ ਲਈ ਆਪਣੇ ਸਟਾਫ ਅਤੇ ਮੈਡੀਕਲ ਸਟਾਫ ਨਾਲ ਗੱਲਬਾਤ ਦੇ ਸੈਸ਼ਨਾਂ ਨਾਲ ਸ਼ੁਰੂ ਹੋਇਆ।

ਸ਼ਮੂਲੀਅਤ ਦਾ ਅਗਲਾ ਪੜਾ ਸਾਡੇ ਮਰੀਜ਼ਾਂ, ਕਲਾਇੰਟਾਂ ਅਤੇ ਕਮਿਊਨਟੀ ਵਿਚਲੇ ਹਿੱਸੇਦਾਰਾਂ ਨਾਲ ਸਾਡੀ ਬਾਹਰੀ ਗੱਲਬਾਤ ’ਤੇ ਧਿਆਨ ਦੇਵੇਗਾ।

ਸ਼ਮੂਲੀਅਤ ਦੀਆਂ ਸਰਗਰਮੀਆਂ ਤੋਂ ਮਿਲੇ ਵਿਚਾਰ, ਨਸਲਵਾਦ ਵਿਰੋਧੀ ਸੰਸਥਾ ਬਣਨ ਦੇ ਸਾਡੇ ਸਫ਼ਰ ਵਿਚ ਵੀ ਸੀ ਐੱਚ ਦੀ ਇਕ ਵਿਆਪਕ ਨਸਲਵਾਦ ਵਿਰੋਧੀ ਐਕਸ਼ਨ ਪਲੈਨ ਬਣਾਉਣ ਵਿਚ ਮਦਦ ਕਰਨਗੇ। ਸਾਡਾ ਉਦੇਸ਼ ਇਹ ਸਮਝਣਾ ਹੈ ਕਿ ਨਸਲਵਾਦ ਨੂੰ ਕਿਵੇਂ ਦੇਖਿਆ ਅਤੇ ਹੰਢਾਇਆ ਜਾਂਦਾ ਹੈ, ਨਸਲਵਾਦ ਕਿਵੇਂ ਸੇਵਾਵਾਂ ਦੇਣ ਅਤੇ ਹੈਲਥ ਕੇਅਰ ਤੱਕ ਪਹੁੰਚ ’ਤੇ ਅਸਰ ਪਾਉਂਦਾ ਹੈ, ਅਤੇ ਅਸੀਂ ਕਿਵੇਂ ਇਸ ਦੀ ਰਿਪੋਰਟ ਕਰਨ ਅਤੇ ਜਵਾਬਦੇਹੀ ਲਈ ਸੇਫਟੀ ਅਤੇ ਭਰੋਸੇ ਵਿਚ ਸੁਧਾਰ ਕਰ ਸਕਦੇ ਹਾਂ। ਆਪਣੇ ਐਕਸ਼ਨਾਂ ਦੇ ਨਤੀਜੇ ਵਜੋਂ ਅਸੀਂ ਅਗਲੇ ਕਈ ਸਾਲਾਂ ਦੌਰਾਨ ਆਪਣੇ ਸੁਧਾਰਾਂ ਨੂੰ ਸਾਂਝਾ ਕਰਨ ਦੀ ਉਮੀਦ ਰੱਖਦੇ ਹਾਂ।

ਸਾਡੇ ਮੂਲ ਆਧਾਰਾਂ ਬਾਰੇ ਹੋਰ ਪੜ੍ਹੋ

ਹੈਲਥ ਕੇਅਰ ਵਿਚ ਕਾਇਮ ਰਹਿਣ ਯੋਗਤਾ ਨੂੰ ਜੋੜਨਾ

ਸਭਿਆਚਾਰਕ ਤੌਰ 'ਤੇ ਸੁਰੱਖਿਅਤ ਸੰਭਾਲ ਤੱਕ ਪਹੁੰਚ ਵਿਚ ਵਾਧਾ ਕਰਨਾ

ਸਵੈ-ਪਛਾਣ ਅਤੇ ਕੰਮ ਦੀ ਥਾਂ ਦੇ ਤਜਰਬੇ ਦਾ ਸਰਵੇ