placeholder image
Icon for VCH pillar of Equity, Diversity & Inclusion

ਸੰਸਥਾ ਵਿਚ ਨਿਰਪੱਖਤਾ, ਭਿੰਨਤਾ ਅਤੇ ਸ਼ਮੂਲੀਅਤ (ਈ ਡੀ ਆਈ) (EDI) ਨੂੰ ਵਧਾਉਣ ਦੀ ਵਚਨਬੱਧਤਾ ਨਾਲ, ਸਾਡੀ ਟੀਮ ਵੀ ਸੀ ਐੱਚ ਦੀਆਂ ਨੀਤੀਆਂ, ਅਮਲਾਂ, ਪ੍ਰੋਗਰਾਮਾਂ ਅਤੇ ਸੇਵਾਵਾਂ ਵਿਚ ਈ ਡੀ ਆਈ ਦੇ ਸਿਧਾਂਤ ਜੜਨ ਲਈ ਸਟਾਫ ਅਤੇ ਮੈਡੀਕਲ ਸਟਾਫ ਨੂੰ ਨਾਲ ਜੋੜਦੀ ਹੈ।

ਸੰਸਥਾ ਵਿਚ ਨਿਰਪੱਖਤਾ, ਭਿੰਨਤਾ ਅਤੇ ਸ਼ਮੂਲੀਅਤ (ਈ ਡੀ ਆਈ) (EDI) ਨੂੰ ਵਧਾਉਣ ਦੀ ਵਚਨਬੱਧਤਾ ਨਾਲ, ਸਾਡੀ ਟੀਮ ਵੀ ਸੀ ਐੱਚ ਦੀਆਂ ਨੀਤੀਆਂ, ਅਮਲਾਂ, ਪ੍ਰੋਗਰਾਮਾਂ ਅਤੇ ਸੇਵਾਵਾਂ ਵਿਚ ਈ ਡੀ ਆਈ ਦੇ ਸਿਧਾਂਤ ਜੜਨ ਲਈ ਸਟਾਫ ਅਤੇ ਮੈਡੀਕਲ ਸਟਾਫ ਨੂੰ ਨਾਲ ਜੋੜਦੀ ਹੈ।

ਈ ਡੀ ਆਈ ਟੀਮ ਚਾਰ ਮੁੱਖ ਟੀਚਿਆਂ 'ਤੇ ਕੇਂਦਰਿਤ ਹੈ:

  • ਅਜਿਹੇ ਵਰਕਰ ਜਿਹੜੇ ਵੱਡੇ ਪੱਧਰ 'ਤੇ ਭਾਈਚਾਰੇ ਦਾ ਅਕਸ ਦਿਖਾਉਂਦੇ ਹਨ।
  • ਸਿਸਟਮ ਵਿਚਲੀਆਂ ਰੁਕਾਵਟਾਂ ਦੀ ਪਛਾਣ ਕਰੋ ਅਤੇ ਇਨ੍ਹਾਂ ਦਾ ਹੱਲ ਕਰੋ।
  • ਉਨ੍ਹਾਂ ਯੋਗ, ਵੱਖ ਵੱਖ ਵਰਕਰਾਂ ਨੂੰ ਆਕਰਸ਼ਤ ਕਰੋ ਅਤੇ ਰੱਖੀ ਰੱਖੋ ਜਿਹੜੇ ਸ਼ਾਮਲ ਅਤੇ ਆਦਰ ਕਰਨ ਵਾਲੇ ਤਰੀਕੇ ਨਾਲ ਕੰਮ ਕਰਨ ਲਈ ਹੁਨਰਮੰਦ ਹਨ।  
  • ਅਜਿਹੀਆਂ ਨੀਤੀਆਂ, ਪਲੈਨਾਂ, ਪ੍ਰੋਗਰਾਮ, ਅਮਲ ਅਤੇ ਸੇਵਾਵਾਂ ਤਿਆਰ ਕਰੋ ਜਿਹੜੀਆਂ ਸਾਡੇ ਸਟਾਫ, ਮੈਡੀਕਲ ਸਟਾਫ, ਕਲਾਇੰਟਾਂ ਅਤੇ ਕਮਿਊਨਟੀ ਦੀਆਂ ਵੱਖ ਵੱਖ ਲੋੜਾਂ ਪੂਰੀਆਂ ਕਰਦੀਆਂ ਹਨ।

ਇਕ ਮਹੱਤਵਪੂਰਨ ਕਦਮ ਆਪਣੇ ਵਰਕਰਾਂ ਦੀ ਹਾਲਤ ਅਤੇ ਲੋੜਾਂ ਨੂੰ ਸਮਝਣਾ ਹੈ ਅਤੇ ਆਪਣੀਆਂ ਕੰਮ ਦੀਆਂ ਥਾਂਵਾਂ ਵਿਚ ਸੁਧਾਰ ਕਰਨ ਲਈ ਮੌਕਿਆਂ ਦੀ ਪਛਾਣ ਕਰਨਾ ਹੈ। ਸਾਲ 2022 ਵਿਚ, ਵੀ ਸੀ ਐੱਚ ਨੇ ਸਾਰੇ ਸਟਾਫ ਅਤੇ ਮੈਡੀਕਲ ਸਟਾਫ ਲਈ ਈ ਡੀ ਆਈ 'ਤੇ ਕੇਂਦਰਿਤ ਸਵੈ-ਪਛਾਣ ਦਾ ਅਤੇ ਕੰਮ ਦੀ ਥਾਂ 'ਤੇ ਤਜਰਬੇ ਦਾ ਇਕ ਗੁਮਨਾਮ ਸਰਵੇ ਸ਼ੁਰੂ ਕੀਤਾ।

ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਅਤੇ ਉਨ੍ਹਾਂ ਸੰਭਾਵੀ ਨੁਕਸਾਨਾਂ ਨੂੰ ਘੱਟ ਕਰਨ ਲਈ ਸਦਮੇ ਆਧਾਰਿਤ ਜਾਣਕਾਰੀ ਅਤੇ ਸਭਿਆਚਾਰਕ ਤੌਰ `ਤੇ ਸੁਰੱਖਿਅਤ ਤਰੀਕਾ ਅਪਣਾਉਣ ਲਈ ਅਸੀਂ ਇਨਡਿਜਨੈਸ ਹੈਲਥ ਟੀਮ (Indigenous Health team) ਨਾਲ ਸਾਂਝੀਦਾਰੀ ਵਿਚ ਨੇੜਿਉਂ ਕੰਮ ਕੀਤਾ ਹੈ ਜਿਹੜੇ ਡੈਟਾ ਇਕੱਠਾ ਕਰਨ ਨਾਲ ਹੋ ਸਕਦੇ ਹਨ। ਇਹ ਐਂਟੀ-ਰੇਸਿਜ਼ਮ ਡੈਟਾ ਐਕਟ (anti-racism data act) ਨਾਲ ਮੇਲ ਖਾਂਦਾ ਹੈ।  

ਸਰਵੇ ਤੋਂ ਮਿਲੀ ਸੂਝ, ਸਭਿਆਚਾਰਕ ਤੌਰ `ਤੇ ਸੁਰੱਖਿਅਤ, ਸ਼ਾਮਲ ਕਰਨ ਵਾਲਾ ਕੰਮ ਦਾ ਮਾਹੌਲ ਪ੍ਰਦਾਨ ਕਰਨ ਲਈ ਜਾਣਕਾਰੀ ਦੇਵੇਗੀ ਜਿਹੜਾ ਸੰਭਾਲ ਪ੍ਰਦਾਨ ਕਰਨ ਵਿਚ ਸਾਡੇ ਵੱਖ ਵੱਖ ਵਰਕਰਾਂ ਦਾ ਜਸ਼ਨ ਮਨਾਉਂਦਾ ਹੈ।

ਸਾਡੇ ਮੂਲ ਆਧਾਰਾਂ ਬਾਰੇ ਹੋਰ ਪੜ੍ਹੋ

ਨਸਲਵਾਦ ਵਿਰੋਧੀ ਸੰਸਥਾ ਬਣਾਉਣਾ

ਹੈਲਥ ਕੇਅਰ ਵਿਚ ਕਾਇਮ ਰਹਿਣ ਯੋਗਤਾ ਨੂੰ ਜੋੜਨਾ

ਸਭਿਆਚਾਰਕ ਤੌਰ 'ਤੇ ਸੁਰੱਖਿਅਤ ਸੰਭਾਲ ਤੱਕ ਪਹੁੰਚ ਵਿਚ ਵਾਧਾ ਕਰਨਾ