19+ ਬਾਲਗਾਂ ਲਈ ਮਾਨਸਿਕ ਸਿਹਤ ਸੰਬੰਧੀ ਦਾਖਲਾ ਸੇਵਾਵਾਂ

ਇਹ ਸਰਵਿਸ ਆਪਣੇ ਨੇੜੇ ਲੱਭੋ
portrait of two adults

ਬਾਲਗਾਂ ਲਈ ਮਾਨਸਿਕ ਸਿਹਤ ਸੰਬੰਧੀ ਦਾਖਲਾ ਸੇਵਾਵਾਂ 19+ ਸਾਲ ਦੀ ਉਮਰ ਦੇ ਬਾਲਗਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੈਨਕੂਵਰ ਕੋਸਟਲ ਹੈਲਥ ਖੇਤਰ ਵਿੱਚ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਮਦਦ ਕਰਦੀਆਂ ਹਨ।

ਕੀ ਉਮੀਦ ਰੱਖਣੀ ਹੈ

ਜੇਕਰ ਤੁਸੀਂ ਵੈਨਕੂਵਰ ਕੋਸਟਲ ਹੈਲਥ ਖੇਤਰ ਵਿੱਚ ਰਹਿ ਰਹੇ 19 ਸਾਲ ਤੋਂ ਵੱਧ ਉਮਰ ਦੇ ਬਾਲਗ ਹੋ, ਤਾਂ ਤੁਹਾਨੂੰ ਸੇਵਾਵਾਂ ਅਤੇ ਸਰੋਤਾਂ ਨਾਲ ਜੁੜਨ ਵਿੱਚ ਮਦਦ ਕਰਨ ਲਈ ਕਈ ਮਾਨਸਿਕ ਸਿਹਤ ਸੰਬੰਧੀ ਦਾਖਲਾ ਸੇਵਾਵਾਂ ਉਪਲਬਧ ਹਨ; ਇਹ ਸੇਵਾਵਾਂ ਸਾਡੇ ਬਹੁਤ ਸਾਰੇ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਪ੍ਰੋਗਰਾਮਾਂ ਲਈ ਤੁਹਾਡੀ ਸਿਫਾਰਿਸ਼ ਵੀ ਕਰ ਸਕਦੀਆਂ ਹਨ। ਟੀਚਾ ਕਿਸੇ ਵਿਅਕਤੀ ਦੀਆਂ ਲੋੜਾਂ ਨੂੰ ਸਹੀ ਸਮੇਂ 'ਤੇ ਸਹੀ ਸੇਵਾਵਾਂ ਅਤੇ ਸਰੋਤਾਂ ਨਾਲ ਮੇਲਣਾ ਹੈ।  ਅਸੀਂ ਗਾਹਕ-ਕੇਂਦਰਿਤ ਦੇਖਭਾਲ ਅਤੇ ਸਹਾਇਤਾ ਲਈ ਘੱਟ-ਅੜਿੱਕੇ ਵਾਲੀ ਪਹੁੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਕੋਈ ਵੀ ਪਰਿਵਾਰ, ਦੇਖਭਾਲ ਕਰਨ ਵਾਲਾ, ਜਾਂ ਹੋਰ ਸੰਬੰਧਿਤ ਵਿਅਕਤੀ ਚਿੰਤਾਵਾਂ ਬਾਰੇ ਰਿਪੋਰਟ ਕਰਨ, ਜਾਣਕਾਰੀ ਪ੍ਰਦਾਨ ਕਰਨ ਅਤੇ ਮਾਨਸਿਕ ਸਿਹਤ ਸੰਬੰਧੀ ਸਹਾਇਤਾ ਦੀ ਲੋੜ ਵਾਲੇ ਵਿਅਕਤੀ ਲਈ ਸੇਵਾਵਾਂ ਦੀ ਬੇਨਤੀ ਕਰਨ ਲਈ ਕਾਲ ਕਰ ਸਕਦਾ ਹੈ।

ਤੁਹਾਡੇ ਨੇੜੇ ਉਪਲਬਧ ਮਾਨਸਿਕ ਸਿਹਤ ਸੰਬੰਧੀ ਦਾਖਲਾ ਸੇਵਾਵਾਂ

ਮਦਦ ਉਪਲਬਧ ਹੈ। ਸ਼ੁਰੂਆਤ ਕਰਨ ਲਈ ਜਾਂ ਤੁਹਾਡੇ ਖੇਤਰ ਵਿੱਚ ਉਪਲਬਧ ਮਾਨਸਿਕ ਸਿਹਤ ਸੇਵਾਵਾਂ ਬਾਰੇ ਜਾਣਨ ਲਈ ਆਪਣੇ ਨੇੜੇ ਦੀ ਕਿਸੇ ਸੇਵਾ ਨਾਲ ਸੰਪਰਕ ਕਰੋ।

ਜੇਕਰ ਤੁਸੀਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹੋ, ਤਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਦਾਖਲਾ ਸੇਵਾਵਾਂ ਵੈਨਕੂਵਰ ਕੋਸਟਲ ਹੈਲਥ ਖੇਤਰ ਵਿੱਚ 19+ ਸਾਲ ਦੀ ਉਮਰ ਦੇ ਬਾਲਗਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਹਾਇਤਾ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਮਦਦ ਕਰਦੀਆਂ ਹਨ।  ਬਹੁਤ ਸਾਰੀਆਂ ਸੇਵਾਵਾਂ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀਆਂ ਮੁਸ਼ਕਲਾਂ, ਦੋਵਾਂ ਲਈ ਸਹਾਇਤਾ ਪ੍ਰਦਾਨ ਕਰਦੀਆਂ ਹਨ।

ਜੇਕਰ ਤੁਸੀਂ ਵੈਨਕੂਵਰ ਵਿੱਚ ਰਹਿੰਦੇ ਹੋ, ਤਾਂ ਐਕਸੈਸ ਐਂਡ ਅਸੈੱਸਮੇਂਟ ਸੈਂਟਰ ( ਸੀ) (ਉਮਰ 17+) ਵਿੱਚ ਕਾਲ ਕਰੋ ਜਾਂ ਓਥੇ ਜਾਓ।

ਜੇਕਰ ਤੁਸੀਂ ਰਿਚਮੰਡ ਵਿੱਚ ਰਹਿੰਦੇ ਹੋ, ਤਾਂ ਰਿਚਮੰਡ ਕਮਿਊਨਿਟੀ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ਼ ਸੈਂਟਰਲ ਇਨਟੇਕ ਨੂੰ (604) 204-1111 'ਤੇ ਕਾਲ ਕਰੋ।

ਜੇਕਰ ਤੁਸੀਂ ਡੀਪ ਕੋਵ ਅਤੇ ਲਾਇਨਜ਼ ਬੇਅ ਸਮੇਤ ਨੌਰਥ ਸ਼ੋਅਰ ਵਿੱਚ ਰਹਿੰਦੇ ਹੋ, ਤਾਂ ਹੋਪ ਸੈਂਟਰ ਵਿਖੇ ਸੈਂਟ੍ਰਲ ਇਨਟੇਕ ਟੀਮ ਨਾਲ ਸੰਪਰਕ ਕਰੋ।

ਜੇਕਰ ਤੁਸੀਂ ਸੀ-ਟੂ-ਸਕਾਈ ਖੇਤਰ ਵਿੱਚ ਰਹਿੰਦੇ ਹੋ, ਤਾਂ ਸੀ-ਟੂ-ਸਕਾਈ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ਼ ਸਰਵਿਸਿਜ਼ ਨਾਲ ਸੰਪਰਕ ਕਰੋ।

ਜੇਕਰ ਤੁਸੀਂ ਸਨਸ਼ਾਈਨ ਕੋਸਟ ਵਿੱਚ ਰਹਿੰਦੇ ਹੋ, ਤਾਂ ਸੇਸ਼ੇਲਟ ਮੈਂਟਲ ਹੈਲਥ ਬਿਲਡਿੰਗ ਵਿਖੇ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ਼ ਸਰਵਿਸਿਜ਼ ਨਾਲ ਸੰਪਰਕ ਕਰੋ।

ਜੇਕਰ ਤੁਸੀਂ ਬੇਲਾ ਬੇਲਾ ਵਿੱਚ ਰਹਿੰਦੇ ਹੋ, ਤਾਂ ƛúxválásu'ailas Heiltsuk Hospital ਨੂੰ 250-957-2314 'ਤੇ ਕਾਲ ਕਰੋ।

ਜੇਕਰ ਤੁਸੀਂ ਬੇਲਾ ਕੂਲਾ ਵਿੱਚ ਰਹਿੰਦੇ ਹੋ, ਤਾਂ ਬੇਲਾ ਕੂਲਾ ਜਨਰਲ ਹੌਸਪੀਟਲ ਨੂੰ 250-799-5311 'ਤੇ ਕਾਲ ਕਰੋ।

12 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਵਾਧੂ ਸਹਾਇਤਾ

ਕੀ ਤੁਸੀਂ 12 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਹੋ? ਜੇਕਰ ਅਜਿਹਾ ਹੈ, ਤਾਂ ਫਾਊਂਡਰੀ ਸਥਾਨਾਂ ਵਿਖੇ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਵਾਲੇ ਉਹਨਾਂ ਲੋਕਾਂ ਲਈ ਵੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜੋ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹਨ| ਨੌਰਥ ਸ਼ੋਅਰ, ਸੀ-ਟੂ-ਸਕਾਈ ਅਤੇ ਰਿਚਮੰਡ ਸਮੇਤ ਕਈ ਸਥਾਨਾਂ 'ਤੇ ਯੂਥ & ਯੰਗ ਐਡਲਟ ਮੈਂਟਲ ਹੈਲਥ ਡ੍ਰੌਪ-ਇਨ ਕਲੀਨਿਕ ਲੱਭੋ।

ਇਹ ਸਰਵਿਸ ਆਪਣੇ ਨੇੜੇ ਲੱਭੋ

OR
 • Access and Assessment Centre (AAC) at Vancouver General Hospital

  803 West 12th Ave. Vancouver
 • ਕਮਿਊਨਟੀ ਹੈਲਥ ਸੈਂਟਰ

  Assessment & Treatment Matching Team (ATM) at Pemberton Health Centre

  1403 Portage Road, PO Box 8 Pemberton
 • ਕਮਿਊਨਟੀ ਹੈਲਥ ਸੈਂਟਰ

  Assessment & Treatment Matching Team (ATM) at Whistler Health Care Centre

  4380 Lorimer Road Whistler
 • ਮੈਂਟਲ ਹੈਲਥ ਕਲੀਨਿਕ

  Assessment & Treatment Matching Team at Squamish Mental Health & Substance Use Services

  38075 2nd Avenue, P.O. Box 220 Squamish
 • Central Intake Team at the HOpe Centre

  HOpe Centre, 1337 St. Andrews Avenue, 1st Floor North Vancouver
 • qathet Mental Health and Substance Use Services Central Intake

  5000 Joyce Ave, Third floor Powell River
 • Sunshine Coast Adult Mental Health and Substance Use Services Intake

  5542 Sunshine Coast Highway Sechelt