19+ ਬਾਲਗਾਂ ਲਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਦਾਖਲਾ ਸੇਵਾਵਾਂ

ਬਾਲਗਾਂ ਲਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਦਾਖਲਾ ਸੇਵਾਵਾਂ 19+ ਸਾਲ ਦੀ ਉਮਰ ਦੇ ਬਾਲਗਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੈਨਕੂਵਰ ਕੋਸਟਲ ਹੈਲਥ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਹਾਇਤਾ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਮਦਦ ਕਰਦੀਆਂ ਹਨ। ਬਹੁਤ ਸਾਰੀਆਂ ਸੇਵਾਵਾਂ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀਆਂ ਮੁਸ਼ਕਿਲਾਂ, ਦੋਵਾਂ ਲਈ ਸਹਾਇਤਾ ਪ੍ਰਦਾਨ ਕਰਦੀਆਂ ਹਨ।

ਕੀ ਉਮੀਦ ਰੱਖਣੀ ਹੈ

ਜੇਕਰ ਤੁਸੀਂ ਵੈਨਕੂਵਰ ਕੋਸਟਲ ਹੈਲਥ ਖੇਤਰ ਵਿੱਚ ਰਹਿ ਰਹੇ 19 ਸਾਲ ਤੋਂ ਵੱਧ ਉਮਰ ਦੇ ਬਾਲਗ ਹੋ, ਤਾਂ ਤੁਹਾਨੂੰ ਸੇਵਾਵਾਂ ਅਤੇ ਸਰੋਤਾਂ ਨਾਲ ਜੁੜਨ ਵਿੱਚ ਮਦਦ ਕਰਨ ਲਈ ਕਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਦਾਖਲਾ ਸੇਵਾਵਾਂ ਉਪਲਬਧ ਹਨ; ਇਹ ਸੇਵਾਵਾਂ ਸਾਡੇ ਬਹੁਤ ਸਾਰੇ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਪ੍ਰੋਗਰਾਮਾਂ ਲਈ ਤੁਹਾਡੀ ਸਿਫਾਰਿਸ਼ ਵੀ ਕਰ ਸਕਦੀਆਂ ਹਨ। ਟੀਚਾ ਕਿਸੇ ਵਿਅਕਤੀ ਦੀਆਂ ਲੋੜਾਂ ਨੂੰ ਸਹੀ ਸਮੇਂ 'ਤੇ ਸਹੀ ਸੇਵਾਵਾਂ ਅਤੇ ਸਰੋਤਾਂ ਨਾਲ ਮੇਲਣਾ ਹੈ।

 

ਕੋਈ ਵੀ ਪਰਿਵਾਰ, ਦੇਖਭਾਲ ਕਰਨ ਵਾਲਾ, ਜਾਂ ਹੋਰ ਸੰਬੰਧਿਤ ਵਿਅਕਤੀ ਚਿੰਤਾਵਾਂ ਬਾਰੇ ਰਿਪੋਰਟ ਕਰਨ, ਜਾਣਕਾਰੀ ਪ੍ਰਦਾਨ ਕਰਨ ਅਤੇ ਸਹਾਇਤਾ ਦੀ ਲੋੜ ਵਾਲੇ ਵਿਅਕਤੀ ਲਈ ਸੇਵਾਵਾਂ ਦੀ ਬੇਨਤੀ ਕਰਨ ਲਈ ਇੱਕ ਦਾਖਲਾ ਸੇਵਾ ਨੂੰ ਕਾਲ ਕਰ ਸਕਦਾ ਹੈ। ਅਸੀਂ ਗਾਹਕ-ਕੇਂਦਰਿਤ ਦੇਖਭਾਲ ਅਤੇ ਸਹਾਇਤਾ ਲਈ ਘੱਟ-ਅੜਿੱਕੇ ਵਾਲੀ ਪਹੁੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਤੁਹਾਡੇ ਨੇੜੇ ਉਪਲਬਧ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਦਾਖਲਾ ਸੇਵਾਵਾਂ

ਮਦਦ ਉਪਲਬਧ ਹੈ। ਸ਼ੁਰੂਆਤ ਕਰਨ ਲਈ ਜਾਂ ਤੁਹਾਡੇ ਖੇਤਰ ਵਿੱਚ ਉਪਲਬਧ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ ਬਾਰੇ ਜਾਣਨ ਲਈ ਆਪਣੇ ਨੇੜੇ ਦੀ ਕਿਸੇ ਸੇਵਾ ਨਾਲ ਸੰਪਰਕ ਕਰੋ। ਬਹੁਤ ਸਾਰੀਆਂ ਸੇਵਾਵਾਂ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀਆਂ ਮੁਸ਼ਕਲਾਂ, ਦੋਵਾਂ ਲਈ ਸਹਾਇਤਾ ਪ੍ਰਦਾਨ ਕਰਦੀਆਂ ਹਨ।

ਜੇਕਰ ਤੁਸੀਂ ਵੈਨਕੂਵਰ ਜਾਂ ਕਿਸੇ ਵੈਨਕੂਵਰ ਕੋਸਟਲ ਹੈਲਥ ਕਮਿਊਨਿਟੀ ਵਿੱਚ ਰਹਿੰਦੇ ਹੋ, ਤਾਂ ਐਕਸੈਸ ਸੈਂਟਰਲ - ਡੀਟੌਕਸ ਰੈਫਰਲ ਲਾਈਨ ਨਾਲ ਸੰਪਰਕ ਕਰੋ।

ਜੇਕਰ ਤੁਸੀਂ ਰਿਚਮੰਡ ਵਿੱਚ ਰਹਿੰਦੇ ਹੋ, ਤਾਂ ਰਿਚਮੰਡ ਕਮਿਊਨਿਟੀ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ਼ ਸੈਂਟਰਲ ਇਨਟੇਕ ਨੂੰ (604) 204-1111 'ਤੇ ਕਾਲ ਕਰੋ।

ਜੇਕਰ ਤੁਸੀਂ ਡੀਪ ਕੋਵ ਅਤੇ ਲਾਇਨਜ਼ ਬੇਅ ਸਮੇਤ ਨੌਰਥ ਸ਼ੋਅਰ ਵਿੱਚ ਰਹਿੰਦੇ ਹੋ, ਤਾਂ ਸਟੈਪਿੰਗ ਸਟੋਨਜ਼ ਨਾਲ ਸੰਪਰਕ ਕਰੋ।

ਜੇਕਰ ਤੁਸੀਂ ਸੀ-ਟੂ-ਸਕਾਈ ਖੇਤਰ ਵਿੱਚ ਰਹਿੰਦੇ ਹੋ, ਤਾਂ ਸੀ-ਟੂ-ਸਕਾਈ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ਼ ਸਰਵਿਸਿਜ਼ ਨਾਲ ਸੰਪਰਕ ਕਰੋ।

ਜੇਕਰ ਤੁਸੀਂ ਸਨਸ਼ਾਈਨ ਕੋਸਟ ਵਿੱਚ ਰਹਿੰਦੇ ਹੋ, ਤਾਂ ਸੇਸ਼ੇਲਟ ਮੈਂਟਲ ਹੈਲਥ ਬਿਲਡਿੰਗ ਵਿਖੇ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ਼ ਸਰਵਿਸਿਜ਼ ਨਾਲ ਸੰਪਰਕ ਕਰੋ।

ਜੇਕਰ ਤੁਸੀਂ ਬੇਲਾ ਬੇਲਾ ਵਿੱਚ ਰਹਿੰਦੇ ਹੋ, ਤਾਂ ƛúxválásu'ailas Heiltsuk Hospital ਨੂੰ 250-957-2314 'ਤੇ ਕਾਲ ਕਰੋ।

ਜੇਕਰ ਤੁਸੀਂ ਬੇਲਾ ਕੂਲਾ ਵਿੱਚ ਰਹਿੰਦੇ ਹੋ, ਤਾਂ ਬੇਲਾ ਕੂਲਾ ਜਨਰਲ ਹੌਸਪੀਟਲ ਨੂੰ 250-799-5311 'ਤੇ ਕਾਲ ਕਰੋ।

ਕੀ ਤੁਸੀਂ 12 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਹੋ?

ਫਾਊਂਡਰੀ ਸਥਾਨਾਂ ਵਿਖੇ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਵਾਲੇ ਉਹਨਾਂ ਲੋਕਾਂ ਲਈ ਵੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜੋ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹਨ, 12 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਸਹਾਇਤਾ ਉਪਲਬਧ ਹੈ। ਨੌਰਥ ਸ਼ੋਅਰ ਅਤੇ ਰਿਚਮੰਡ ਸਮੇਤ ਕਈ ਸਥਾਨਾਂ 'ਤੇ ਯੂਥ & ਯੰਗ ਐਡਲਟ ਮੈਂਟਲ ਹੈਲਥ ਡ੍ਰੌਪ-ਇਨ ਕਲੀਨਿਕ ਲੱਭੋ।