ਇੰਟੀਗ੍ਰੇਟਡ ਚਾਈਲਡ & ਯੂਥ ਟੀਮ (ਆਈ ਸੀ ਵਾਈ)

ਇਹ ਸਰਵਿਸ ਆਪਣੇ ਨੇੜੇ ਲੱਭੋ

ਤੁਰੰਤ ਮਦਦ ਦੀ ਲੋੜ ਹੈ?

ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।

ਆਤਮ ਹੱਤਿਆ ਹਾਟਲਾਈਨ: 1-800-784-2433

ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789

ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868

KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717

6 ਤੋਂ 19 ਸਾਲ ਦੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਕਮਿਊਨਿਟੀ ਤੇ ਅਧਾਰਤ ਮੁਲਾਂਕਣ ਅਤੇ ਇਲਾਜ, ਜੋ ਮੱਧਮ ਤੋਂ ਗੰਭੀਰ ਮਾਨਸਿਕ ਸਿਹਤ ਚਿੰਤਾਵਾਂ ਤੋਂ ਪ੍ਰਭਾਵਿਤ ਹਨ। ਇਹ ਪ੍ਰੋਗਰਾਮ ਹੋਰ ਕਮਿਊਨਿਟੀ ਸਰੋਤਾਂ ਨਾਲ ਦੇਖਭਾਲ ਅਤੇ ਸੇਵਾਵਾਂ ਦਾ ਤਾਲਮੇਲ ਕਰਨ ਵਿੱਚ ਵੀ ਮਦਦ ਕਰਦਾ ਹੈ।

ਕੀ ਉਮੀਦ ਰੱਖਣੀ ਹੈ

ਇੰਟੀਗ੍ਰੇਟਡ ਚਾਈਲਡ & ਯੂਥ (ਆਈ ਸੀ ਵਾਈ) ਟੀਮ ਬੀ.ਸੀ.ਦੀ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਦੇਖਭਾਲ ਦੀ ਰਣਨੀਤੀ ਦਾ ਹਿੱਸਾ ਹੈ।  ਟੀਮ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਬੱਚਿਆਂ ਅਤੇ ਨੌਜਵਾਨਾਂ ਲਈ ਸਕੂਲ ਅਤੇ ਕਮਿਊਨਿਟੀ ਵਿੱਚ ਮਾਨਸਿਕ ਸਿਹਤ ਮੁਲਾਂਕਣ ਅਤੇ ਇਲਾਜ ਪ੍ਰਦਾਨ ਕਰਦੀ ਹੈ

ICY ਟੀਮ ਬੱਚਿਆਂ ਅਤੇ ਨੌਜਵਾਨਾਂ ਨੂੰ ਓਥੇ ਮਿਲੇਗੀ ਜਿੱਥੇ ਉਹ ਅਰਾਮਦੇਹ ਮਹਿਸੂਸ ਕਰਦੇ ਹਨ ਅਤੇ ਮਾਪਿਆਂ ਦੇ ਸਮੂਹਾਂ, ਸਕੂਲ ਤੋਂ ਬਾਅਦ ਦੇ ਸਮੂਹਾਂ ਅਤੇ ਸਕੂਲਾਂ ਵਿੱਚ ਆਊਟਰੀਚ ਸਮਾਜਿਕ ਹੁਨਰ ਪ੍ਰੋਗਰਾਮ ਤੋਂ ਇਲਾਵਾ ਦਫ਼ਤਰ ਅਤੇ ਕਮਿਊਨਿਟੀ-ਆਧਾਰਿਤ ਸੇਵਾਵਾਂ ਦੀ ਪੇਸ਼ਕਸ਼ ਵੀ ਕਰਦੀ ਹੈ

ਅਸੀਂ ਮਨੋਵਿਗਿਆਨੀ, ਪਰਿਵਾਰਕ ਥੈਰੇਪਿਸਟ, ਸਮਾਜਿਕ ਵਰਕਰਾਂ ਅਤੇ ਮਾਨਸਿਕ ਸਿਹਤ ਡਾਕਟਰਾਂ ਦੀ ਇੱਕ ਬਹੁ-ਅਨੁਸ਼ਾਸਨੀ ਟੀਮ ਹਾਂ ਜੋ ਬੱਚਿਆਂ ਅਤੇ ਨੌਜਵਾਨਾਂ ਦੀ ਇਹਨਾਂ ਨਾਲ ਸੰਬੰਧਿਤ ਮਦਦ ਕਰ ਸਕਦੀ ਹੈ:

  • ਵਿਹਾਰ ਸੰਬੰਧੀ ਮੁੱਦੇ
  • ਚਿੰਤਾ, ਉਦਾਸੀ
  • ਸ਼ੁਰੂਆਤੀ ਮਨੋਵਿਕਾਰ ਅਤੇ ਹੋਰ ਮਾਨਸਿਕ ਸਿਹਤ ਸਮੱਸਿਆਵਾਂ

ਸੇਵਾਵਾਂ ਵਿੱਚ ਸ਼ਾਮਲ ਹਨ:

  • ਸਲਾਹ-ਮਸ਼ਵਰਾ
  • ਵਿਅਕਤੀਗਤ, ਸਮੂਹਿਕ ਅਤੇ ਪਰਿਵਾਰਕ ਇਲਾਜ
  • ਮਨੋਵਿਗਿਆਨਿਕ-ਔਸ਼ਧੀ ਤੰਤਰ ਇਲਾਜ ਅਤੇ ਮਾਪਿਆਂ ਦੀ ਸਿੱਖਿਆ

ਬੀ.ਸੀ. ਸਰਕਾਰ ਦੀ ਵੈੱਬਸਾਈਟ 'ਤੇ ICY ਟੀਮਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ। 

ਇਹ ਸਰਵਿਸ ਆਪਣੇ ਨੇੜੇ ਲੱਭੋ

OR
  • ਮੈਂਟਲ ਹੈਲਥ ਕਲੀਨਿਕ

    Integrated Child & Youth Team (ICY) at Foundry Richmond - Youth Ages 12 to 18

    #101-5811 Cooney Road Richmond
  • ਹੋਰ

    Integrated Child & Youth Team (ICY) Richmond - Children Ages 6 to 12

    8100 Granville Avenue, Unit 620 Richmond