ਯੂਥ ਅਸਰਟਿਵ ਆਊਟਰੀਚ ਮੈਂਟਲ ਹੈਲਥ ਟੀਮ

ਇਹ ਸਰਵਿਸ ਆਪਣੇ ਨੇੜੇ ਲੱਭੋ
abstract illustration representing sand

ਤੁਰੰਤ ਮਦਦ ਦੀ ਲੋੜ ਹੈ?

ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।

ਆਤਮ ਹੱਤਿਆ ਹਾਟਲਾਈਨ: 1-800-784-2433

ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789

ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868

KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717

ਯੂਥ ਅਸਰਟਿਵ ਆਊਟਰੀਚ ਮੈਂਟਲ ਹੈਲਥ ਟੀਮ ਉਹਨਾਂ ਨੌਜਵਾਨਾਂ ਨੂੰ ਕਾਊਂਸਲਿੰਗ ਸਹਾਇਤਾ ਪ੍ਰਦਾਨ ਕਰਦੀ ਹੈ ਜੋ ਪਰਿਵਾਰ, ਦੋਸਤਾਂ ਅਤੇ ਭਾਈਚਾਰਕ ਸਹਾਇਤਾ ਤੋਂ ਵਾਂਝੇ ਹੋਏ ਹੋ ਸਕਦੇ ਹਨ ਅਤੇ ਅਕਸਰ ਹਾਸ਼ੀਏ 'ਤੇ ਰਹਿਣ ਅਤੇ ਸੇਵਾਵਾਂ ਤੱਕ ਪਹੁੰਚਣ ਵਿੱਚ ਰੁਕਾਵਟਾਂ ਦਾ ਅਨੁਭਵ ਕਰਦੇ ਹਨ।

ਇਸ ਟੀਮ ਦੁਆਰਾ ਸਮਰਥਤ ਨੌਜਵਾਨ ਪਾਲਣ-ਪੋਸਣ ਦੀ ਦੇਖਭਾਲ ਵਿੱਚ ਹੋ ਸਕਦੇ ਹਨ, ਸੁਤੰਤਰ ਤੌਰ 'ਤੇ ਰਹਿ ਰਹੇ ਹੋ ਸਕਦੇ ਹਨ, ਨਾਜ਼ੁਕ ਸਥਿਤੀ ਵਿੱਚ ਰਹਿ ਰਹੇ ਹੋ ਸਕਦੇ ਹਨ, ਬੇਘਰੇ ਜਾਂ ਸੜਕ ਦੀ ਜ਼ਿੰਦਗੀ ਜੀਅ ਰਹੇ ਹੋ ਸਕਦੇ ਹਨ; ਉਹ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਨਾਲ-ਨਾਲ ਮਾਨਸਿਕ ਸਿਹਤ ਦੇ ਨਾਲ ਸੰਘਰਸ਼ ਕਰ ਰਹੇ ਹੋ ਸਕਦੇ ਹਨ ਅਤੇ ਉਹਨਾਂ ਦੇ ਜੀਵਨ ਵਿੱਚ ਦੁਖਦਾਈ ਅਨੁਭਵਾਂ ਦਾ ਇਤਿਹਾਸ ਹੋ ਸਕਦਾ ਹੈ। 

ਅਸੀਂ ਇੱਕ ਵਿਸ਼ੇਸ਼ ਟੀਮ ਹਾਂ ਜੋ 18 ਸਾਲ ਤੱਕ ਦੇ ਨੌਜਵਾਨਾਂ ਦੀ ਮੱਦਦ ਕਰਦੀ ਹੈ ਜਿੱਥੇ ਮੁੱਖ ਧਾਰਾ ਮਾਨਸਿਕ ਸਿਹਤ ਸੇਵਾਵਾਂ ਨਾਲ ਜੁੜਨ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ ਹਨ।  ਆਊਟਰੀਚ ਟੀਮ ਸਵਦੇਸ਼ੀ ਨੌਜਵਾਨਾਂ ਲਈ ਵਿਸ਼ੇਸ਼ ਸਹਾਇਤਾ ਦੀ ਪੇਸ਼ਕਸ਼ ਵੀ ਕਰਦੀ ਹੈ ਅਤੇ ਇੱਕ ਭਾਈਬੰਦੀ ਵਾਲੀ ਲੋਕਾਂ ਤੱਕ ਪਹੁੰਚ ਕਰਨ ਵਾਲੀ ਸਹਾਇਤਾ ਦੇ ਦਾਇਰੇ ਵਿੱਚ ਸੱਭਿਆਚਾਰਕ ਤੌਰ 'ਤੇ ਢੁਕਵੀਂ ਅਤੇ ਸਹਾਇਕ ਸਿਹਤਯਾਬ ਕਾਊਂਸਲਿੰਗ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੀ ਹੈ।  ਟੀਮ ਵਿੱਚ ਦੋ ਕਮਿਊਨਿਟੀ-ਆਧਾਰਿਤ ਡਾਕਟਰੀ ਅਹੁਦੇ ਵੀ ਸ਼ਾਮਲ ਹਨ ਜੋ ਅਰਬਨ ਨੇਟਿਵ ਯੂਥ ਐਸੋਸੀਏਸ਼ਨ (UNYA) ਅਤੇ ਸਾਊਥ ਵੈਨਕੂਵਰ ਯੂਥ ਰਿਸੋਰਸ ਸੈਂਟਰ ਸਮੇਤ ਦੋ ਸਥਾਨਾਂ ਤੋਂ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕਰਦੇ ਹਨ।

ਕੀ ਉਮੀਦ ਰੱਖਣੀ ਹੈ

ਸਹਾਇਤਾ ਵਿੱਚ ਸ਼ਾਮਲ ਹਨ ਸਦਮਾ-ਸੂਚਿਤ ਵਿਅਕਤੀਗਤ ਮਾਨਸਿਕ ਸਿਹਤ ਅਤੇ ਤੰਦਰੁਸਤੀ ਸਲਾਹ, ਸਮੂਹਿਕ ਸਲਾਹ ਲਈ ਰੈਫਰਲ, ਮਨੋਵਿਗਿਆਨਕ ਮੁਲਾਂਕਣ ਅਤੇ ਫਾਲੋ-ਅਪ, ਨੌਜਵਾਨਾਂ ਨੂੰ ਉਹਨਾਂ ਦੇ ਸਮਰਥਨ ਦੇ ਤਾਣੇ-ਬਾਣੇ ਨੂੰ ਵਧਾਉਣ ਲਈ ਕਮਿਊਨਿਟੀ-ਆਧਾਰਿਤ ਸਹਾਇਤਾ ਨਾਲ ਜੋੜਨਾ, ਯੁਵਾ ਸੇਵਾਵਾਂ ਅਤੇ/ਜਾਂ ਪਾਲਣ-ਪੋਸ਼ਣ ਦੀ ਦੇਖਭਾਲ ਤੋਂ ਬਾਹਰ ਜਾਣ ਵਾਲੇ ਨੌਜਵਾਨਾਂ ਲਈ ਸਮਰਥਨ ਅਤੇ ਯੋਜਨਾਬੰਦੀ, ਅਤੇ ਨਾਲ ਹੀ ਉਹਨਾਂ ਦੀ ਦੇਖਭਾਲ ਦੇ ਦਾਇਰੇ ਵਿੱਚ ਦੂਜਿਆਂ ਨੂੰ ਸਹਾਇਤਾ।

ਕਿਵੇਂ ਪਹੁੰਚ ਕਰਨੀ ਹੈ

ਰੈਫਰਲ ਅਕਸਰ ਕਮਿਊਨਿਟੀ ਭਾਈਵਾਲਾਂ ਦੁਆਰਾ ਕੀਤੇ ਜਾਂਦੇ ਹਨ ਜੋ ਨੌਜਵਾਨਾਂ ਦੀ ਦੇਖਭਾਲ ਟੀਮ ਤੋਂ ਹੁੰਦੇ ਹਨ। ਜੇਕਰ ਤੁਸੀਂ ਆਪਣੇ ਆਪ ਨੂੰ ਰੈਫਰ ਕਰ ਰਹੇ ਹੋ ਜਾਂ ਤੁਸੀਂ ਇੱਕ ਫ਼ਿਕਰਮੰਦ ਮਾਤਾ-ਪਿਤਾ/ਦੇਖਭਾਲ ਕਰਨ ਵਾਲੇ ਹੋ ਜੋ ਰੈਫ਼ਰਲ ਕਰਨਾ ਚਾਹੁੰਦੇ ਹੋ, ਤਾਂ ਮਾਨਸਿਕ ਸਿਹਤ ਸਹਾਇਤਾ ਤੱਕ ਪਹੁੰਚਣ ਲਈ ਤੁਹਾਡਾ ਸ਼ੁਰੂਆਤੀ ਬਿੰਦੂ6 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਚਾਈਲਡ ਐਂਡ ਯੂਥ ਮੈਂਟਲ ਹੈਲਥ ਇਨਟੇਕਸ  ਨਾਲ ਸੰਪਰਕ ਕਰਨਾ ਹੈ।

This service is available at
This service is available at

Youth Assertive Outreach Mental Health Team at Robert & Lily Lee Family CHC

1669 East Broadway, 3rd Floor
Vancouver, BC V5N 1V9
See directions on Google Maps
See more details