ਯੂਥ ਹੋਮ ਸਟੇਬਲਾਈਜ਼ੇਸ਼ਨ ਪ੍ਰੋਗਰਾਮ

abstract illustration representing sand

ਤੁਰੰਤ ਮਦਦ ਦੀ ਲੋੜ ਹੈ?

ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।

ਆਤਮ ਹੱਤਿਆ ਹਾਟਲਾਈਨ: 1-800-784-2433

ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789

ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868

KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717

ਯੂਥ ਹੋਮ ਸਟੇਬਲਾਈਜ਼ੇਸ਼ਨ ਟੀਮ ਉਹਨਾਂ ਨੌਜਵਾਨਾਂ (ਉਮਰਾਂ 13 ਤੋਂ 24) ਨਾਲ ਕੰਮ ਕਰਦੀ ਹੈ ਜੋ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਹੇ ਹਨ ਅਤੇ ਘੱਟੋ-ਘੱਟ ਇੱਕ ਨਸ਼ੀਲੇ ਪਦਾਰਥ ਦੀ ਵਰਤੋਂ ਨੂੰ ਰੋਕਣਾ ਜਾਂ ਵਿਸ਼ੇਸ਼ ਤੌਰ 'ਤੇ ਘਟਾਉਣਾ ਚਾਹੁੰਦੇ ਹਨ।

ਕੀ ਉਮੀਦ ਕਰਨੀ ਹੈ

ਇਹ ਟੀਮ ਉਹਨਾਂ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਮੱਦਦ ਕਰਦੀ ਹੈ ਜੋ ਕਮਿਊਨਿਟੀ ਵਿੱਚ ਰਹਿੰਦੇ ਹੋਏ ਨਿਰੋਗਤਾ ਦੇ ਪਹਿਲੇ ਕੁਝ ਹਫ਼ਤਿਆਂ ਵਿੱਚੋਂ ਲੰਘ ਕਰ ਰਹੇ ਹਨ।

ਨਸ਼ਾ ਛੱਡਣ ਦੀ ਕਿਰਿਆ ਵੇਲੇ ਸਹਾਇਤਾ ਲਈ, ਨੌਜਵਾਨਾਂ ਕੋਲ ਰਹਿਣ ਲਈ ਇੱਕ ਸੁਰੱਖਿਅਤ ਥਾਂ ਹੋਣੀ ਚਾਹੀਦੀ ਹੈ, ਅਤੇ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਉਹਨਾਂ ਕੋਲ ਇੱਕ ਸਹਾਇਕ ਵਿਅਕਤੀ ਹੋਵੇ ਜੋ ਨਸ਼ਾ ਛੱਡਣ ਦੀ ਕਿਰਿਆ ਅਤੇ ਬਦਲਣ ਦੀ ਪ੍ਰਕਿਰਿਆ ਦੌਰਾਨ ਉਹਨਾਂ ਦੀ ਮਦਦ ਕਰੇਗਾ।

ਭਾਰੀ ਸ਼ਰਾਬ ਅਤੇ/ਜਾਂ ਬੈਂਜੋਡਾਇਆਜ਼ੇਪੀਨ ਦੀ ਵਰਤੋਂ ਨੂੰ ਛੱਡਣ ਦੀ ਕਿਰਿਆ ਲਈ, ਡਾਕਟਰੀ ਸਹਾਇਤਾ ਵਾਲੇ ਹਸਪਤਾਲ ਵਿੱਚ ਰਹਿ ਕੇ ਨਸ਼ਾ ਛੱਡਣ ਦੇ ਪ੍ਰਬੰਧਨ ਦੀ ਵੀ ਲੋੜ ਹੋ ਸਕਦੀ ਹੈ।

ਥੋੜ੍ਹੇ ਸਮੇਂ ਦਾ ਕੇਸ ਪ੍ਰਬੰਧਨ ਜਾਰੀ ਰੋਗਮੁਕਤੀ ਅਧਾਰਤ ਸੇਵਾਵਾਂ ਨਾਲ ਜੁੜਨ ਦੇ ਟੀਚੇ ਨਾਲ ਪ੍ਰਦਾਨ ਕੀਤਾ ਜਾਂਦਾ ਹੈ।

ਹੋਮ ਸਟੇਬਲਾਈਜ਼ੇਸ਼ਨ ਟੀਮ ਵਿੱਚ ਸ਼ਾਮਲ ਹਨ:

  • ਟੀਮ ਦਾ ਨੇਤਾ
  • ਇਨਟੇਕ ਕਲੀਨਿਸ਼ੀਅਨ
  • ਕੇਸ ਮੈਨੇਜਰ/ਕਲੀਨਿਸ਼ੀਅਨ
  • ਯੂਥ ਆਊਟਰੀਚ ਵਰਕਰ
  • ਇੰਡੀਜਿਨਸ ਕਲਚਰਲ ਵਰਕਰ
  • ਨਰਸ ਪ੍ਰੈਕਟੀਸ਼ਨਰ
  • ਇਹ ਪ੍ਰੋਗਰਾਮ ਮੈਟਰੋ ਵੈਨਕੂਵਰ ਵਿੱਚ ਰਹਿਣ ਵਾਲੇ ਨੌਜਵਾਨਾਂ ਲਈ ਪੇਸ਼ ਕੀਤਾ ਜਾਂਦਾ ਹੈ, ਅਤੇ ਵੈਨਕੂਵਰ ਕੋਸਟਲ ਹੈਲਥ ਦੁਆਰਾ ਚਲਾਇਆ ਜਾਂਦਾ ਹੈ।

ਸੇਵਾਵਾਂ ਤੱਕ ਕਿਵੇਂ ਪਹੁੰਚਣਾ ਹੈ

ਰੈਫਰਲ ਲੋੜੀਂਦੇ ਹਨ ਅਤੇ ਗਾਹਕ ਦੇ ਸਹਿਯੋਗ ਨਾਲ ਇੱਕ ਕਮਿਊਨਿਟੀ ਕੌਂਸਲਰ ਜਾਂ ਸਿਹਤ-ਸੰਭਾਲ ਪੇਸ਼ੇਵਰ ਦੁਆਰਾ ਪੂਰੇ ਕੀਤੇ ਜਾਂਦੇ ਹਨ। ਇੱਕ ਵਾਰ ਰੈਫਰਲ ਪ੍ਰਾਪਤ ਹੋਣ ਤੋਂ ਬਾਅਦ, ਇਹ ਯਕੀਨੀ ਬਣਾਉਣ ਲਈ ਕਿ ਗਾਹਕ ਉਹਨਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਸੁਵਿਧਾ ਨਾਲ ਮੇਲ ਖਾਂਦੇ ਹਨ, ਇਸਦੀ ਸੰਪੂਰਨਤਾ ਲਈ ਸੈਂਟਰਲ ਐਡਿਕਸ਼ਨ ਇਨਟੇਕ ਟੀਮ (CAIT) ਕੰਨਕਰੰਟ ਡਿਸਆਰਡਰ ਕਾਉਂਸਲਰ ਦੁਆਰਾ ਸਮੀਖਿਆ ਕੀਤੀ ਜਾਂਦੀ ਹੈ

ਇਸ ਪ੍ਰੋਗਰਾਮ ਤੱਕ ਸੈਂਟਰਲ ਐਡਿਕਸ਼ਨ ​​ ਇਨਟੇਕ ਟੀਮ(CAIT) ਦੁਆਰਾ ਪਹੁੰਚ ਕਰੋ