ਸ੍ਰੋਤ

ਤਿਲਕਣ ਅਤੇ ਡਿੱਗਣ ਨੂੰ ਰੋਕੋ

An illustration showing people walking safely in the winter

ਜਦੋਂ ਸਰਦੀਆਂ ਆਉਂਦੀਆਂ ਹਨ, ਇਹ ਸਾਡੇ ਵਾਤਾਵਰਨ ਨੂੰ ਬਦਲ ਦਿੰਦੀ ਹੈ, ਅਕਸਰ ਫੁੱਟਪਾਥਾਂ ਅਤੇ ਹੋਰ ਸਤਹਾਂ ਨੂੰ ਬਰਫ਼ ਫਰੇਬ ਭਰਿਆ ਬਣਾ ਦਿੰਦੀ ਹੈ। ਤਿਲਕਣਾ ਅਤੇ ਡਿੱਗਣਾ ਸਿਰਫ਼ ਆਮ ਹੀ ਨਹੀਂ ਹਨ ਪਰ ਗੰਭੀਰ ਸੱਟਾਂ ਦਾ ਕਾਰਨ ਬਣ ਸਕਦੇ ਹਨ। ਹਾਲਾਂਕਿ, ਜਾਗਰੂਕਤਾ ਅਤੇ ਸਹੀ ਸਾਵਧਾਨੀਆਂ ਨਾਲ, ਇਹਨਾਂ ਵਿੱਚੋਂ ਬਹੁਤ ਸਾਰੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।

ਜੋਖਮਾਂ ਨੂੰ ਸਮਝਣਾ

ਬਰਫੀਲੇ ਹਾਲਾਤ ਇੱਕ ਤਿਲਕਣ ਵਾਲੀ ਸਤਹ ਬਣਾਉਂਦੇ ਹਨ ਜਿੱਥੇ ਪਕੜ ਬਹੁਤ ਘਟ ਜਾਂਦੀ ਹੈ। ਇਸ ਨਾਲ ਡਿੱਗਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ, ਜਿਸ ਦੇ ਨਤੀਜੇ ਵਜੋਂ ਮਾਮੂਲੀ ਸੱਟਾਂ ਤੋਂ ਲੈ ਕੇ ਗੰਭੀਰ ਹੱਡੀਆਂ ਦਾ ਟੁੱਟਣਾ ਜਾਂ ਸਿਰ ਦੀਆਂ ਸੱਟਾਂ ਤੱਕ ਕੁਝ ਵੀ ਹੋ ਸਕਦਾ ਹੈ। ਜਦੋਂ ਕਿ ਇਹ ਕਿਸੇ ਨਾਲ ਵੀ ਹੋ ਸਕਦਾ ਹੈ, ਬਜ਼ੁਰਗਾਂ ਨੂੰ ਸੰਤੁਲਨ, ਤਾਕਤ ਅਤੇ ਪ੍ਰਤੀਕ੍ਰਿਆ ਦੇ ਸਮੇਂ ਵਿੱਚ ਕਮੀ ਵਰਗੇ ਕਾਰਕਾਂ ਕਰਕੇ ਵਧੇਰੇ ਜੋਖਮ ਹੁੰਦਾ ਹੈ।

ਬਜ਼ੁਰਗਾਂ ਲਈ ਕਿਰਿਆਸ਼ੀਲ ਉਪਾਅ

ਬਰਫੀਲੇ ਸਰਦੀਆਂ ਦੇ ਮਹੀਨਿਆਂ ਦੌਰਾਨ ਬਜ਼ੁਰਗ ਆਪਣੇ ਡਿੱਗਣ ਦੇ ਜੋਖਮ ਨੂੰ ਘਟਾਉਣ ਲਈ ਕਈ ਕਦਮ ਚੁੱਕ ਸਕਦੇ ਹਨ:

  • ਸਰੀਰਕ ਤੌਰ 'ਤੇ ਕਿਰਿਆਸ਼ੀਲ ਰਹੋ: ਉਹਨਾਂ ਕਸਰਤਾਂ ਵਿੱਚ ਸ਼ਾਮਲ ਹੋਵੋ ਜੋ ਤਾਕਤ, ਸੰਤੁਲਨ ਅਤੇ ਲਚਕਤਾ ਨੂੰ ਵਧਾਉਂਦੀਆਂ ਹਨ। ਹਲਕਾ ਭਾਰ ਚੁੱਕਣਾ, ਪੌੜੀਆਂ ਚੜ੍ਹਨਾ, ਯੋਗਾ ਅਤੇ ਤਾਈ ਚੀ ਸ਼ਾਨਦਾਰ ਵਿਕਲਪ ਹਨ।
  • ਪੋਸ਼ਣ: ਹੱਡੀਆਂ ਦੀ ਸਿਹਤ ਨੂੰ ਵਧਾਉਣ ਲਈ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਖਪਤ ਲਈ ਕੈਨੇਡੀਅਨ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ।
  • ਨਿਯਮਤ ਸਿਹਤ ਜਾਂਚ: ਨਜ਼ਰ ਦੀ ਕਮਜ਼ੋਰੀ ਅਤੇ ਗਲਤ ਦਵਾਈਆਂ ਡਿੱਗਣ ਦੇ ਜੋਖਮ ਨੂੰ ਵਧਾ ਸਕਦੀਆਂ ਹਨ, ਇਸ ਲਈ ਨਿਯਮਤ ਜਾਂਚ ਜ਼ਰੂਰੀ ਹੈ।
  • ਘਰ ਦੀ ਸੁਰੱਖਿਆ: ਯਕੀਨੀ ਬਣਾਓ ਕਿ ਰਹਿਣ ਵਾਲੀਆਂ ਥਾਵਾਂ ਡਿੱਗਣ ਦੇ ਖਤਰਿਆਂ ਤੋਂ ਮੁਕਤ ਹਨ ਅਤੇ ਚੰਗੀ ਤਰ੍ਹਾਂ ਰੌਸ਼ਨੀ ਵਾਲੀਆਂ ਹਨ, ਅਤੇ ਜਿੱਥੇ ਲੋੜ ਹੋਵੇ ਹੈਂਡਰੇਲ ਲਗਾਓ।

ਸਰਦੀਆਂ ਵਿੱਚ ਸੁਰੱਖਿਅਤ ਸੈਰ ਕਰਨ ਲਈ ਸਰੋਤ ਅਤੇ ਸੁਝਾਅ

  • ਬਰਫੀਲੇ ਹਾਲਤਾਂ ਤੋਂ ਸਾਵਧਾਨ ਰਹੋ|
  • ਰਸਤੇ ਦੀ ਯੋਜਨਾ ਬਣਾ ਕੇ, ਸਾਫ ਰਸਤੇ ਚੁਣ ਕੇ, ਤੁਰਨ ਲਈ ਸਹਾਇਕ ਉਪਕਰਨਾਂ ਦੀ ਵਰਤੋਂ 'ਤੇ ਵਿਚਾਰ ਕਰ ਕੇ ਸੁਰੱਖਿਅਤ ਢੰਗ ਨਾਲ ਤੁਰੋ|
  • ਬਜ਼ੁਰਗੋ, ਯਾਦ ਰੱਖੋ ਕਿ ਬਹੁਤੀ ਵਾਰ ਡਿੱਗਣ ਤੋਂ  ਬਚਿਆ ਜਾ ਸਕਦਾ ਹੈ| ਆਪਣੀ ਤਾਕਤ ਨੂੰ ਬਣਾਈ ਰੱਖਣ ਲਈ ਕਿਰਿਆਸ਼ੀਲ ਰਹੋ ਅਤੇ ਸਿਹਤ  ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੋ|

ਡਿੱਗਣ ਨੂੰ ਰੋਕਣ ਅਤੇ ਸਰਦੀਆਂ ਵਿੱਚ ਸੈਰ ਕਰਨ ਦੇ ਸੁਰੱਖਿਆ ਸੁਝਾਵਾਂ ਬਾਰੇ ਵਧੇਰੇ ਜਾਣਕਾਰੀ ਲਈ, ਬ੍ਰਿਟਿਸ਼ ਕੋਲੰਬੀਆ ਫਾਲਸ ਐਂਡ ਇੰਜਰੀ ਪ੍ਰੀਵੈਨਸ਼ਨ ਕੋਲੀਸ਼ਨ ਦੀ ਫਾਈਡਿੰਗ ਬੈਲੇਂਸ ਵੈੱਬਸਾਈਟ ਅਤੇ ਕੈਨੇਡਾ ਸੇਫਟੀ ਕੌਂਸਲ ਦੀ ਵੈੱਬਸਾਈਟ 'ਤੇ ਜਾਓ।