Female doctor talking to toddler

ਉਸੇ ਦਿਨ, ਜ਼ਿੰਦਗੀ ਨੂੰ ਖਤਰੇ ਵਿਚ ਨਾ ਪਾਉਣ ਵਾਲੀਆਂ ਸੱਟਾਂ ਅਤੇ ਬੀਮਾਰੀਆਂ ਦੇ ਇਲਾਜ ਲਈ ਕਿਸੇ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (ਯੂ ਪੀ ਸੀ ਸੀ) ਵਿਚ ਜਾਉ ਜਦੋਂ ਤੁਸੀਂ ਆਪਣੇ ਫੈਮਿਲੀ ਡਾਕਟਰ ਜਾਂ ਹੈਲਥ ਕੇਅਰ ਪ੍ਰੋਵਾਈਡਰ ਨੂੰ ਦੇਖਣ ਦੇ ਅਯੋਗ ਹੁੰਦੇ ਹੋ। ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਵਾਲੀਆਂ ਬੀਮਾਰੀਆਂ ਜਾਂ ਸੱਟਾਂ ਲਈ ਹਸਪਤਾਲ ਦੇ ਐਮਰਜੰਸੀ ਡਿਪਾਰਟਮੈਂਟ ਨੂੰ ਜਾਉ (ਜਿਸ ਨੂੰ ਈ.ਡੀ. ਜਾਂ ਈ.ਆਰ. ਦੇ ਤੌਰ `ਤੇ ਵੀ ਜਾਣਿਆ ਜਾਂਦਾ ਹੈ)।

ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਵਾਲੀਆਂ ਬੀਮਾਰੀਆਂ ਜਾਂ ਸੱਟਾਂ ਲਈ ਹਸਪਤਾਲ ਦੇ ਐਮਰਜੰਸੀ ਡਿਪਾਰਟਮੈਂਟ ਨੂੰ ਜਾਉ (ਜਿਸ ਨੂੰ ਈ.ਡੀ. ਜਾਂ ਈ.ਆਰ. ਦੇ ਤੌਰ `ਤੇ ਵੀ ਜਾਣਿਆ ਜਾਂਦਾ ਹੈ)।

ਆਪਣੇ ਨੇੜੇ ਦੇ ਯੂ ਪੀ ਸੀ ਸੀ ਦੀ ਥਾਂ ਲੱਭੋ 

ਯੂ ਪੀ ਸੀ ਸੀ ਕਦੋਂ ਜਾਣਾ ਹੈ

 • ਮੋਚਾਂ ਅਤੇ ਖਿੱਚਾਂ
 • ਕੱਟ, ਜ਼ਖਮ ਜਾਂ ਚਮੜੀ ਦੀਆਂ ਹਾਲਤਾਂ
 • ਜ਼ਿਆਦਾ ਬੁਖਾਰ
 • ਇਨਫੈਕਸ਼ਨਾਂ ਸਮੇਤ ਛਾਤੀ, ਕੰਨ ਅਤੇ ਪਿਸ਼ਾਬ ਰਾਹ ਦੀ ਇਨਫੈਕਸ਼ਨ ਦੇ
 • ਦਮੇ ਦੇ ਦੌਰੇ
 • ਨਵੀਂ ਜਾਂ ਵਧ ਰਹੀ ਦਰਦ
 • ਪਾਣੀ ਘਟਣਾ/ਕਬਜ਼
 • ਬੱਚਿਆਂ ਦੀ ਘੱਟ ਗੰਭੀਰ ਬੀਮਾਰੀ ਅਤੇ ਸੱਟ
 • ਜਜ਼ਬਾਤਾਂ ਨਾਲ ਸੰਬੰਧਿਤ ਮਸਲੇ ਜਿਵੇਂ ਕਿ ਢਹਿੰਦੀ ਕਲਾ, ਚਿੰਤਾ ਜਾਂ ਡਿਪਰੈਸ਼ਨ

ਆਮ ਪੁੱਛੇ ਜਾਣ ਵਾਲੇ ਸਵਾਲ

 • ਮੈਨੂੰ ਆਪਣੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਕੋਲ ਕਦੋਂ ਜਾਣਾ ਚਾਹੀਦਾ ਹੈ?

  ਸਿਹਤ ਦੇ ਮਾਮਲਿਆਂ ਲਈ, ਜਿਨ੍ਹਾਂ ਵਿਚ ਰੈਫਰਲਜ਼ ਅਤੇ ਦਵਾਈਆਂ ਦੀ ਦੁਬਾਰਾ ਭਰਾਈ ਵੀ ਸ਼ਾਮਲ ਹਨ, ਸਭ ਤੋਂ ਬਿਹਤਰ ਚੋਣ ਪਹਿਲਾਂ ਆਪਣੇ ਪ੍ਰਾਇਮਰੀ ਕੇਅਰ ਪ੍ਰੋਵਾਈਡਰ (ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ) ਨੂੰ ਫੋਨ ਕਰਨਾ ਹੈ। ਉਸੇ ਦਿਨ ਦੀਆਂ ਜ਼ਰੂਰੀ ਅਪੌਂਇੰਟਮੈਂਟਾਂ ਅਕਸਰ ਉਪਲਬਧ ਹੁੰਦੀਆਂ ਹਨ।

  ਜੇ ਤੁਹਾਡੇ ਕੋਲ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਹੀਂ ਹੈ ਤਾਂ ਆਪਣੇ ਇਲਾਕੇ ਵਿਚ ਕੋਈ ਫੈਮਿਲੀ ਡਾਕਟਰ ਲੱਭਣ ਲਈ ਕੁਝ ਸੁਝਾਅ ਅਤੇ ਚੋਣਾਂ ਇਹ ਹਨ:

  • ਆਪਣੇ ਪਰਿਵਾਰ ਜਾਂ ਦੋਸਤਾਂ ਨੂੰ ਕਹੋ ਕਿ ਉਹ ਤੁਹਾਨੂੰ ਆਪਣੇ ਫੈਮਿਲੀ ਡਾਕਟਰ ਨਾਲ ਮਿਲਾਉਣ। ਕਦੇ ਕਦੇ ਕੋਈ ਡਾਕਟਰ ਤੁਹਾਨੂੰ ਆਪਣੇ ਕਿਸੇ ਮਰੀਜ਼ ਤੋਂ ਰੈਫਰਲ ਵਜੋਂ ਲੈ ਸਕਦਾ ਹੈ।
  • ਜੇ ਤੁਸੀਂ ਕਿਸੇ ਹੋਰ ਹੈਲਥ ਕੇਅਰ ਪ੍ਰੋਵਾਈਡਰ ਕੋਲ ਜਾ ਰਹੇ ਹੋਵੋ, ਜਿਵੇਂ ਕਿ ਕੋਈ ਸਪੈਸ਼ਲਿਸਟ ਤਾਂ ਉਸ ਨੂੰ ਪੁੱਛੋ ਕਿ ਕੀ ਉਹ ਅਜਿਹੇ ਫੈਮਿਲੀ ਡਾਕਟਰਾਂ ਨੂੰ ਜਾਣਦੇ ਹਨ ਜਿਹੜੇ ਮਰੀਜ਼ ਲੈ ਰਹੇ ਹਨ।
  • ਜੇ ਤੁਸੀਂ ਵਾਕ-ਇਨ ਕਲੀਨਿਕ ਜਾ ਰਹੇ ਹੋਵੋ ਤਾਂ ਡਾਕਟਰ ਨੂੰ ਇਹ ਪੁੱਛੋ ਕਿ ਕੀ ਉਹ ਤੁਹਾਨੂੰ ਮਰੀਜ਼ ਵਲੋਂ ਲੈ ਸਕਦਾ ਹੈ।
 • ਐਮਰਜੰਸੀ ਡਿਪਾਰਟਮੈਂਟ ਕਦੋਂ ਜਾਣਾ ਹੈ

  ਗੰਭੀਰ ਜਾਂ ਜਿੰਦਗੀ ਨੂੰ ਖਤਰੇ ਵਿਚ ਪਾਉਣ ਵਾਲੀਆਂ ਹਾਲਤਾਂ ਜਾਂ ਮਾਨਸਿਕ ਸਿਹਤ ਦੀਆਂ ਐਮਰਜੰਸੀਆਂ ਲਈ ਐਮਰਜੰਸੀ ਡਿਪਾਰਟਮੈਂਟ ਨੂੰ ਜਾਉ। ਸਾਡੇ ਐਮਰਜੰਸੀ ਡਿਪਾਰਟਮੈਂਟ ਮੈਡੀਕਲ ਸਮੱਸਿਅਵਾਂ ਲਈ ਇਲਾਜ ਦਾ ਸਭ ਤੋਂ ਉਪਰਲਾ ਪੱਧਰ ਪ੍ਰਦਾਨ ਕਰਦੇ ਹਨ ਜਿਵੇਂ ਕਿ:

  • ਕਿਸੇ ਵੱਡੇ ਐਕਸੀਡੈਂਟ ਵਿਚ ਸ਼ਾਮਲ ਹੋਣਾ
  • ਸਾਹ ਲੈਣ ਵਿਚ ਮੁਸ਼ਕਲ ਜਾਂ ਬਹੁਤ ਸਾਹ ਚੜ੍ਹਨਾ
  • ਢਿੱਡ ਜਾਂ ਛਾਤੀ ਵਿਚ ਬਹੁਤ ਜ਼ਿਆਦਾ ਦਰਦ/ਪਰੈਸ਼ਰ
  • ਸਟਰੋਕ ਦੀਆਂ ਨਿਸ਼ਾਨੀਆਂ, ਉਦਾਹਰਣ ਲਈ ਮੂੰਹ ਲਟਕਣਾ, ਬਾਂਹ ਵਿਚ ਕਮਜ਼ੋਰੀ ਜਾਂ ਅਸਪਸ਼ਟ ਉਚਾਰਣ
  • ਬੇਹੋਸ਼ ਹੋਣਾ
  • ਬੇਕਾਬੂ ਖੂਨ ਵਗਣਾ

  ਤੁਹਾਡੇ ਪਿਆਰੇ ਨੂੰ ਐਮਰਜੰਸੀ ਵਿਚ ਮਾਨਸਿਕ ਇਲਾਜ ਦੀ ਲੋੜ ਹੋ ਸਕਦੀ ਹੈ ਜੇ:

  • ਉਸ ਵਲੋਂ ਆਪਣੇ ਆਪ ਨੂੰ ਜਾਂ ਹੋਰਨਾਂ ਨੂੰ ਗੰਭੀਰ ਤੌਰ `ਤੇ ਨੁਕਸਾਨ ਪਹੁੰਚਾਏ ਜਾਣ ਦਾ ਖਤਰਾ ਹੈ ਜਾਂ ਉਹ ਅਜਿਹਾ ਕਰਨ ਦੀ ਧਮਕੀ ਦੇ ਰਿਹਾ ਹੈ। ਤੁਸੀਂ ਸੰਕਟ ਵਿਚ ਦਖਲਅੰਦਾਜ਼ੀ ਅਤੇ ਖੁਦਕਸ਼ੀ ਤੋਂ ਰੋਕਥਾਮ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ।
  • ਉਹ ਚੀਜ਼ਾਂ ਦੇਖ ਜਾਂ ਸੁਣ ਰਿਹਾ ਹੈ।
  • ਉਹ ਉਨ੍ਹਾਂ ਚੀਜ਼ਾਂ ਵਿਚ ਯਕੀਨ ਕਰਦਾ ਹੈ ਜਿਹੜੀਆਂ ਸੱਚੀਆਂ ਨਹੀਂ ਹਨ।
  • ਉਹ ਆਪਣੀ ਸੰਭਾਲ ਆਪ ਕਰਨ ਦੇ ਅਯੋਗ ਹੈ ਜਿਵੇਂ ਕਿ ਖਾਣ, ਸੌਣ, ਨਹਾਉਣ, ਬੈੱਡ ਤੋਂ ਉੱਠਣ ਜਾਂ ਕੱਪੜੇ ਬਦਲਣ ਦੇ ਅਯੋਗ ਹੋਣਾ।
  • ਥੈਰੇਪੀ, ਦਵਾਈ ਅਤੇ ਮਦਦ ਨਾਲ ਇਲਾਜ ਦੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਅਜੇ ਵੀ ਮੁਸ਼ਕਲ ਆ ਰਹੀ ਹੈ।

  ਉਡੀਕ ਕਰਨ ਦੇ ਸਮੇਂ ਵੱਖ ਵੱਖ ਹੋ ਸਕਦੇ ਹਨ ਜੋ ਕਿ ਸਮੇਂ, ਸਥਾਨ ਅਤੇ ਲੋੜ ਦੇ ਤੁਹਾਡੇ ਪੱਧਰ ਉੱਪਰ ਨਿਰਭਰ ਕਰਦੇ ਹਨ। ਐਮਰਜੰਸੀ ਡਿਪਾਰਟਮੈਂਟ ਵਿਚ ਲੋਕਾਂ ਨੂੰ ਇਸ ਆਧਾਰ `ਤੇ ਦੇਖਿਆ ਜਾਂਦਾ ਹੈ ਕਿ ਉਹ ਕਿੰਨੇ ਜ਼ਖਮੀ ਜਾਂ ਬੀਮਾਰ ਹਨ, ਜਿਸ ਦਾ ਮਤਲਬ ਹੈ ਕਿ ਜ਼ਿਆਦਾ ਬੀਮਾਰ ਲੋਕਾਂ ਨੂੰ ਪਹਿਲਾਂ ਦੇਖਿਆ ਜਾਂਦਾ ਹੈ ਭਾਵੇਂ ਤੁਸੀਂ ਉਨ੍ਹਾਂ ਤੋਂ ਪਹਿਲਾਂ ਹੀ ਕਿਉਂ ਨਾ ਪਹੁੰਚੇ ਹੋਵੋ। ਵੈਨਕੂਵਰ ਕੋਸਟਲ ਹੈਲਥ ਦੇ ਬਹੁਤ ਸਾਰੇ ਹਸਪਤਾਲ 24 ਘੰਟੇ ਐਮਰਜੰਸੀ ਸੇਵਾਵਾਂ ਪ੍ਰਦਾਨ ਕਰਦੇ ਹਨ, ਫਿਰ ਵੀ ਖੁੱਲ੍ਹਣ ਦੇ ਸਮੇਂ ਵੱਖਰੇ ਹੋ ਸਕਦੇ ਹਨ। ਐਮਰਜੰਸੀ ਸੇਵਾਵਾਂ ਲਈ ਖੁੱਲ੍ਹਣ ਦੇ ਸਮਿਆਂ ਦੀ ਤਸਦੀਕ ਕਰਨ ਲਈ ਹੈਲਥਲਿੰਕ ਬੀ ਸੀ ਨੂੰ 8-1-1 `ਤੇ ਫੋਨ ਕਰੋ। ਐਮਰਜੰਸੀ ਡਿਪਾਰਟਮੈਂਟ ਦੇ ਉਡੀਕ ਕਰਨ ਦੇ ਮੌਜੂਦਾ ਸਮੇਂ ਦੇਖੋ। 

   

  ਆਪਣੇ ਨੇੜੇ ਦਾ ਹਸਪਤਾਲ ਲੱਭੋ

   

 • ਕਿਸੇ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ ਨੂੰ ਕਦੋਂ ਜਾਣਾ ਹੈ

  ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰਜ਼ (ਯੂ ਪੀ ਸੀ ਸੀ) ਵਿਚ ਹੈਲਥ ਕੇਅਰ ਪ੍ਰੋਵਾਈਡਰਜ਼ ਦੀ ਇਕ ਟੀਮ ਮਰੀਜ਼ `ਤੇ ਕੇਂਦਰਿਤ ਇਲਾਜ ਕਰਦੀ ਹੈ, ਜਿਸ ਵਿਚ ਫੈਮਿਲੀ ਡਾਕਟਰ, ਰਜਿਸਟਰਡ ਨਰਸਾਂ, ਨਰਸ ਪ੍ਰੈਕਟੀਸ਼ਨਰਜ਼, ਸੋਸ਼ਲ ਵਰਕਰ ਅਤੇ ਕਲੈਰੀਕਲ ਸਟਾਫ ਸ਼ਾਮਲ ਹਨ।

  ਇਹ ਉਨ੍ਹਾਂ ਲੋਕਾਂ ਲਈ ਹਨ ਜਿਨ੍ਹਾਂ ਦੇ ਅਰਜੈਂਟ ਪਰ ਜ਼ਿੰਦਗੀ ਨੂੰ ਖਤਰੇ ਵਿਚ ਨਾ ਪਾਉਣ ਵਾਲੀ ਸੱਟ ਲੱਗੀ ਹੈ ਅਤੇ/ਜਾਂ ਬੀਮਾਰੀ ਹੈ ਅਤੇ ਉਨ੍ਹਾਂ ਨੂੰ 12-24 ਘੰਟਿਆਂ ਦੇ ਵਿਚ ਵਿਚ ਕਿਸੇ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਵਲੋਂ ਦੇਖੇ ਜਾਣ ਦੀ ਲੋੜ ਹੈ। ਉਨ੍ਹਾਂ ਕੁਝ ਸੱਟਾਂ/ਬੀਮਾਰੀਆਂ ਦੀਆਂ ਉਦਾਹਰਣਾਂ ਇਹ ਹਨ ਜਿਨ੍ਹਾਂ ਦਾ ਇਲਾਜ ਯੂ ਪੀ ਸੀ ਸੀ ਵਿਖੇ ਕੀਤਾ ਜਾ ਸਕਦਾ ਹੈ: ਮੋਚਾਂ ਅਤੇ ਖਿੱਚਾਂ, ਜ਼ਿਆਦਾ ਬੁਖਾਰ, ਬਦਤਰ ਹੋ ਰਹੀ ਪੁਰਾਣੀ ਬੀਮਾਰੀ, ਮਾਮੂਲੀ ਇਨਫੈਕਸ਼ਨਾਂ, ਅਤੇ  ਨਵੀਂ ਜਾਂ ਵਧ ਰਹੀ ਦਰਦ।

  ਯੂ ਪੀ ਸੀ ਸੀ ਟੀਮ –ਆਧਾਰਿਤ ਰੋਜ਼ਮਰਾ ਦਾ ਇਲਾਜ ਪ੍ਰਦਾਨ ਕਰਦੇ ਹਨ। ਉਹ ਉਦੋਂ ਜ਼ਰੂਰੀ ਇਲਾਜ ਕਰਦੇ ਹਨ ਜਦੋਂ ਤੁਸੀਂ ਆਪਣੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨੂੰ ਦੇਖਣ ਦੇ ਅਯੋਗ ਹੁੰਦੇ ਹੋ ਅਤੇ ਤੁਹਾਡੀ ਸੱਟ/ਬੀਮਾਰੀ ਐਮਰਜੰਸੀ ਵਿਚ ਇਲਾਜ ਕੀਤੇ ਜਾਣ ਦੀ ਮੰਗ ਨਹੀਂ ਕਰਦੀ। ਜੇ ਤੁਹਾਡੀ ਕੋਈ ਖਤਰਨਾਕ ਜਾਂ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਵਾਲੀ ਹਾਲਤ ਹੋਵੇ ਤਾਂ ਕਿਰਪਾ ਕਰਕੇ ਐਮਰਜੰਸੀ ਡਿਪਾਰਟਮੈਂਟ ਨੂੰ ਜਾਉ।

ਵਸੀਲੇ