ਇੱਕ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (Urgent and Primary Care Centre, UPCC) ਉਹ ਥਾਂ ਹੈ ਜਿੱਥੇ ਤੁਸੀਂ ਜ਼ਰੂਰੀ ਅਤੇ ਗੈਰ-ਜਾਨਲੇਵਾ ਸਿਹਤ ਸਮੱਸਿਆਵਾਂ ਲਈ ਉਸੇ ਦਿਨ ਦੀ ਦੇਖਭਾਲ ਲਈ ਜਾ ਸਕਦੇ ਹੋ। ਮਰੀਜ਼ਾਂ ਦੀ ਦੇਖਭਾਲ ਉਨ੍ਹਾਂ ਦੀ ਤੁਰੰਤ ਜ਼ਰੂਰਤ ਦੇ ਅਨੁਸਾਰ ਫੈਮਿਲੀ ਡਾਕਟਰ, ਨਰਸ ਪ੍ਰੈਕਟੀਸ਼ਨਰ, ਰਜਿਸਟਰਡ ਨਰਸ ਜਾਂ ਸੋਸ਼ਲ ਵਰਕਰ ਕਰਦੇ ਹਨ।
ਅਰਜੈਂਟ ਸੰਭਾਲ ਐਮਰਜੈਂਸੀ ਸੰਭਾਲ ਨਹੀਂ ਹੈ ਜਾਨਲੇਵਾ ਸਿਹਤ ਚਿੰਤਾਵਾਂ ਲਈ ਤੁਰੰਤ 9-1-1 'ਤੇ ਕਾਲ ਕਰੋ ਜਾਂ ਐਮਰਜੈਂਸੀ ਵਿਭਾਗ ਜਾਓ।
EDWaitTimes.ca 'ਤੇ ਜਾਕੇ ਅੰਦਾਜ਼ਨ ਉਡੀਕ ਸਮੇਂ ਬਾਰੇ ਜਾਣੋ।
ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ, ਅਸੀਂ ਬੰਦ ਹੋਣ ਤੋਂ ਪਹਿਲਾਂ, ਨਵੇਂ ਮਰੀਜ਼ਾਂ ਨੂੰ ਸਵੀਕਾਰ ਕਰਨਾ ਬੰਦ ਕਰ ਸਕਦੇ ਹਾਂ।
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਕਦੋਂ ਜਾਣਾ ਹੈ
ਇੱਕ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਉਹ ਥਾਂ ਹੈ ਜਿੱਥੇ ਤੁਸੀਂ ਜ਼ਰੂਰੀ ਅਤੇ ਗੈਰ-ਜਾਨਲੇਵਾ ਸਿਹਤ ਚਿੰਤਾਵਾਂ ਲਈ ਉਸੇ ਦਿਨ ਦੀ ਦੇਖਭਾਲ ਪ੍ਰਾਪਤ ਕਰਨ ਲਈ ਜਾ ਸਕਦੇ ਹੋ ਜਿਵੇਂ ਕਿ:
- ਤੇਜ਼ ਬੁਖਾਰ
- ਛੋਟੇ ਹਾਦਸੇ ਅਤੇ ਡਿੱਗਣ ਕਾਰਨ ਮੋਚ ਅਤੇ ਖਿੱਚ
- ਥੋੜ੍ਹਾ ਜਿਹਾ ਖੂਨ ਵਹਿਣਾ ਜਾਂ ਕੱਟ ਜਿਸ ਲਈ ਟਾਂਕਿਆਂ ਦੀ ਲੋੜ ਹੋਵੇ
- ਮਾਮੂਲੀ ਜਲਣ ਜਿਨ੍ਹਾਂ ਲਈ ਦੇਖਭਾਲ ਦੀ ਲੋੜ ਹੋ ਸਕਦੀ ਹੈ
- ਸਾਹ ਲੈਣ ਵਿੱਚ ਹਲਕੇ ਤੋਂ ਦਰਮਿਆਨੇ ਪੱਧਰ ਦੀ ਮੁਸ਼ਕਲ ਜਾਂ ਦਮੇ ਦੇ ਦੌਰੇ
- ਸਾਈਨਸ, ਮੂੰਹ ਜਾਂ ਫੇਫੜਿਆਂ ਦੇ ਇਨਫੈਕਸ਼ਨ
- ਮਤਲੀ, ਉਲਟੀਆਂ, ਦਸਤ ਜਾਂ ਕਬਜ਼
- ਧੱਫੜ ਜਾਂ ਇਨਫੈਕਸ਼ਨ ਵਰਗੀਆਂ ਚਮੜੀ ਨਾਲ ਸੰਬੰਧਿਤ ਸਮੱਸਿਆਵਾਂ
- ਐਲਰਜੀ ਦੇ ਹਲਕੇ ਲੱਛਣ
- ਪਿਸ਼ਾਬ ਕਰਦੇ ਸਮੇਂ ਦਰਦ ਜਾਂ ਜਲਣ
- ਨਵਾਂ ਜਾਂ ਵਿਗੜਦਾ ਹੋਇਆ ਦਰਦ, ਜੋ ਕਿ ਗੰਭੀਰ ਨਹੀਂ ਹੈ।
- ਨਵੀਆਂ ਜਾਂ ਵਿਗੜਦੀਆਂ ਮਾਨਸਿਕ ਸਿਹਤ ਚਿੰਤਾਵਾਂ
ਤੁਹਾਡੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨੂੰ ਇਸ ਗੱਲ ਦੀ ਸਭ ਤੋਂ ਵੱਧ ਸਮਝ ਹੈ ਕਿ ਤੁਹਾਡੀਆਂ ਸਿਹਤ-ਸੰਭਾਲ ਲੋੜਾਂ ਕੀ ਹਨ। ਪਹਿਲਾਂ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰੋ, ਜੇ ਨਹੀਂ ਦੇਖ ਸਕਦੇ ਤਾਂ 12 ਤੋਂ 24 ਘੰਟਿਆਂ ਵਿੱਚ ਧਿਆਨ ਦੀ ਲੋੜ ਵਾਲੀਆਂ ਅਵਸਥਾਵਾਂ ਲਈ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਓ।
ਵਾਕ-ਇਨ ਕਲੀਨਿਕਾਂ ਤੋਂ ਉਲਟ, ਮਰੀਜ਼ਾਂ ਦੀ ਦੇਖਭਾਲ ਉਨ੍ਹਾਂ ਦੀ ਤੁਰੰਤ ਜ਼ਰੂਰਤ ਦੇ ਅਨੁਸਾਰ ਫੈਮਿਲੀ ਡਾਕਟਰ, ਨਰਸ ਪ੍ਰੈਕਟੀਸ਼ਨਰ, ਰਜਿਸਟਰਡ ਨਰਸ ਜਾਂ ਸੋਸ਼ਲ ਵਰਕਰ ਕਰਦੇ ਹਨ। ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰਾਂ (UPCCs) ਵਿਖੇ ਸੇਵਾਵਾਂ ਕਈ ਭਾਸ਼ਾਵਾਂ ਵਿੱਚ ਉਪਲਬਧ ਹਨ।
ਆਪਣੀ ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ (UPCC) ਵਿਜ਼ਿਟ ਦੀ ਤਿਆਰੀ
ਆਪਣੀ ਵਿਜ਼ਿਟ ਤੋਂ ਪਹਿਲਾਂ
ਜਾਣ ਤੋਂ ਪਹਿਲਾਂ ਉਡੀਕ ਸਮੇਂ ਬਾਰੇ ਪਤਾ ਕਰੋ। ਵੈਨਕੂਵਰ ਕੋਸਟਲ ਹੈਲਥ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCCs) ਹਫ਼ਤੇ ਦੇ ਸੱਤੇ ਦਿਨ ਖੁੱਲ੍ਹੇ ਰਹਿੰਦੇ ਹਨ, ਜਿਸ ਵਿੱਚ ਸ਼ਾਮ, ਵੀਕਐਂਡ ਅਤੇ ਸਟੈਟ ਛੁੱਟੀਆਂ ਸ਼ਾਮਲ ਹਨ। ਜਾਣ ਤੋਂ ਪਹਿਲਾਂ,EDWaitTimes.ca 'ਤੇ ਅੰਦਾਜ਼ਨ ਉਡੀਕ ਸਮੇਂ ਅਤੇ ਕੰਮ ਦੇ ਘੰਟਿਆਂ ਬਾਰੇ ਜਾਣੋ।
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰਾਂ (UPCCs) ਵਿਖੇ ਉਡੀਕ ਸਮਾਂ ਵੱਖ-ਵੱਖ ਹੁੰਦਾ ਹੈ ਅਤੇ ਮਰੀਜ਼ਾਂ ਦੀਆਂ ਦੇਖਭਾਲ ਦੀਆਂ ਜ਼ਰੂਰਤਾਂ 'ਤੇ ਨਿਰਭਰ ਹੈ। ਮਰੀਜ਼ਾਂ ਦੀ ਵੱਧ ਗਿਣਤੀ ਕਾਰਨ, ਅਸੀਂ ਦਿਨ ਦੇ ਸ਼ੁਰੂ ਵਿੱਚ ਨਵੇਂ ਮਰੀਜ਼ਾਂ ਨੂੰ ਸਵੀਕਾਰ ਕਰਨਾ ਬੰਦ ਕਰ ਸਕਦੇ ਹਾਂ, ਤਾਂ ਜੋ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਬੰਦ ਹੋਣ ਤੋਂ ਪਹਿਲਾਂ, ਕਤਾਰ ਵਿੱਚ ਖੜ੍ਹੇ ਮਰੀਜ਼ਾਂ ਦੀ ਚੰਗੀ ਤਰ੍ਹਾਂ ਦੇਖਭਾਲ ਲਈ ਸਾਡੀਆਂ ਟੀਮਾਂ ਕੋਲ ਵਾਜਬ ਸਮਾਂ ਹੋਵੇ।
ਜੇ ਤੁਹਾਡੇ ਕੋਲ ਆਪਣਾ ਬੀ ਸੀ ਸਰਵਿਸਿਜ਼ ਕਾਰਡ (BC Services card) ਹੈ, ਤਾਂ ਆਪਣੇ ਨਾਲ ਲੈ ਕੇ ਆਓ।
ਆਪਣੀ ਵਿਜ਼ਿਟ ਦੌਰਾਨ
- ਰਿਸੈਪਸ਼ਨ ‘ਤੇ ਆਪਣਾ ਚੈੱਕ-ਇਨ ਕਰੋ।
- ਉਡੀਕ ਕਰਨ ਵਾਲੀ ਥਾਂ (waiting area) ‘ਤੇ ਵਾਪਸ ਜਾਓ। ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਵਿਖੇ ਮਰੀਜ਼ਾਂ ਨੂੰ ਜ਼ਰੂਰਤ ਦੇ ਅਨੁਸਾਰ ਦੇਖਿਆ ਜਾਂਦਾ ਹੈ।
- ਜਦੋਂ ਤੁਹਾਨੂੰ ਬੁਲਾਇਆ ਜਾਵੇ, ਨਰਸ ਨਾਲ ਟ੍ਰੀਆਜ ਅਸੈਸਮੈਂਟ ਪੂਰਾ ਕਰੋ।
- ਸਿਹਤ ਸੰਭਾਲ ਪ੍ਰਦਾਤਾ ਨੂੰ ਮਿਲਣ ਲਈ ਬੁਲਾਏ ਜਾਣ ਤੱਕ ਉਡੀਕ ਕਰੋ।
ਆਪਣੀ ਵਿਜ਼ਿਟ ਤੋਂ ਬਾਅਦ
- ਜੇ ਤੁਹਾਡੇ ਕੋਲ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਹੈ, ਤਾਂ ਉਨ੍ਹਾਂ ਨਾਲ ਸੰਪਰਕ ਕਰੋ।
ਆਮ ਪੁੱਛੇ ਜਾਣ ਵਾਲੇ ਸਵਾਲ (Frequently Asked Questions)
-
ਮੈਨੂੰ ਆਪਣੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਕੋਲ ਕਦੋਂ ਜਾਣਾ ਚਾਹੀਦਾ ਹੈ?
ਸਿਹਤ ਦੇ ਮਾਮਲਿਆਂ ਲਈ, ਜਿਨ੍ਹਾਂ ਵਿਚ ਰੈਫਰਲਜ਼ ਅਤੇ ਦਵਾਈਆਂ ਦੀ ਦੁਬਾਰਾ ਭਰਾਈ ਵੀ ਸ਼ਾਮਲ ਹਨ, ਸਭ ਤੋਂ ਬਿਹਤਰ ਚੋਣ ਪਹਿਲਾਂ ਆਪਣੇ ਪ੍ਰਾਇਮਰੀ ਕੇਅਰ ਪ੍ਰੋਵਾਈਡਰ (ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ) ਨੂੰ ਫੋਨ ਕਰਨਾ ਹੈ। ਉਸੇ ਦਿਨ ਦੀਆਂ ਜ਼ਰੂਰੀ ਅਪੌਂਇੰਟਮੈਂਟਾਂ ਅਕਸਰ ਉਪਲਬਧ ਹੁੰਦੀਆਂ ਹਨ।
ਜੇ ਤੁਹਾਡੇ ਕੋਲ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਹੀਂ ਹੈ ਤਾਂ ਆਪਣੇ ਇਲਾਕੇ ਵਿਚ ਕੋਈ ਫੈਮਿਲੀ ਡਾਕਟਰ ਲੱਭਣ ਲਈ ਕੁਝ ਸੁਝਾਅ ਅਤੇ ਚੋਣਾਂ ਇਹ ਹਨ:
- ਕਾਲਜ ਔਫ ਫਿਜ਼ੀਸ਼ਨਜ਼ ਐਂਡ ਸਰਜਨਜ਼ ਔਫ ਬੀ ਸੀ – ਫਿਜ਼ੀਸ਼ਨ ਡਾਇਰੈਕਟਰੀ
- ਡਿਵੀਜ਼ਨ ਔਫ ਫੈਮਿਲੀ ਪ੍ਰੈਕਟਿਸ ਆਪਣੀ ਲੋਕਲ ਡਿਵੀਜ਼ਨ ਦੀ ਚੋਣ ਕਰੋ। ਬਹੁਤ ਡਿਵੀਜ਼ਨਾਂ ਮਰੀਜ਼ਾਂ ਨੂੰ ਫੈਮਿਲੀ ਡਾਕਟਰ ਨਾਲ ਜੋੜਨ ਲਈ ਸਰਵਿਸ ਦਿੰਦੀਆਂ ਹਨ।
- ਹੈਲਥਲਿੰਕ ਬੀ ਸੀ ਮੁਫਤ 24-ਘੰਟੇ ਟੈਲੀਫੋਨ ਸਰਿਵਸ ਲਈ 8-1-1 ਨੂੰ ਫੋਨ ਕਰੋ (ਜੇ ਤੁਸੀਂ ਬੋਲ਼ੇ ਹੋ ਤਾਂ 7-1-1 ਨੂੰ ਫੋਨ ਕਰੋ) ਜਿੱਥੇ ਰਜਿਸਟਰਡ ਨਰਸਾਂ, ਫਾਰਮਾਸਿਸਟਾਂ ਅਤੇ ਡਾਇਟੀਸ਼ਨਜ਼ ਦਾ ਸਟਾਫ ਹੁੰਦਾ ਹੈ। ਹੈਲਥਲਿੰਕ ਬੀ ਸੀ ਇਹ ਪਤਾ ਲਾਉਣ ਲਈ ਤੁਹਾਡੇ ਨਾਲ ਕੰਮ ਕਰੇਗੀ ਕਿ ਕੀ ਤੁਹਾਡੇ ਇਲਾਕੇ ਵਿਚ ਡਾਕਟਰ ਨੂੰ ਜੋੜਨ ਵਾਲੀ ਸਰਵਿਸ ਹੈ।
- ਆਪਣੇ ਪਰਿਵਾਰ ਜਾਂ ਦੋਸਤਾਂ ਨੂੰ ਕਹੋ ਕਿ ਉਹ ਤੁਹਾਨੂੰ ਆਪਣੇ ਫੈਮਿਲੀ ਡਾਕਟਰ ਨਾਲ ਮਿਲਾਉਣ। ਕਦੇ ਕਦੇ ਕੋਈ ਡਾਕਟਰ ਤੁਹਾਨੂੰ ਆਪਣੇ ਕਿਸੇ ਮਰੀਜ਼ ਤੋਂ ਰੈਫਰਲ ਵਜੋਂ ਲੈ ਸਕਦਾ ਹੈ।
- ਜੇ ਤੁਸੀਂ ਕਿਸੇ ਹੋਰ ਹੈਲਥ ਕੇਅਰ ਪ੍ਰੋਵਾਈਡਰ ਕੋਲ ਜਾ ਰਹੇ ਹੋਵੋ, ਜਿਵੇਂ ਕਿ ਕੋਈ ਸਪੈਸ਼ਲਿਸਟ ਤਾਂ ਉਸ ਨੂੰ ਪੁੱਛੋ ਕਿ ਕੀ ਉਹ ਅਜਿਹੇ ਫੈਮਿਲੀ ਡਾਕਟਰਾਂ ਨੂੰ ਜਾਣਦੇ ਹਨ ਜਿਹੜੇ ਮਰੀਜ਼ ਲੈ ਰਹੇ ਹਨ।
- ਜੇ ਤੁਸੀਂ ਵਾਕ-ਇਨ ਕਲੀਨਿਕ ਜਾ ਰਹੇ ਹੋਵੋ ਤਾਂ ਡਾਕਟਰ ਨੂੰ ਇਹ ਪੁੱਛੋ ਕਿ ਕੀ ਉਹ ਤੁਹਾਨੂੰ ਮਰੀਜ਼ ਵਲੋਂ ਲੈ ਸਕਦਾ ਹੈ।
-
ਕਿਸੇ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ ਨੂੰ ਕਦੋਂ ਜਾਣਾ ਹੈ
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰਜ਼ (ਯੂ ਪੀ ਸੀ ਸੀ) ਵਿਚ ਹੈਲਥ ਕੇਅਰ ਪ੍ਰੋਵਾਈਡਰਜ਼ ਦੀ ਇਕ ਟੀਮ ਮਰੀਜ਼ `ਤੇ ਕੇਂਦਰਿਤ ਇਲਾਜ ਕਰਦੀ ਹੈ, ਜਿਸ ਵਿਚ ਫੈਮਿਲੀ ਡਾਕਟਰ, ਰਜਿਸਟਰਡ ਨਰਸਾਂ, ਨਰਸ ਪ੍ਰੈਕਟੀਸ਼ਨਰਜ਼, ਸੋਸ਼ਲ ਵਰਕਰ ਅਤੇ ਕਲੈਰੀਕਲ ਸਟਾਫ ਸ਼ਾਮਲ ਹਨ।
ਇਹ ਉਨ੍ਹਾਂ ਲੋਕਾਂ ਲਈ ਹਨ ਜਿਨ੍ਹਾਂ ਦੇ ਅਰਜੈਂਟ ਪਰ ਜ਼ਿੰਦਗੀ ਨੂੰ ਖਤਰੇ ਵਿਚ ਨਾ ਪਾਉਣ ਵਾਲੀ ਸੱਟ ਲੱਗੀ ਹੈ ਅਤੇ/ਜਾਂ ਬੀਮਾਰੀ ਹੈ ਅਤੇ ਉਨ੍ਹਾਂ ਨੂੰ 12-24 ਘੰਟਿਆਂ ਦੇ ਵਿਚ ਵਿਚ ਕਿਸੇ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਵਲੋਂ ਦੇਖੇ ਜਾਣ ਦੀ ਲੋੜ ਹੈ। ਉਨ੍ਹਾਂ ਕੁਝ ਸੱਟਾਂ/ਬੀਮਾਰੀਆਂ ਦੀਆਂ ਉਦਾਹਰਣਾਂ ਇਹ ਹਨ ਜਿਨ੍ਹਾਂ ਦਾ ਇਲਾਜ ਯੂ ਪੀ ਸੀ ਸੀ ਵਿਖੇ ਕੀਤਾ ਜਾ ਸਕਦਾ ਹੈ: ਮੋਚਾਂ ਅਤੇ ਖਿੱਚਾਂ, ਜ਼ਿਆਦਾ ਬੁਖਾਰ, ਬਦਤਰ ਹੋ ਰਹੀ ਪੁਰਾਣੀ ਬੀਮਾਰੀ, ਮਾਮੂਲੀ ਇਨਫੈਕਸ਼ਨਾਂ, ਅਤੇ ਨਵੀਂ ਜਾਂ ਵਧ ਰਹੀ ਦਰਦ।
ਯੂ ਪੀ ਸੀ ਸੀ ਟੀਮ –ਆਧਾਰਿਤ ਰੋਜ਼ਮਰਾ ਦਾ ਇਲਾਜ ਪ੍ਰਦਾਨ ਕਰਦੇ ਹਨ। ਉਹ ਉਦੋਂ ਜ਼ਰੂਰੀ ਇਲਾਜ ਕਰਦੇ ਹਨ ਜਦੋਂ ਤੁਸੀਂ ਆਪਣੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨੂੰ ਦੇਖਣ ਦੇ ਅਯੋਗ ਹੁੰਦੇ ਹੋ ਅਤੇ ਤੁਹਾਡੀ ਸੱਟ/ਬੀਮਾਰੀ ਐਮਰਜੰਸੀ ਵਿਚ ਇਲਾਜ ਕੀਤੇ ਜਾਣ ਦੀ ਮੰਗ ਨਹੀਂ ਕਰਦੀ। ਜੇ ਤੁਹਾਡੀ ਕੋਈ ਖਤਰਨਾਕ ਜਾਂ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਵਾਲੀ ਹਾਲਤ ਹੋਵੇ ਤਾਂ ਕਿਰਪਾ ਕਰਕੇ ਐਮਰਜੰਸੀ ਡਿਪਾਰਟਮੈਂਟ ਨੂੰ ਜਾਉ।
-
ਐਮਰਜੰਸੀ ਡਿਪਾਰਟਮੈਂਟ ਕਦੋਂ ਜਾਣਾ ਹੈ
ਗੰਭੀਰ ਜਾਂ ਜਿੰਦਗੀ ਨੂੰ ਖਤਰੇ ਵਿਚ ਪਾਉਣ ਵਾਲੀਆਂ ਹਾਲਤਾਂ ਜਾਂ ਮਾਨਸਿਕ ਸਿਹਤ ਦੀਆਂ ਐਮਰਜੰਸੀਆਂ ਲਈ ਐਮਰਜੰਸੀ ਡਿਪਾਰਟਮੈਂਟ ਨੂੰ ਜਾਉ। ਸਾਡੇ ਐਮਰਜੰਸੀ ਡਿਪਾਰਟਮੈਂਟ ਮੈਡੀਕਲ ਸਮੱਸਿਅਵਾਂ ਲਈ ਇਲਾਜ ਦਾ ਸਭ ਤੋਂ ਉਪਰਲਾ ਪੱਧਰ ਪ੍ਰਦਾਨ ਕਰਦੇ ਹਨ ਜਿਵੇਂ ਕਿ:
- ਕਿਸੇ ਵੱਡੇ ਐਕਸੀਡੈਂਟ ਵਿਚ ਸ਼ਾਮਲ ਹੋਣਾ
- ਸਾਹ ਲੈਣ ਵਿਚ ਮੁਸ਼ਕਲ ਜਾਂ ਬਹੁਤ ਸਾਹ ਚੜ੍ਹਨਾ
- ਢਿੱਡ ਜਾਂ ਛਾਤੀ ਵਿਚ ਬਹੁਤ ਜ਼ਿਆਦਾ ਦਰਦ/ਪਰੈਸ਼ਰ
- ਸਟਰੋਕ ਦੀਆਂ ਨਿਸ਼ਾਨੀਆਂ, ਉਦਾਹਰਣ ਲਈ ਮੂੰਹ ਲਟਕਣਾ, ਬਾਂਹ ਵਿਚ ਕਮਜ਼ੋਰੀ ਜਾਂ ਅਸਪਸ਼ਟ ਉਚਾਰਣ
- ਬੇਹੋਸ਼ ਹੋਣਾ
- ਬੇਕਾਬੂ ਖੂਨ ਵਗਣਾ
ਤੁਹਾਡੇ ਪਿਆਰੇ ਨੂੰ ਐਮਰਜੰਸੀ ਵਿਚ ਮਾਨਸਿਕ ਇਲਾਜ ਦੀ ਲੋੜ ਹੋ ਸਕਦੀ ਹੈ ਜੇ:
- ਉਸ ਵਲੋਂ ਆਪਣੇ ਆਪ ਨੂੰ ਜਾਂ ਹੋਰਨਾਂ ਨੂੰ ਗੰਭੀਰ ਤੌਰ `ਤੇ ਨੁਕਸਾਨ ਪਹੁੰਚਾਏ ਜਾਣ ਦਾ ਖਤਰਾ ਹੈ ਜਾਂ ਉਹ ਅਜਿਹਾ ਕਰਨ ਦੀ ਧਮਕੀ ਦੇ ਰਿਹਾ ਹੈ। ਤੁਸੀਂ ਸੰਕਟ ਵਿਚ ਦਖਲਅੰਦਾਜ਼ੀ ਅਤੇ ਖੁਦਕਸ਼ੀ ਤੋਂ ਰੋਕਥਾਮ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ।
- ਉਹ ਚੀਜ਼ਾਂ ਦੇਖ ਜਾਂ ਸੁਣ ਰਿਹਾ ਹੈ।
- ਉਹ ਉਨ੍ਹਾਂ ਚੀਜ਼ਾਂ ਵਿਚ ਯਕੀਨ ਕਰਦਾ ਹੈ ਜਿਹੜੀਆਂ ਸੱਚੀਆਂ ਨਹੀਂ ਹਨ।
- ਉਹ ਆਪਣੀ ਸੰਭਾਲ ਆਪ ਕਰਨ ਦੇ ਅਯੋਗ ਹੈ ਜਿਵੇਂ ਕਿ ਖਾਣ, ਸੌਣ, ਨਹਾਉਣ, ਬੈੱਡ ਤੋਂ ਉੱਠਣ ਜਾਂ ਕੱਪੜੇ ਬਦਲਣ ਦੇ ਅਯੋਗ ਹੋਣਾ।
- ਥੈਰੇਪੀ, ਦਵਾਈ ਅਤੇ ਮਦਦ ਨਾਲ ਇਲਾਜ ਦੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਅਜੇ ਵੀ ਮੁਸ਼ਕਲ ਆ ਰਹੀ ਹੈ।
ਉਡੀਕ ਕਰਨ ਦੇ ਸਮੇਂ ਵੱਖ ਵੱਖ ਹੋ ਸਕਦੇ ਹਨ ਜੋ ਕਿ ਸਮੇਂ, ਸਥਾਨ ਅਤੇ ਲੋੜ ਦੇ ਤੁਹਾਡੇ ਪੱਧਰ ਉੱਪਰ ਨਿਰਭਰ ਕਰਦੇ ਹਨ। ਐਮਰਜੰਸੀ ਡਿਪਾਰਟਮੈਂਟ ਵਿਚ ਲੋਕਾਂ ਨੂੰ ਇਸ ਆਧਾਰ `ਤੇ ਦੇਖਿਆ ਜਾਂਦਾ ਹੈ ਕਿ ਉਹ ਕਿੰਨੇ ਜ਼ਖਮੀ ਜਾਂ ਬੀਮਾਰ ਹਨ, ਜਿਸ ਦਾ ਮਤਲਬ ਹੈ ਕਿ ਜ਼ਿਆਦਾ ਬੀਮਾਰ ਲੋਕਾਂ ਨੂੰ ਪਹਿਲਾਂ ਦੇਖਿਆ ਜਾਂਦਾ ਹੈ ਭਾਵੇਂ ਤੁਸੀਂ ਉਨ੍ਹਾਂ ਤੋਂ ਪਹਿਲਾਂ ਹੀ ਕਿਉਂ ਨਾ ਪਹੁੰਚੇ ਹੋਵੋ। ਵੈਨਕੂਵਰ ਕੋਸਟਲ ਹੈਲਥ ਦੇ ਬਹੁਤ ਸਾਰੇ ਹਸਪਤਾਲ 24 ਘੰਟੇ ਐਮਰਜੰਸੀ ਸੇਵਾਵਾਂ ਪ੍ਰਦਾਨ ਕਰਦੇ ਹਨ, ਫਿਰ ਵੀ ਖੁੱਲ੍ਹਣ ਦੇ ਸਮੇਂ ਵੱਖਰੇ ਹੋ ਸਕਦੇ ਹਨ। ਐਮਰਜੰਸੀ ਸੇਵਾਵਾਂ ਲਈ ਖੁੱਲ੍ਹਣ ਦੇ ਸਮਿਆਂ ਦੀ ਤਸਦੀਕ ਕਰਨ ਲਈ ਹੈਲਥਲਿੰਕ ਬੀ ਸੀ ਨੂੰ 8-1-1 `ਤੇ ਫੋਨ ਕਰੋ। ਐਮਰਜੰਸੀ ਡਿਪਾਰਟਮੈਂਟ ਦੇ ਉਡੀਕ ਕਰਨ ਦੇ ਮੌਜੂਦਾ ਸਮੇਂ ਦੇਖੋ।
ਸਰੋਤ
-
-
ਉਡੀਕ ਸਮਾਂ
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰਾਂ ਅਤੇ ਐਮਰਜੈਂਸੀ ਵਿਭਾਗ ਦੇ ਸਥਾਨਾਂ ਲਈ ਉਡੀਕ ਸਮਾਂ ਵੇਖੋ।
-
ਵਧਾਈਆਂ ਗਈਆਂ ਫਾਰਮੇਸੀ ਸੇਵਾਵਾਂ
ਜ਼ਰੂਰੀ ਦਵਾਈਆਂ ਦੇ ਰੀਫਿਲ ਜਾਂ ਰੀਨਿਊਲ ਅਤੇ ਕੁਝ ਨਵੇਂ ਪ੍ਰਿਸਕ੍ਰਿਪਸ਼ਨ ਲਈ ਆਪਣੇ ਸਥਾਨਕ ਫਾਰਮਾਸਿਸਟ ਨਾਲ ਗੱਲ ਕਰੋ, ਜਿਸ ਵਿੱਚ ਗਰਭ ਨਿਰੋਧਕ ਅਤੇ ਮਾਮੂਲੀ ਬਿਮਾਰੀਆਂ ਸ਼ਾਮਲ ਹਨ।
-
SeeYourPharmacist.ca
‘ਤੇ ਗਰਭ ਨਿਰੋਧਕਾਂ ਅਤੇ ਮਾਮੂਲੀ ਬਿਮਾਰੀਆਂ ਜਿਵੇਂ ਕਿ: ਐਲਰਜੀ, ਜ਼ੁਕਾਮ, ਹਲਕੇ ਮੁਹਾਸੇ, ਪਿੰਕ ਆਈ (ਅੱਖ ਦੀ ਇਨਫੈਕਸ਼ਨ) ਅਤੇ ਯੁਰੀਨੇਰੀ ਇਨਫੈਕਸ਼ਨ (ਪਿਸ਼ਾਬ ਦੀ ਨਾਲੀ ਦੀ ਇਨਫੈਕਸ਼ਨ) ਲਈ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਅਤੇ ਇਲਾਜ ਲਈ ਜਾਓ।
-
ਵੈਨਕੂਵਰ ਕੋਸਟਲ ਹੈਲਥ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ
ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ ਤੱਕ ਕਿਵੇਂ ਪਹੁੰਚ ਕਰਨੀ ਹੈ ਇਸ ਬਾਰੇ ਜਾਣਕਾਰੀ ਲਓ।
-
HealthLink BC
ਕਿਸੇ ਵੀ ਸਮੇਂ ਜਾਂ ਕਿਸੇ ਵੀ ਦਿਨ ਨਰਸ ਨਾਲ ਗੱਲ ਕਰਨ ਲਈ 8-1-1 'ਤੇ ਕਾਲ ਕਰੋ।
-
ਹੈਲਥ ਕਨੈਕਟ ਰਜਿਸਟਰੀ
ਜੇ ਤੁਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਹੋ ਅਤੇ ਤੁਹਾਨੂੰ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਦੀ ਲੋੜ ਹੈ, ਤਾਂ ਹੈਲਥ ਕਨੈਕਟ ਰਜਿਸਟਰੀ ਲਈ ਰਜਿਸਟਰ ਕਰੋ। ਜਦੋਂ ਤੁਸੀਂ ਰਜਿਸਟਰ ਕਰਦੇ ਹੋ, ਤਾਂ ਤੁਹਾਨੂੰ ਤੁਹਾਡੇ ਭਾਈਚਾਰੇ ਵਿੱਚ ਪ੍ਰਾਇਮਰੀ ਕੇਅਰ ਪ੍ਰਦਾਤਾ ਦੀ ਲੋੜ ਵਾਲੇ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਫੈਮਿਲੀ ਡਾਕਟਰ ਅਤੇ ਨਰਸ ਪ੍ਰੈਕਟੀਸ਼ਨਰ ਇਸ ਸੂਚੀ ਦੀ ਵਰਤੋਂ ਉਦੋਂ ਕਰਨਗੇ ਜਦੋਂ ਉਹ ਨਵੇਂ ਮਰੀਜ਼ਾਂ ਨੂੰ ਸਵੀਕਾਰ ਕਰਨ ਲਈ ਉਪਲਬਧ ਹੋਣਗੇ।
-
-
-
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਣਕਾਰੀ ਪੋਸਟਰ - ਅੰਗਰੇਜ਼ੀ
ਜਾਣੋ ਕਿ ਗੈਰ-ਐਮਰਜੈਂਸੀ ਦੇਖਭਾਲ ਲਈ ਕਿੱਥੇ ਜਾਣਾ ਹੈ
-
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਣਕਾਰੀ ਪੋਸਟਰ - ਫਾਰਸੀ
ਜਾਣੋ ਕਿ ਗੈਰ-ਐਮਰਜੈਂਸੀ ਦੇਖਭਾਲ ਲਈ ਕਿੱਥੇ ਜਾਣਾ ਹੈ
-
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਣਕਾਰੀ ਪੋਸਟਰ – ਪੰਜਾਬੀ
ਜਾਣੋ ਕਿ ਗੈਰ-ਐਮਰਜੈਂਸੀ ਦੇਖਭਾਲ ਲਈ ਕਿੱਥੇ ਜਾਣਾ ਹੈ
-
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਣਕਾਰੀ ਪੋਸਟਰ - ਸਿੰਪਲੀਫਾਇਡ ਚਾਈਨੀਜ਼
ਜਾਣੋ ਕਿ ਗੈਰ-ਐਮਰਜੈਂਸੀ ਦੇਖਭਾਲ ਲਈ ਕਿੱਥੇ ਜਾਣਾ ਹੈ
-
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਣਕਾਰੀ ਪੋਸਟਰ - ਸਪੈਨਿਸ਼
ਜਾਣੋ ਕਿ ਗੈਰ-ਐਮਰਜੈਂਸੀ ਦੇਖਭਾਲ ਲਈ ਕਿੱਥੇ ਜਾਣਾ ਹੈ
-
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਣਕਾਰੀ ਪੋਸਟਰ - ਟ੍ਰੇਡਿਸ਼ਨਲ ਚਾਈਨੀਜ਼
ਜਾਣੋ ਕਿ ਗੈਰ-ਐਮਰਜੈਂਸੀ ਦੇਖਭਾਲ ਲਈ ਕਿੱਥੇ ਜਾਣਾ ਹੈ
-
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਣਕਾਰੀ ਪੋਸਟਰ - ਵੀਅਤਨਾਮੀ
ਜਾਣੋ ਕਿ ਗੈਰ-ਐਮਰਜੈਂਸੀ ਦੇਖਭਾਲ ਲਈ ਕਿੱਥੇ ਜਾਣਾ ਹੈ
-
ਪ੍ਰਿੰਟ ਵਰਜ਼ਨ - ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਣਕਾਰੀ ਪੋਸਟਰ - ਫਾਰਸੀ
ਜਾਣੋ ਕਿ ਗੈਰ-ਐਮਰਜੈਂਸੀ ਦੇਖਭਾਲ ਲਈ ਕਿੱਥੇ ਜਾਣਾ ਹੈ
-
ਪ੍ਰਿੰਟ ਵਰਜ਼ਨ - ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਣਕਾਰੀ ਪੋਸਟਰ - ਪੰਜਾਬੀ
ਜਾਣੋ ਕਿ ਗੈਰ-ਐਮਰਜੈਂਸੀ ਦੇਖਭਾਲ ਲਈ ਕਿੱਥੇ ਜਾਣਾ ਹੈ
-
ਪ੍ਰਿੰਟ ਵਰਜ਼ਨ - ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਣਕਾਰੀ ਪੋਸਟਰ - ਸਿੰਪਲੀਫਾਇਡ ਚਾਈਨੀਜ਼
ਜਾਣੋ ਕਿ ਗੈਰ-ਐਮਰਜੈਂਸੀ ਦੇਖਭਾਲ ਲਈ ਕਿੱਥੇ ਜਾਣਾ ਹੈ
-
ਪ੍ਰਿੰਟ ਵਰਜ਼ਨ - ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਣਕਾਰੀ ਪੋਸਟਰ - ਸਪੈਨਿਸ਼
ਜਾਣੋ ਕਿ ਗੈਰ-ਐਮਰਜੈਂਸੀ ਦੇਖਭਾਲ ਲਈ ਕਿੱਥੇ ਜਾਣਾ ਹੈ
-
ਪ੍ਰਿੰਟ ਵਰਜ਼ਨ - ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਣਕਾਰੀ ਪੋਸਟਰ - ਟ੍ਰੇਡਿਸ਼ਨਲ ਚਾਈਨੀਜ਼
ਜਾਣੋ ਕਿ ਗੈਰ-ਐਮਰਜੈਂਸੀ ਦੇਖਭਾਲ ਲਈ ਕਿੱਥੇ ਜਾਣਾ ਹੈ
-
ਪ੍ਰਿੰਟ ਵਰਜ਼ਨ - ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC) ਜਾਣਕਾਰੀ ਪੋਸਟਰ - ਵੀਅਤਨਾਮੀ
ਜਾਣੋ ਕਿ ਗੈਰ-ਐਮਰਜੈਂਸੀ ਦੇਖਭਾਲ ਲਈ ਕਿੱਥੇ ਜਾਣਾ ਹੈ
-
ਇਹ ਸਰਵਿਸ ਆਪਣੇ ਨੇੜੇ ਲੱਭੋ
-
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰREACH ਅਰਜੰਟ ਐਂਡ ਪ੍ਰਾਈਮਰੀ ਕੇਅਰ ਸੈਂਟਰ REACH Urgent and Primary Care Centre (UPCC)
1145 Commercial Drive Vancouver -
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰਨੌਰਥ ਵੈਨਕੂਵਰ ਅਰਜੰਟ ਐਂਡ ਪ੍ਰਾਈਮਰੀ ਕੇਅਰ ਸੈਂਟਰ North Vancouver Urgent and Primary Care Centre (UPCC)
Suite 200, 2nd Floor, 221 West Esplanade North Vancouver -
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰਨੌਰਥਈਸਟ ਅਰਜੰਟ ਐਂਡ ਪ੍ਰਾਈਮਰੀ ਕੇਅਰ ਸੈਂਟਰ Northeast Urgent and Primary Care Centre (UPCC)
102-2788 East Hastings Street Vancouver -
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰਰਿਚਮੰਡ ਈਸਟ ਅਰਜੰਟ ਐਂਡ ਪ੍ਰਾਈਮਰੀ ਕੇਅਰ ਸੈਂਟਰ Richmond East Urgent and Primary Care Centre (UPCC)
#95-10551 Shellbridge Way Richmond -
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰਰਿਚਮੰਡ ਸਿਟੀ ਸੈਂਟਰ ਅਰਜੰਟ ਐਂਡ ਪ੍ਰਾਈਮਰੀ ਕੇਅਰ ਸੈਂਟਰ Richmond City Centre Urgent and Primary Care Centre (UPCC)
#110, 4671 No. 3 Road Richmond -
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰਵੈਨਕੂਵਰ ਸਿਟੀ ਸੈਂਟਰ ਅਰਜੰਟ ਐਂਡ ਪ੍ਰਾਈਮਰੀ ਕੇਅਰ ਸੈਂਟਰ Vancouver City Centre Urgent and Primary Care Centre (UPCC)
188 Nelson Street Vancouver -
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰਸਾਊਥਈਸਟ ਅਰਜੰਟ ਐਂਡ ਪ੍ਰਾਈਮਰੀ ਕੇਅਰ ਸੈਂਟਰ Southeast Urgent and Primary Care Centre (UPCC)
5880 Victoria Drive Vancouver