ਇਸ ਭਾਗ ਵਿਚ
ਸੇਵਾਵਾਂ
ਹੈਲਥ ਕੇਅਰ ਲਈ ਕਿੱਥੇ ਜਾਣਾ ਹੈ
- ਐਮਰਜੰਸੀ ਇਲਾਜ, ਹਸਪਤਾਲਾਂ ਵਿਚ ਐਮਰਜੰਸੀ ਡਿਪਾਰਟਮੈਂਟਾਂ, ਨਾਜ਼ਕ ਜਾਂ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਵਾਲੀਆਂ ਹਾਲਤਾਂ ਲਈ। ਜੇ ਤੁਸੀਂ ਸਿਹਤ ਦੇ ਕਿਸੇ ਐਮਰਜੰਸੀ ਫਿਕਰ ਨਾਲ ਨਹੀਂ ਸਿੱਝ ਰਹੇ ਹੋ ਤਾਂ ਇਸ ਦੀ ਬਜਾਏ ਪ੍ਰਾਇਮਰੀ ਕੇਅਰ ਦੀਆਂ ਸੇਵਾਵਾਂ ਦੀ ਵਰਤੋਂ ਕਰੋ।
- ਅਰਜੈਂਟ ਪ੍ਰਾਇਮਰੀ ਕੇਅਰ ਸੈਂਟਰਜ਼ (ਯੂ ਪੀ ਸੀ ਸੀਜ਼) ਅਣਚਿਤਵੇ, ਜ਼ਿੰਦਗੀ ਨੂੰ ਖਤਰੇ ਵਿਚ ਨਾ ਪਾਉਣ ਵਾਲੇ ਸਿਹਤ ਫਿਕਰਾਂ ਦੇ ਉਸ ਹੀ ਦਿਨ ਇਲਾਜ ਲਈ।
- ਆਮ ਮੈਡੀਕਲ ਕੇਅਰ, ਜਿਸ ਨੂੰ ਫੈਮਿਲੀ ਡਾਕਟਰਾਂ ਜਾਂ ਨਰਸ ਪ੍ਰੈਕਟੀਸ਼ਨਰਾਂ ਤੋਂ ਪ੍ਰਾਇਮਰੀ ਕੇਅਰ ਦੇ ਤੌਰ `ਤੇ ਵੀ ਜਾਣਿਆ ਜਾਂਦਾ ਹੈ। ਜੇ ਤੁਹਾਡੀ ਕੋਈ ਸਿਹਤ ਸਮੱਸਿਆ ਹੈ ਜਿਹੜੀ ਐਮਰਜੰਸੀ ਨਹੀਂ ਹੈ, ਅਤੇ ਤੁਹਾਡੇ ਕੋਲ ਅਜੇ ਫੈਮਿਲੀ ਡਾਕਟਰ ਨਹੀਂ ਹੈ ਤਾਂ ਵਾਕ-ਇਨ ਕਲੀਨਿਕ ਬਿਨਾਂ ਦੱਸੇ ਆਉਣ ਦੇ ਆਧਾਰ `ਤੇ ਇਲਾਜ ਦੀਆਂ ਗੈਰ-ਐਮਰਜੰਸੀ ਸੇਵਾਵਾਂ ਪ੍ਰਦਾਨ ਕਰਦੇ ਹਨ।
- ਕਮਿਊਨਟੀ ਹੈਲਥ ਸੈਂਟਰਜ਼ (ਸੀ ਐੱਚ ਸੀਜ਼) ਇਕ ਸਥਾਨ `ਤੇ ਇਲਾਜ ਦੀਆਂ ਕਈ ਚੋਣਾਂ ਪ੍ਰਦਾਨ ਕਰਦੇ ਹਨ ਅਤੇ ਇਹ ਸਾਡੇ ਸਰਵਿਸਿਜ਼ ਐਂਡ ਰੀਸੋਰਸਿਜ਼ ਪੇਜ `ਤੇ ਲੱਭੇ ਜਾ ਸਕਦੇ ਹਨ।
- ਹੈਲਥਲਿੰਕ ਬੀ ਸੀ – ਮੁਫਤ, 24 ਘੰਟੇ ਟੈਲੀਫੋਨ ਸਰਵਿਸ ਲਈ 8-1-1 `ਤੇ ਫੋਨ ਕਰੋ (ਬੋਲ਼ੇ ਅਤੇ ਉੱਚਾ ਸੁਣਨ ਵਾਲੇ ਲੋਕਾਂ ਲਈ 7-1-1) ਜਿੱਥੇ ਰਜਿਸਟਰਡ ਨਰਸਾਂ, ਫਾਰਮਾਸਿਸਟਾਂ ਅਤੇ ਡਾਇਟੀਸ਼ਨਾਂ ਦਾ ਸਟਾਫ, 130 ਨਾਲੋਂ ਜ਼ਿਆਦਾ ਜ਼ਬਾਨਾਂ ਵਿਚ ਅਨੁਵਾਦ ਦੀਆਂ ਸੇਵਾਵਾਂ ਨਾਲ ਤੁਹਾਡੇ ਸਿਹਤ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇ ਸਕਦਾ ਹੈ