ਸ੍ਰੋਤ

ਜੰਗਲੀ ਅੱਗ ਦਾ ਧੂੰਆ

A smokey landscape during the 2017 British Columbia wildfires.

ਜੰਗਲੀ ਅੱਗ ਦਾ ਧੂੰਆ ਹਵਾ ਦੇ ਪ੍ਰਦੂਸ਼ਣ ਦਾ ਇਕ ਰੂਪ ਹੈ ਜਿਹੜਾ ਤੁਹਾਡੀ ਸਿਹਤ `ਤੇ ਅਸਰ ਪਾ ਸਕਦਾ ਹੈ।

ਧੂੰਆ ਹਾਨੀਕਾਰਕ ਕਿਉਂ ਹੈ

ਧੂੰਏਂ ਵਿਚ ਪ੍ਰਦੂਸ਼ਣ ਦੇ ਬਹੁਤ ਛੋਟੇ ਕਣ ਹੁੰਦੇ ਹਨ ਜਿਨ੍ਹਾਂ ਨੂੰ ਪਾਰਟੀਕੁਲੇਟ ਮੈਟਰ ਜਾਂ ਪੀ ਐੱਮ ਦੇ ਤੌਰ `ਤੇ ਜਾਣਿਆ ਜਾਂਦਾ ਹੈ ਜਿਹੜੇ ਤੁਹਾਡੇ ਸਾਹ ਲੈਣ ਵੇਲੇ ਤੁਹਾਡੇ ਫੇਫੜਿਆਂ ਦੇ ਅੰਦਰ ਡੂੰਘੇ ਚਲੇ ਜਾਂਦੇ ਹਨ। ਇਹ ਕਣ ਜਲਣ ਅਤੇ ਸੋਜਸ਼ ਦਾ ਕਾਰਨ ਬਣ ਸਕਦੇ ਹਨ। ਜੰਗਲੀ ਅੱਗ ਦੇ ਧੂੰਏਂ ਦੇ ਸਾਰੇ ਪ੍ਰਦੂਸ਼ਕਾਂ ਵਿੱਚੋਂ ਪਾਰਟੀਕੁਲੇਟ ਮੈਟਰ ਸਿਹਤ ਲਈ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੇ ਹਨ। ਬੀ ਸੀ ਸੀ ਡੀ ਸੀ ਦੀ ਇਸ ਤੱਥ ਸ਼ੀਟ ਤੋਂ ਜੰਗਲੀ ਅੱਗ ਦੇ ਧੂੰਏਂ ਦੀ ਬਣਤਰ ਬਾਰੇ ਜ਼ਿਆਦਾ ਜਾਣੋ। BCCDC fact sheet.

ਬਹੁਤੇ ਲੱਛਣਾਂ ਨਾਲ ਡਾਕਟਰੀ ਇਲਾਜ ਤੋਂ ਬਿਨਾਂ ਨਿਪਟਿਆ ਜਾ ਸਕਦਾ ਹੈ:   

 • ਗਲਾ ਦੁਖਣਾ
 • ਅੱਖਾਂ ਵਿਚ ਜਲਣ
 • ਨੱਕ ਵਗਣਾ
 • ਹਲਕੀ ਖੰਘ
 • ਰੇਸ਼ਾ ਆਉਣਾ
 • ਸ਼ੂਕਵਾਂ ਸਾਹ ਆਉਣਾ
 • ਸਿਰਦਰਦ

ਕੁਝ ਲੋਕਾਂ ਵਿਚ ਜ਼ਿਆਦਾ ਗੰਭੀਰ ਲੱਛਣ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਫੌਰਨ ਡਾਕਟਰੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿਚ ਇਹ ਲੱਛਣ ਹੋਣ ਤਾਂ ਹੈਲਥਲਿੰਕ ਬੀ ਸੀ (8-1-1) ਨੂੰ ਫੋਨ ਕਰੋ, ਆਪਣੇ ਡਾਕਟਰ ਨਾਲ ਗੱਲ ਕਰੋ ਜਾਂ ਕਿਸੇ ਵਾਕ-ਇਨ ਕਲੀਨਿਕ ਜਾਉ:

 • ਛੋਟੇ ਛੋਟੇ ਸਾਹ ਆਉਣਾ
 • ਬਹੁਤ ਜ਼ਿਆਦਾ ਖੰਘ
 • ਚੱਕਰ ਆਉਣੇ
 • ਛਾਤੀ ਵਿਚ ਦਰਦ
 • ਦਿਲ ਦੀ ਧੜਕਣ ਤੇਜ਼ ਹੋਣਾ

ਜ਼ਿਆਦਾ ਖਤਰੇ ਵਾਲੇ ਲੋਕ

ਵੱਖ ਵੱਖ ਲੋਕਾਂ `ਤੇ ਧੂੰਏਂ ਦਾ ਵੱਖ ਵੱਖ ਅਸਰ ਹੁੰਦਾ ਹੈ, ਅਤੇ ਕੁਝ ਲੋਕਾਂ ਨੂੰ ਸਿਹਤ `ਤੇ ਅਸਰ ਪੈਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਖਾਸ ਤੌਰ `ਤੇ ਲੋਕਾਂ ਦੇ ਇਨ੍ਹਾਂ ਗਰੁੱਪਾਂ ਲਈ ਜੰਗਲੀ ਅੱਗ ਦੇ ਧੂੰਏਂ ਦੇ ਸੰਪਰਕ ਵਿਚ ਆਉਣ ਨੂੰ ਘਟਾਉਣਾ ਮਹੱਤਵਪੂਰਨ ਹੈ:

 • ਉਹ ਲੋਕ ਜਿਨ੍ਹਾਂ ਨੂੰ ਪੁਰਾਣੀਆਂ ਬੀਮਾਰੀਆਂ ਹਨ ਜਿਵੇਂ ਕਿ ਦਮਾ, ਕਰੌਨਿਕ ਓਬਸਟਰੱਕਟਿਵ ਪਲਮੋਨੇਰੀ ਡਿਜ਼ੀਜ਼ (ਸੀ ਪੀ ਡੀ), ਦਿਲ ਦੀ ਬੀਮਾਰੀ, ਅਤੇ ਸ਼ੂਗਰ
 • ਗਰਭਵਤੀ ਔਰਤਾਂ
 • ਛੋਟੇ ਬਾਲ ਅਤੇ ਛੋਟੇ ਬੱਚੇ
 • ਬਜ਼ੁਰਗ
 • ਜਿਹੜੇ ਲੋਕਾਂ ਵਿਚ ਸਾਹ ਦੀ ਇਨਫੈਕਸ਼ਨ ਦੀ ਪਛਾਣ ਹੋਈ ਹੈ

ਹੋਰ ਲੋਕਾਂ `ਤੇ ਵੀ ਜੰਗਲੀ ਅੱਗ ਦੇ ਧੂੰਏਂ ਦਾ ਅਸਰ ਪੈ ਸਕਦਾ ਹੈ। ਹਰ ਕਿਸੇ `ਤੇ ਵੱਖਰੀ ਤਰ੍ਹਾਂ ਅਸਰ ਪੈਂਦਾ ਹੈ, ਇਸ ਕਰਕੇ ਆਪਣੇ ਸਰੀਰ ਨੂੰ ਸੁਣੋ ਅਤੇ ਧੂੰਏਂ ਨਾਲ ਆਪਣਾ ਸੰਪਰਕ ਘਟਾਉ ਜੇ ਧੂੰਆ ਤੁਹਾਡੇ `ਤੇ ਅਸਰ ਪਾ ਰਿਹਾ ਹੈ।

wildfire-smoke-poster-image-version

ਜੰਗਲੀ ਅੱਗ ਦੇ ਧੂੰਏਂ ਦੇ ਸਿਹਤ `ਤੇ ਪੈਣ ਵਾਲੇ ਅਸਰਾਂ ਅਤੇ ਸੰਪਰਕ ਨੂੰ ਘੱਟ ਕਰਨ ਦੇ ਤਰੀਕਿਆਂ ਬਾਰੇ ਪੜ੍ਹੋ।

ਜੰਗਲੀ ਅੱਗ ਦਾ ਧੂੰਆ ਪੋਸਟਰ ਡਾਊਨਲੋਡ ਕਰੋ

ਆਪਣੀ ਜੰਗਲੀ ਅੱਗ ਦੇ ਧੂੰਏਂ ਤੋਂ ਰੱਖਿਆ ਕਰੋ

ਜੰਗਲੀ ਅੱਗ ਦੇ ਧੂੰਏਂ ਦੇ ਸੰਭਵ ਨੁਕਸਾਨਦੇਹ ਅਸਰਾਂ ਤੋਂ ਰੱਖਿਆ ਕਰਨ ਦਾ ਸਭ ਤੋਂ ਬਿਹਤਰ ਤਰੀਕਾ, ਧੂੰਏਂ ਨਾਲ ਆਪਣੇ ਸੰਪਰਕ ਨੂੰ ਘਟਾਉਣਾ ਅਤੇ ਸਾਫ਼ ਹਵਾ ਵਿਚ ਸਾਹ ਲੈਣਾ ਹੈ:

ਜੰਗਲੀ ਅੱਗ ਦੇ ਧੂੰਏਂ ਦੇ ਸਿਹਤ `ਤੇ ਅਸਰਾਂ ਬਾਰੇ, ਮੌਸਮ ਲਈ ਕਿਵੇਂ ਤਿਆਰ ਹੋਣਾ ਹੈ ਅਤੇ ਜੰਗਲੀ ਅੱਗ ਦੇ ਧੂੰਏਂ ਲਈ ਚੱਕਵੇਂ ਏਅਰ ਕਲੀਨਰਾਂ ਦੀ ਵਰਤੋਂ ਬਾਰੇ ਬੀ ਸੀ ਸੀ ਡੀ ਸੀ ਦੇ ਵੈੱਬਸਾਈਟ ਉੱਪਰ ਜ਼ਿਆਦਾ ਜਾਣੋ

  ਬੀ ਸੀ ਸੀ ਡੀ ਸੀ - ਜੰਗਲੀ ਅੱਗ ਦਾ ਧੂੰਆ

ਏਅਰ ਕੁਆਲਟੀ ਹੈਲਥ ਇੰਡੈਕਸ ਟੂਲ

ਏਅਰ ਕੁਆਲਟੀ ਹੈਲਥ ਇੰਡੈਕਸ ਟੂਲ ( ਕਿਊ ਐੱਚ ਆਈ) ਇਕ ਟੂਲ ਹੈ ਜਿਹੜਾ ਲੋਕਾਂ ਦੀ ਇਹ ਸਮਝਣ ਵਿਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਕਿ ਹਵਾ ਦੀ ਕੁਆਲਟੀ ਕਿਵੇਂ ਉਨ੍ਹਾਂ ਦੀ ਸਿਹਤ `ਤੇ ਅਸਰ ਪਾ ਸਕਦੀ ਹੈ, ਅਤੇ ਹਵਾ ਦੀ ਕੁਆਲਟੀ ਖਰਾਬ ਹੋਣ ਵੇਲੇ ਉਹ ਆਪਣੀ ਰੱਖਿਆ ਕਿਵੇਂ ਕਰ ਸਕਦੇ ਹਨ। ਇਹ ਇੰਡੈਕਸ ਸੂਖਮ ਪਾਰਟੀਕੁਲੇਟ ਮੈਟਰ (ਪੀ ਐੱਮ 2.5), ਗਰਾਊਂਡ-ਲੈਵਲ ਓਜ਼ੋਨ ( 3), ਅਤੇ ਨਾਈਟਰੋਜਨ ਡਾਇਔਕਸਾਈਡ (ਐੱਨ 2) ਦੀ ਮਿਣਤੀ `ਤੇ ਆਧਾਰਿਤ ਹੈ ਅਤੇ ਬੀ.ਸੀ. ਭਰ ਵਿਚ ਰਿਪੋਰਟ ਕੀਤਾ ਜਾਂਦਾ ਹੈ। ਬੀ ਸੀ ਸੀ ਡੀ ਸੀ ਦੀ ਇਸ ਤੱਥ ਸ਼ੀਟ ਤੋਂ ਇਸ ਬਾਰੇ ਹੋਰ ਜਾਣੋ ਕਿ ਇੰਡੈਕਸ ਦਾ ਹਿਸਾਬ ਕਿਵੇਂ ਲਾਇਆ ਜਾਂਦਾ ਹੈ।    

ਹਵਾ ਦੀ ਕੁਆਲਟੀ `ਤੇ ਨਿਗਰਾਨੀ ਰੱਖਣ ਵਾਲਾ ਡੈਟਾ

ਪੀ ਐੱਮ 2.5 ਦਾ ਇਕੱਤਰੀਕਰਨ ਜੰਗਲੀ ਅੱਗ ਦੇ ਧੂੰਏਂ ਦੀ ਹਵਾ ਦੀ ਕੁਆਲਟੀ ਦਾ ਸਭ ਤੋਂ ਬਿਹਤਰ ਮਾਪ ਹੈ ਅਤੇ ਇਸ ਦੀ ਰਿਪੋਰਟ ਬੀ ਸੀ ਵਿਚ ਕਈ ਰੈਗੂਲੇਟਰੀ ਗਰੇਡ ਸੈਂਸਰਾਂ ਵਿਚ ਦਿੱਤੀ ਜਾਂਦੀ ਹੈ (ਡੈਟਾ ਮੈਪ)

ਘੱਟ ਲਾਗਤ ਵਾਲੇ ਏਅਰ ਕੁਆਲਟੀ ਮੌਨੀਟਰਜ਼ (ਘੱਟ ਭਰੋਸੇਯੋਗ ਪਰ ਅਜੇ ਵੀ ਚੰਗੇ) ਤੋਂ ਪੀ ਐੱਮ 2.5 ਡੈਟਾ ਉਨ੍ਹਾਂ ਇਲਾਕਿਆਂ ਵਿਚ ਦੇਖਿਆ ਜਾ ਸਕਦਾ ਹੈ ਜਿੱਥੇ ਰੈਗੂਲੇਟਰੀ ਸੈਂਸਰ ਉਪਲਬਧ ਨਹੀਂ ਹੋ ਸਕਦੇ ਹਨ (ਡੈਟਾ ਮੈਪ)

ਹਵਾ ਦੀ ਕੁਆਲਟੀ ਬਾਰੇ ਵਾਰਨਿੰਗਾਂ ਅਤੇ ਬੁਲੇਟਿਨ

ਵੀ ਸੀ ਐੱਚ ਦੇ ਇਲਾਕੇ ਵਿਚ ਹਵਾ ਦੀ ਕੁਆਲਟੀ ਦੀਆਂ ਇਨ੍ਹਾਂ ਸੂਚਨਾਵਾਂ ਨੂੰ ਦੇਖੋ:

ਮੈਟਰੋ ਵੈਨਕੂਵਰ ਵਿਚ

ਜਦੋਂ ਮੈਟਰੋ ਵੈਨਕੂਵਰ ਅਤੇ ਫਰੇਜ਼ਰ ਵੈਲੀ ਰੀਜਨਲ ਡਿਸਟ੍ਰਿਕਟ ਦੇ ਵੱਡੇ ਹਿੱਸੇ ਵਿਚ ਹਵਾ ਦੀ ਕੁਆਲਟੀ ਆਰਜ਼ੀ ਤੌਰ `ਤੇ ਖਰਾਬ ਹੋ ਜਾਂਦੀ ਹੈ, ਜਾਂ ਇਸ ਦੇ ਛੇਤੀ ਹੀ ਖਰਾਬ ਹੋਣ ਦੀ ਸੰਭਾਵਨਾ ਹੁੰਦੀ ਹੈ ਤਾਂ ਮੈਟਰੋ ਵੈਨਕੂਵਰ ਵਲੋਂ ਹਵਾ ਦੀ ਕੁਆਲਟੀ ਦੇ ਸੰਬੰਧ ਵਿਚ ਵਾਰਨਿੰਗ ਜਾਰੀ ਕੀਤੀ ਜਾਂਦੀ ਹੈ।

ਮੈਟਰੋ ਵੈਨਕੂਵਰ ਤੋਂ ਬਾਹਰ

ਜਦੋਂ ਸੂਬੇ ਦੇ ਇਲਾਕਿਆਂ ਉੱਪਰ ਜੰਗਲੀ ਅੱਗ ਦੇ ਧੂੰਏਂ ਦਾ ਅਸਰ ਪੈਂਦਾ ਹੈ ਜਾਂ 24 ਤੋਂ 48 ਘੰਟਿਆਂ ਦੇ ਵਿਚ ਵਿਚ ਅਸਰ ਪੈਣ ਦੀ ਵਾਜਬ ਸੰਭਾਵਨਾ ਹੁੰਦੀ ਹੈ ਤਾਂ ਬੀ ਸੀ ਮਨਿਸਟਰੀ ਔਫ ਇਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਸਟਰੈਟਜੀ ਵਲੋਂ ਸਮੋਕੀ ਸਕਾਈਜ਼ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ।

ਮੈਟਰੋ ਵੈਨਕੂਵਰ ਦੇ ਵੈੱਬਸਾਈਟ ਉੱਪਰ ਹਵਾ ਵਿਚ ਧੂੰਆ ਹੋਣ `ਤੇ ਜਾਰੀ ਹੋਣ ਵਾਲੀਆਂ ਵਾਰਨਿੰਗਾਂ ਦੀਆਂ ਕਿਸਮਾਂ ਬਾਰੇ ਜ਼ਿਆਦਾ ਜਾਣੋ, ਇਹ ਜਾਣੋ ਕਿ ਇਹ ਕਿਵੇਂ ਪਤਾ ਲਾਉਣਾ ਹੈ ਕਿ ਹਵਾ ਵਿਚ ਧੂੰਆ ਹੈ, ਅਤੇ ਤਾਜ਼ਾ ਜਾਣਕਾਰੀ ਕਿਵੇਂ ਲੈਂਦੇ ਰਹਿਣਾ ਹੈ।

  ਮੈਟਰੋ ਵੈਨਕੂਵਰਜੰਗਲੀ ਅੱਗ ਦਾ ਧੂੰਆ ਅਤੇ ਹਵਾ ਦੀ ਕੁਆਲਟੀ

ਵਸੀਲੇ