ਸ੍ਰੋਤ

ਬਹੁਤ ਜ਼ਿਆਦਾ ਗਰਮੀ

On this page

Seniors drinking water

ਬਹੁਤ ਜ਼ਿਆਦਾ ਗਰਮੀ ਖਤਰਨਾਕ ਹੋ ਸਕਦੀ ਹੈ। ਹੀਟ ਸਟਰੋਕ, ਹੀਟ ਇਗਜ਼ੌਸਚਨ ਦੀਆਂ ਨਿਸ਼ਾਨੀਆਂ ਜਾਣੋ ਅਤੇ ਇਹ ਜਾਣੋ ਕਿ ਆਪਣੀ ਸਿਹਤ ਦਾ ਅਤੇ ਆਪਣੇ ਗੁਆਂਢੀਆਂ, ਦੋਸਤਾਂ ਅਤੇ ਪਰਿਵਾਰ ਦੀ ਸਿਹਤ ਦਾ ਬਚਾ ਕਰਨ ਲਈ ਤਿਆਰ ਕਿਵੇਂ ਹੋਣਾ ਹੈ।

Poster showing the signs and symptoms of heat exhaustion and heat stroke

ਬਹੁਤ ਜ਼ਿਆਦਾ ਗਰਮੀ ਲਈ ਪੋਸਟਰ

ਬਹੁਤ ਜ਼ਿਆਦਾ ਗਰਮੀ ਦੇ ਸਿਹਤ ਉੱਤੇ ਪ੍ਰਭਾਵ ਅਤੇ ਠੰਢਾ ਹੋਣ ਦੇ ਤਰੀਕਿਆਂ ਬਾਰੇ ਪੜ੍ਹੋ।

ਬਹੁਤ ਜ਼ਿਆਦਾ ਗਰਮੀ ਲਈ ਪੋਸਟਰ ਡਾਊਨਲੋਡ ਕਰੋ

ਉਹ ਲੋਕ ਜਿਨ੍ਹਾਂ ਨੂੰ ਵੱਧ ਖਤਰਾ ਹੋ ਸਕਦਾ ਹੈ

ਗਰਮੀ ਦਾ ਅਸਰ ਵੱਖ-ਵੱਖ ਲੋਕਾਂ `ਤੇ ਵੱਖਰੀ ਤਰ੍ਹਾਂ ਹੁੰਦਾ ਹੈ, ਅਤੇ ਕੁਝ ਲੋਕਾਂ ਦੀ ਸਿਹਤ `ਤੇ ਅਸਰ ਪੈਣ ਦਾ ਜ਼ਿਆਦਾ ਖਤਰਾ ਹੈ। ਇਨ੍ਹਾਂ ਲੋਕਾਂ ਲਈ ਠੰਢੇ ਰਹਿਣਾ ਖਾਸ ਤੌਰ `ਤੇ ਜ਼ਰੂਰੀ ਹੈ:

 • 60 ਸਾਲ ਜਾਂ ਜ਼ਿਆਦਾ ਉਮਰ ਦੇ ਬਾਲਗ
 • ਜਿਹੜੇ ਲੋਕ ਇਕੱਲੇ ਰਹਿੰਦੇ ਹਨ
 • ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਮੌਜੂਦ ਬੀਮਾਰੀਆਂ ਹਨ ਜਿਵੇਂ ਕਿ ਸ਼ੂਗਰ, ਦਿਲ ਦੀ ਬੀਮਾਰੀ ਜਾਂ ਸਾਹ ਦੀ ਬੀਮਾਰੀ
 • ਮਾਨਸਿਕ ਬੀਮਾਰੀਆਂ ਵਾਲੇ ਲੋਕ ਜਿਵੇਂ ਕਿ ਸਕਿਜ਼ੋਫਰੀਨੀਆ, ਡਿਪਰੈਸ਼ਨ ਜਾਂ ਚਿੰਤਾ ਰੋਗ
 • ਨਸ਼ਿਆਂ ਦੀ ਵਰਤੋਂ ਦੇ ਵਿਗਾੜ ਵਾਲੇ ਲੋਕ, ਜਿਸ ਵਿਚ ਸ਼ਰਾਬ ਵੀ ਸ਼ਾਮਲ ਹੈ
 • ਸੀਮਤ ਹਿਲਜੁੱਲ ਕਰਨ ਵਾਲੇ ਲੋਕ
 • ਮਾੜੀ ਰਿਹਾਇਸ਼ ਵਾਲੇ ਲੋਕ
 • ਜਿਹੜੇ ਲੋਕ ਗਰਮ ਮਾਹੌਲਾਂ ਵਿਚ ਕੰਮ ਕਰਦੇ ਹਨ
 • ਗਰਭਵਤੀ ਔਰਤਾਂ
 • ਬਾਲ ਅਤੇ ਛੋਟੇ ਬੱਚੇ

ਹੋਰ ਲੋਕਾਂ `ਤੇ ਵੀ ਗਰਮੀ ਦਾ ਅਸਰ ਪੈ ਸਕਦਾ ਹੈ। ਹਰ ਇਕ `ਤੇ ਵੱਖਰੀ ਤਰ੍ਹਾਂ ਦਾ ਅਸਰ ਪੈਂਦਾ ਹੈ, ਇਸ ਕਰਕੇ ਆਪਣੇ ਸਰੀਰ ਨੂੰ ਸੁਣੋ।

ਗਰਮੀ ਦੇ ਸਿਹਤ `ਤੇ ਅਸਰ

ਬਹੁਤ ਜ਼ਿਆਦਾ ਗਰਮੀ ਦੇ ਸਮੇਂ, ਜਿਸ ਨੂੰ “ਗਰਮੀ ਦੀਆਂ ਲਹਿਰਾਂ” ਵੀ ਕਿਹਾ ਜਾਂਦਾ ਹੈ, ਗਰਮੀ ਨਾਲ ਸੰਬੰਧਿਤ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ, ਇਸ ਨਾਲ ਮੌਤਾਂ ਵਿਚ ਵਾਧਾ ਹੋ ਸਕਦਾ ਹੈ। ਗਰਮੀ ਨਾਲ ਸੰਬੰਧਿਤ ਬੀਮਾਰੀ ਗਰਮੀ ਨਾਲ ਪੈਦਾ ਹੋਣ ਵਾਲੀਆਂ ਹਾਲਤਾਂ ਲਈ ਇਕ ਸਾਂਝਾ ਸ਼ਬਦ ਹੈ, ਜਿਵੇਂ ਕਿ ਗਰਮੀ ਨਾਲ ਪਿੱਤ ਨਿਕਲਣਾ, ਸਨਬਰਨ, ਗਰਮੀ ਦੇ ਕੜਵੱਲ, ਹੀਟ ਇਗਜ਼ੌਸਚਨ (ਗਰਮੀ ਦੀ ਥਕਾਵਟ) ਅਤੇ ਸਭ ਤੋਂ ਗੰਭੀਰ ਹੀਟ ਸਟਰੋਕ ਹੈ।

ਹੀਟ ਇਗਜ਼ੌਸਚਨ ਦੀਆਂ ਨਿਸ਼ਾਨੀਆਂ ਵਿਚ ਸ਼ਾਮਲ ਹਨ:

 • ਬਹੁਤ ਜ਼ਿਆਦਾ ਪਸੀਨਾ ਆਉਣਾ
 • ਚੱਕਰ ਆਉਣਾ
 • ਚਿੱਤ ਕੱਚਾ ਹੋਣਾ ਜਾਂ ਉਲਟੀਆਂ
 • ਸਾਹ ਅਤੇ ਦਿਲ ਦੀ ਧੜਕਣ ਤੇਜ਼ ਹੋਣਾ
 • ਸਿਰਦਰਦ
 • ਧਿਆਨ ਕੇਂਦਰਿਤ ਕਰਨ ਵਿਚ ਮੁਸ਼ਕਲ
 • ਪੱਠਿਆਂ ਵਿਚ ਜਕੜ
 • ਬਹੁਤ ਜ਼ਿਆਦਾ ਪਿਆਸ ਲੱਗਣਾ
 • ਚਮੜੀ `ਤੇ ਨਵੇਂ ਧੱਫੜ
 • ਗੂੜੇ ਰੰਗ ਦਾ ਪਿਸ਼ਾਬ ਅਤੇ ਪਿਸ਼ਾਬ ਘੱਟ ਆਉਣਾ

 ਹੀਟ ਇਗਜ਼ੌਸਚਨ ਦੇ ਲੱਛਣਾਂ ਵਾਲੇ ਕਿਸੇ ਵੀ ਵਿਅਕਤੀ ਨੂੰ ਠੰਢੀ ਥਾਂ `ਤੇ ਜਾਣਾ ਚਾਹੀਦਾ ਹੈ, ਪਾਣੀ ਪੀਣਾ ਚਾਹੀਦਾ ਹੈ ਅਤੇ ਚਮੜੀ ਦੇ ਵੱਡੇ ਹਿੱਸਿਆਂ `ਤੇ ਠੰਢਾ ਪਾਣੀ ਪਾਉਣਾ ਚਾਹੀਦਾ ਹੈ (ਠੰਢਾ ਇਸ਼ਨਾਨ, ਸ਼ਾਵਰ, ਜਾਂ ਉਸਦੇ ਕੱਪੜੇ ਗਿੱਲੇ ਕਰੋ)। ਇਹ ਕਦਮ ਫੌਰਨ ਚੁੱਕੋ ਕਿਉਂਕਿ ਹੀਟ ਇਗਜ਼ੌਸਚਨ ਤੇਜ਼ੀ ਨਾਲ ਹੀਟ ਸਟਰੋਕ ਵਿਚ ਬਦਲ ਸਕਦੀ ਹੈ ਜੋ ਕਿ ਇਕ ਮੈਡੀਕਲ ਐਮਰਜੰਸੀ ਹੈ।

 

ਹੀਟ ਸਟਰੋਕ ਦੇ ਲੱਛਣਾਂ ਵਿਚ ਸ਼ਾਮਲ ਹਨ:

- ਸਰੀਰ ਦਾ ਜ਼ਿਆਦਾ ਤਾਪਮਾਨ (>38°ਸੀ/100°ਐੱਫ)

- ਬੇਹੋਸ਼ੀ ਹੋਣਾ ਜਾਂ ਨਿਢਾਲ ਹੋਣਾ

- ਉਲਝਣ ਵਿਚ ਹੋਣਾ

- ਤਾਲਮੇਲ ਦੀ ਘਾਟ

- ਬਹੁਤ ਗਰਮ ਅਤੇ ਲਾਲ ਚਮੜੀ

ਹੀਟ ਸਟਰੋਕ ਇਕ ਮੈਡੀਕਲ ਐਮਰਜੰਸੀ ਹੈ। ਫੌਰਨ ਹਸਪਤਾਲ ਦੇ ਐਮਰਜੰਸੀ ਰੂਮ ਜਾਂ ਅਰਜੈਂਟ ਕੇਅਰ ਸੈਂਟਰ ਜਾਉ। ਜੇ ਲੋੜ ਹੋਵੇ ਤਾਂ 911 ਨੂੰ ਫੋਨ ਕਰੋ। ਮਦਦ ਲਈ ਉਡੀਕ ਕਰਨ ਦੌਰਾਨ, ਉਸ ਵਿਅਕਤੀ ਨੂੰ ਜੇ ਸੰਭਵ ਹੋਵੇ ਤਾਂ ਕਿਸੇ ਠੰਢੀ ਥਾਂ `ਤੇ ਲਿਜਾ ਕੇ ਫੌਰਨ ਠੰਢਾ ਕਰੋ ਅਤੇ ਚਮੜੀ ਦੇ ਵੱਡੇ ਹਿੱਸਿਆਂ `ਤੇ ਠੰਢਾ ਪਾਣੀ ਪਾਉ (ਠੰਢਾ ਇਸ਼ਨਾਨ, ਸ਼ਾਵਰ, ਜਾਂ ਉਸ ਦੇ ਕੱਪੜੇ ਗਿੱਲੇ ਕਰੋ)।    

ਆਪਣੀ ਅਤੇ ਹੋਰਨਾਂ ਦੀ ਗਰਮੀ ਤੋਂ ਰੱਖਿਆ ਕਰੋ

ਕਿਸੇ ਠੰਢੀ ਥਾਂ ਵਿਚ ਸਮਾਂ ਬਿਤਾਉਣਾ ਅਤੇ ਬਹੁਤ ਸਾਰਾ ਪਾਣੀ ਪੀਣਾ, ਗਰਮੀ ਨਾਲ ਸੰਬੰਧਿਤ ਬੀਮਾਰੀਆਂ ਤੋਂ ਰੋਕਥਾਮ ਕਰਨ ਦਾ ਸਭ ਤੋਂ ਬਿਹਤਰ ਤਰੀਕਾ ਹੈ।

 • ਅੰਦਰ ਅਤੇ ਬਾਹਰ ਠੰਢੀਆਂ ਥਾਂਵਾਂ `ਤੇ ਜਾਉ (ਜਿਵੇਂ ਕਿ ਕੋਈ ਸਥਾਨਕ ਕਮਿਊਨਟੀ ਸੈਂਟਰ, ਲਾਇਬਰੇਰੀ ਜਾਂ ਮਾਲ।)
 • ਸਰੀਰ ਵਿਚ ਪਾਣੀ ਪੂਰਾ ਰੱਖਣ ਲਈ ਬਹੁਤ ਸਾਰਾ ਪਾਣੀ ਅਤੇ ਹੋਰ ਤਰਲ ਪੀਉ, ਭਾਵੇਂ ਤੁਹਾਨੂੰ ਪਿਆਸ ਨਾ ਵੀ ਲੱਗੀ ਹੋਵੇ।
 • ਠੰਢੇ ਹੋਣ ਲਈ ਪਾਣੀ ਦੀ ਵਰਤੋਂ ਕਰੋ ਅਤੇ ਅਜਿਹਾ ਠੰਢਾ ਸ਼ਾਵਰ ਲੈ ਕੇ ਜਾਂ ਆਪਣੇ ਸਰੀਰ ਦਾ ਕੋਈ ਹਿੱਸਾ ਠੰਢੇ ਪਾਣੀ ਵਿਚ ਰੱਖ ਕੇ ਕਰੋ।
 • ਠੰਢੇ ਹੋਣ ਲਈ ਗਿੱਲੀ ਕਮੀਜ਼ ਪਾਉ ਜਾਂ ਆਪਣੀ ਚਮੜੀ `ਤੇ ਗਿੱਲੇ ਤੌਲੀਏ ਰੱਖੋ।
 • ਢਿੱਲੀ-ਫਿਟਿੰਗ ਵਾਲੇ (ਖੁੱਲ੍ਹੇ) ਅਤੇ ਹਲਕੇ ਰੰਗ ਦੇ ਹਵਾਦਾਰ ਕੱਪੜੇ ਪਾਉ।
 • ਸਰਗਰਮੀ ਘੱਟ ਕਰੋ ਖਾਸ ਕਰਕੇ ਦਿਨ ਦੇ ਸਭ ਤੋਂ ਗਰਮ ਸਮਿਆਂ ਦੌਰਾਨ (ਬੀ.ਸੀ. ਵਿਚ ਆਮ ਤੌਰ `ਤੇ ਦੁਪਿਹਰ ਦੇ 2 ਵਜੇ ਤੋਂ 4 ਵਜੇ ਤੱਕ)
 • ਠੰਢੀ ਹਵਾ ਨੂੰ ਅੰਦਰ ਰੋਕਣ ਅਤੇ ਧੁੱਪ ਨੂੰ ਰੋਕਣ ਲਈ ਸਵੇਰੇ 10 ਵਜੇ ਦੇ ਦੁਆਲੇ ਖਿੜਕੀਆਂ ਬੰਦ ਕਰੋ ਅਤੇ ਇਨਡੋਰ/ਆਊਟਡੋਰ ਸ਼ੇਡਜ਼/ਬਲਾਇੰਡਜ਼ ਬੰਦ ਕਰੋ।
 • ਰਾਤ ਨੂੰ ਠੰਢੀ ਹਵਾ ਅੰਦਰ ਆਉਣ ਦੇਣ ਲਈ ਰਾਤ ਦੇ 9-10 ਵਜੇ ਦੇ ਦੁਆਲੇ ਖਿੜਕੀਆਂ ਅਤੇ ਬੂਹੇ ਖੋਲ੍ਹੋ (ਇਹ ਚੈੱਕ ਕਰੋ ਕਿ ਬਾਹਰਲਾ ਤਾਪਮਾਨ ਅੰਦਰਲੇ ਤਾਪਮਾਨ ਨਾਲੋਂ ਘੱਟ ਹੈ।)
 • ਰਾਤ ਨੂੰ ਘਰ ਵਿਚ ਠੰਢੀ ਹਵਾ ਘੁਮਾਉਣ ਲਈ ਇਕ ਜਾਂ ਜ਼ਿਆਦਾ ਪੱਖਿਆਂ ਦੀ ਵਰਤੋਂ ਸਕੀਮ ਨਾਲ ਕਰੋ।
 • ਅੰਦਰਲੀ ਗਰਮ ਹਵਾ ਨੂੰ ਬਾਹਰ ਕੱਢਣ ਲਈ ਰਸੋਈਆਂ ਅਤੇ ਬਾਥਰੂਮਾਂ ਵਿਚਲੇ ਐਗਜੌਸਟ ਫੈਨਜ਼ ਦੀ ਵਰਤੋਂ ਕਰੋ ਅਤੇ ਰਾਤ ਨੂੰ ਬਾਹਰਲੀ ਠੰਢੀ ਹਵਾ ਅੰਦਰ ਲਿਆਉਣ ਲਈ ਖਿੜਕੀਆਂ ਖੋਲ੍ਹੋ।
 • ਆਪਣੇ ਘਰ ਲਈ ਏਅਰ ਕੰਡੀਸ਼ਨਰ ਲੈਣ ਬਾਰੇ ਵਿਚਾਰ ਕਰੋ; ਜੇ ਤੁਹਾਡੇ ਕੋਲ ਏਅਰ ਕੰਡੀਸ਼ਨਰ ਹੈ ਤਾਂ ਇਸ ਨੂੰ ਚਲਾਉਣਾ ਯਾਦ ਰੱਖੋ।
 • ਆਪਣੇ ਲਈ ਅਤੇ ਜਿਨ੍ਹਾਂ ਲੋਕਾਂ ਨੂੰ ਤੁਸੀਂ ਚੈੱਕ ਕਰ ਰਹੇ ਹੋ ਉਨ੍ਹਾਂ ਦੇ ਘਰ ਦੇ ਅੰਦਰਲੇ ਤਾਪਮਾਨ `ਤੇ ਨਿਗਰਾਨੀ ਰੱਖੋ।
 • ਹੀਟ ਇਗਜ਼ੌਸਚਨ ਅਤੇ ਹੀਟ ਸਟਰੋਕ ਦੇ ਲੱਛਣਾਂ `ਤੇ ਨਿਗ੍ਹਾ ਰੱਖੋ। ਗਰਮੀ ਦੀ ਜ਼ੱਦ ਵਿਚ ਆਉਣ ਵਾਲੇ ਲੋਕਾਂ ਲਈ, ਗਰਮੀ ਨਾਲ ਸੰਬੰਧਿਤ ਬੀਮਾਰੀ ਦਾ ਖਤਰਾ ਅੰਦਰਲੇ 26° ਸੀ (78 ° ਐੱਫ) ਤੋਂ ਉਪਰਲੇ ਤਾਪਮਾਨਾਂ `ਤੇ ਵਧ ਸਕਦਾ ਹੈ ਅਤੇ ਅੰਦਰਲੇ 31 ° ਸੀ (88 ° ਐੱਫ) ਨਾਲੋਂ ਜ਼ਿਆਦਾ ਤਾਪਮਾਨਾਂ `ਤੇ ਕਾਫੀ ਜ਼ਿਆਦਾ ਵਧ ਸਕਦਾ ਹੈ।

ਜੰਗਲੀ ਅੱਗ ਦਾ ਧੂੰਆ ਵੀ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜੰਗਲੀ ਅੱਗ ਦੇ ਧੂੰਏਂ ਅਤੇ ਜ਼ਿਆਦਾ ਗਰਮੀ ਦੇ ਸਮਿਆਂ ਦੋਨਾਂ ਦੌਰਾਨ, ਐੱਚ ਈ ਪੀ ਏ ਏਅਰ ਕਲੀਨਰਜ਼ ਦੀ ਵਰਤੋਂ ਕਰਦੇ ਹੋਏ ਆਪਣੀ ਹਵਾ ਨੂੰ ਫਿਲਟਰ ਕਰਨ ਬਾਰੇ ਵੀ ਵਿਚਾਰ ਕਰੋ।

ਜੰਗਲ ਅੱਗ ਦੇ ਧੂੰਏਂ ਬਾਰੇ ਜ਼ਿਆਦਾ ਜਾਣੋ 

ਇਹ ਪੱਕਾ ਕਰਨ ਲਈ ਆਪਣੇ ਗੁਆਂਢੀਆਂ, ਦੋਸਤਾਂ ਅਤੇ ਪਰਿਵਾਰ ਨੂੰ ਅਕਸਰ ਚੈੱਕ ਕਰੋ ਕਿ ਉਹ ਠੰਢੇ ਰਹਿਣ ਦੇ ਯੋਗ ਹਨ, ਅਤੇ ਉਨ੍ਹਾਂ ਕੋਲ ਪਲੈਨ ਹੈ। ਇਹ ਜ਼ਿੰਦਗੀਆਂ ਬਚਾ ਸਕਦਾ ਹੈ।

ਜ਼ਿਆਦਾ ਗਰਮੀ ਦੇ ਪਿਛਲੇ ਸਮਿਆਂ ਦੌਰਾਨ, ਮਰਨ ਵਾਲੇ ਲੋਕਾਂ ਦੀ ਜ਼ਿਆਦਾ ਗਿਣਤੀ ਉਨ੍ਹਾਂ ਲੋਕਾਂ ਦੀ ਸੀ ਜਿਹੜੇ ਘਰ ਵਿਚ ਸਨ ਅਤੇ ਸਮਾਜਿਕ ਤੌਰ `ਤੇ ਇਕੱਲੇ ਸਨ।

Cover of heath check-in support framework

ਗੈਰ-ਸਰਕਾਰੀ ਸੰਸਥਾਵਾਂ ਲਈ ਵੀ ਸੀ ਐੱਚ ਦਾ ਹੀਟ ਚੈੱਕ-ਇਨ ਸਪੋਰਟ ਫਰੇਮਵਰਕ

2022 ਦੀ ਬਹਾਰ ਰੁੱਤ ਵਿਚ, ਵੀ ਸੀ ਐੱਚ ਦੀ ਹੈਲਥ ਇਨਵਾਇਰਨਮੈਂਟਸ ਟੀਮ ਨੇ ਇਹ ਜਾਣਨ ਲਈ ਸਥਾਨਕ ਸਰਕਾਰਾਂ ਅਤੇ ਕਮਿਊਨਟੀ ਵਿਚਲੀਆਂ ਸੰਸਥਾਵਾਂ ਨਾਲ ਤਾਲਮੇਲ ਕੀਤਾ ਕਿ ਉਨ੍ਹਾਂ ਨੂੰ ਕਮਿਊਨਟੀ ਦੇ ਮੈਂਬਰਾਂ ਦੀ ਮਦਦ ਕਰਨ ਵਾਸਤੇ ਗਰਮੀ ਨੂੰ ਚੈੱਕ ਕਰਨ ਵਿਚ ਸਹਾਇਤਾ ਲਈ ਕਿਸ ਚੀਜ਼ ਦੀ ਲੋੜ ਹੈ। ਭਾਈਵਾਲਾਂ ਨੇ ਇਸ ਚੀਜ਼ ਬਾਰੇ ਜਾਣਕਾਰੀ ਦੀ ਲੋੜ ਦੀ ਪਛਾਣ ਕੀਤੀ ਕਿ ਚੈੱਕ ਕਿਵੇਂ ਕਰਨਾ ਹੈ ਅਤੇ ਸਟਾਫ ਅਤੇ ਚੈੱਕ ਕੀਤੇ ਜਾਣ ਵਾਲਿਆਂ ਦੇ ਆਮ ਸਵਾਲਾਂ ਦੇ ਜਵਾਬ ਕਿਵੇਂ ਦੇਣੇ ਹਨ। ਗਰਮੀ ਦਾ ਚੈੱਕ ਕੀਤੇ ਜਾਣਾ ਵੱਖ-ਵੱਖ ਮਾਹੌਲਾਂ ਵਿਚ ਵਾਪਰਦਾ ਹੈ ਅਤੇ ਇਹ ਸਟਾਫ ਜਾਂ ਵੱਖ-ਵੱਖ ਟਰੇਨਿੰਗਾਂ ਵਾਲੇ ਵਾਲੰਟੀਅਰਾਂ ਵਲੋਂ ਕੀਤਾ ਜਾਂਦਾ ਹੈ। ਵੱਡੇ ਸੰਦਰਭ ਵਿਚ, ਇਹ ਢਾਂਚਾ ਇਸ ਕਰਕੇ ਤਿਆਰ ਕੀਤਾ ਗਿਆ ਸੀ ਕਿ ਸੰਸਥਾਵਾਂ ਉਸ ਜਾਣਕਾਰੀ ਦੀ ਚੋਣ ਕਰ ਸਕਣ ਜਿਹੜੀ ਆਪਣੀ ਸੰਸਥਾ ਦੀਆਂ ਚੈੱਕ ਕਰਨ ਦੀਆਂ ਪਲੈਨਾਂ ਤਿਆਰ ਕਰਨ ਲਈ ਉਨ੍ਹਾਂ ਦੇ ਮਾਹੌਲ ਲਈ ਸਭ ਤੋਂ ਜ਼ਿਆਦਾ ਢੁਕਵੀਂ ਹੈ।

ਹੀਟ ਚੈੱਕ-ਇਨ ਸਪੋਰਟ ਫਰੇਮਵਰਕ ਡਾਊਨਲੋਡ ਕਰੋ।

ਹੀਟ ਚੈੱਕ-ਇਨ ਟ੍ਰੇਨਿੰਗ ਵੀਡੀਓ

extreme heat check in by NCCEH

ਐੱਨ ਸੀ ਸੀ ਈ ਐੱਚ ਹੈਲਥ ਦੀ ਜ਼ਿਆਦਾ ਗਰਮੀ ਦੇ ਸਮਿਆਂ ਦੌਰਾਨ ਚੈੱਕ ਕਰਨ ਲਈ ਗਾਈਡ

ਨੈਸ਼ਨਲ ਕੋਲੈਬੋਰੇਟਿੰਗ ਸੈਂਟਰ ਫਾਰ ਇਨਵਾਇਰਨਮੈਂਟਲ ਹੈਲਥ (ਐੱਨ ਸੀ ਸੀ ਈ ਐੱਚ) ਨੇ ਇਕ ਗਾਈਡ ਤਿਆਰ ਕੀਤੀ ਹੈ ਜਿਸ ਦਾ ਮਕਸਦ 5 ਸਫੇ ਦੇ ਪੈਕੇਜ ਵਿਚ ਸਾਰੀ ਮੁੱਖ ਜਾਣਕਾਰੀ ਅਤੇ ਸੇਧ ਦੇਣ ਰਾਹੀਂ ਗਰਮੀ ਚੈੱਕ ਕਰਨ ਵਾਲੇ ਲੋਕਾਂ ਦੀ ਮਦਦ ਕਰਨਾ ਹੈ। ਇਹ ਟੂਲ ਯੂਨੀਵਰਸਿਟੀ ਔਫ ਓਟਵਾ ਵਿਖੇ ਡਾਕਟਰ ਗਲੈਨ ਕੈਨੀ ਅਤੇ ਉਸ ਦੇ ਹੀਟ ਸਟਰੈੱਸ ਰੀਸਰਚ ਗਰੁੱਪ ਨੇ ਰਲ ਕੇ ਤਿਆਰ ਕੀਤਾ ਹੈ। ਇਹ ਅੰਗਰੇਜ਼ੀ, ਫਰੈਂਚ, ਚਾਇਨੀਜ਼ ਅਤੇ ਪੰਜਾਬੀ ਵਿਚ ਡਾਊਨਲੋਡ ਕਰਨ ਲਈ ਉਪਲਬਧ ਹੈ।

ਹੀਟ ਇਵੈਂਟਸ ਹੈਲਥ ਚੈੱਕ ਪੈਕੇਜ ਡਾਊਨਲੋਡ ਕਰੋ

ਠੰਢੇ ਹੋਣ ਲਈ ਸੈਂਟਰ ਅਤੇ ਸਾਫ਼ ਹਵਾ ਲਈ ਥਾਂਵਾਂ

cooling-centre-signage

ਕਮਿਊਨਿਟੀ ਸੰਸਥਾਵਾਂ ਲਈ ਮਾਰਗਦਰਸ਼ਨ

ਗਰਮ ਮੌਸਮ ਦੌਰਾਨ ਠੰਢੇ ਸਥਾਨ ਬਣਾਉਣਾ

ਸੰਮਿਲਿਤ, ਸਵੀਕਾਰਯੋਗ, ਅਤੇ ਪ੍ਰਭਾਵਸ਼ਾਲੀ ਠੰਢੇ ਸਥਾਨਾਂ ਨੂੰ ਸਥਾਪਤ ਕਰਨ ਅਤੇ ਚਲਾਉਣ ਲਈ ਕਮਿਊਨਿਟੀ ਸੰਸਥਾਵਾਂ ਲਈ ਸਬੂਤ ਤੇ ਅਧਾਰਿਤ ਸੂਚਿਤ ਜਨਤਕ ਸਿਹਤ ਮਾਰਗਦਰਸ਼ਨ।

ਠੰਢੇ ਸਥਾਨਾਂ ਦੀ ਗਾਈਡ ਡਾਊਨਲੋਡ ਕਰੋ

ਗਰਮੀ ਦੀਆਂ ਚਿਤਾਵਨੀਆਂ ਅਤੇ ਬਹੁਤ ਜ਼ਿਆਦਾ ਗਰਮੀ ਦੀਆਂ ਐਮਰਜੰਸੀਆਂ

2021 ਦੇ ਹੀਟ ਡੋਮ ਦੇ ਜਵਾਬ ਵਿਚ, ਹੈਲਥ ਸੈਕਟਰ ਦੇ ਵੱਖ-ਵੱਖ ਭਾਈਵਾਲਾਂ ਅਤੇ ਇਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ (ਈ ਸੀ ਸੀ ਸੀ) ਨੇ 2022 ਦੀਆਂ ਗਰਮੀਆਂ ਲਈ ਬੀ ਸੀ ਹੀਟ ਅਲਰਟ ਐਂਡ ਰਿਸਪੌਂਸ ਸਿਸਟਮ (ਬੀ ਸੀ ਐੱਚ ਏ ਆਰ ਐੱਸ) ਤਿਆਰ ਕੀਤਾ ਹੈ। ਦੋ ਪੱਧਰ ਦਾ ਇਹ ਚਿਤਾਵਨੀ ਸਿਸਟਮ ਉਹ ਮਾਪਦੰਡ ਤਹਿ ਕਰਦਾ ਹੈ ਜਿਸ ਦੀ ਵਰਤੋਂ ਈ ਸੀ ਸੀ ਸੀ, ਗਰਮੀ ਦੀ ਵਾਰਨਿੰਗ ਦੇਣ (ਪੱਧਰ 1) ਜਾਂ ਬਹੁਤ ਜ਼ਿਆਦਾ ਗਰਮੀ ਦੀ ਐਮਰਜੰਸੀ ਦੀ ਚਿਤਾਵਨੀ ਦੇਣ (ਪੱਧਰ 2), ਦੋਨਾਂ ਕਿਸਮਾਂ ਦੀਆਂ ਚਿਤਾਵਨੀਆਂ ਲਈ ਢੁਕਵੇਂ ਜਨਤਕ ਸਿਹਤ ਸੰਦੇਸ਼ ਦੇਣ ਅਤੇ ਹੈਲਥ ਸੈਕਟਰ ਅਤੇ ਹੋਰ ਭਾਈਵਾਲਾਂ ਲਈ ਐਕਸ਼ਨਾਂ ਦੀ ਸਿਫਾਰਸ਼ ਕਰਨ ਲਈ ਕਰੇਗਾ। ਸੂਬਾ ਆਉਂਦੇ ਸਾਲਾਂ ਵਿਚ ਬੀ ਸੀ ਐੱਚ ਏ ਆਰ ਐੱਸ ਨੂੰ ਨਿਖਾਰਨਾ ਅਤੇ ਸੋਧਣਾ ਜਾਰੀ ਰੱਖੇਗਾ।

ਬੀ ਸੀ ਸੀ ਡੀ ਸੀ ਦੇ ਵੈੱਬਸਾਈਟ ਉੱਪਰ ਬੀ ਸੀ ਐੱਚ ਏ ਆਰ ਐੱਸ ਬਾਰੇ ਹੋਰ ਪੜ੍ਹੋ। 

 

ਚਿਤਾਵਨੀਆਂ

ਗਰਮੀ ਦੀ ਵਾਰਨਿੰਗ (ਪੱਧਰ 1)

ਖ਼ਤਰਾ: ਦਿਨ ਦੇ ਅਤੇ ਰਾਤ ਦੇ ਤਾਪਮਾਨ ਮੌਸਮ ਦੇ ਆਮ ਤਾਪਮਾਨ ਨਾਲੋਂ ਜ਼ਿਆਦਾ ਹਨ ਅਤੇ ਲਗਾਤਾਰ ਚੱਲ ਰਹੇ ਹਨ।

ਐਕਸ਼ਨ: ਠੰਢੇ ਰਹਿਣ ਲਈ ਆਪਣੇ ਆਮ ਕਦਮ ਚੁੱਕੋ।

ਬਹੁਤ ਜ਼ਿਆਦਾ ਗਰਮੀ ਦੀ ਐਮਰਜੰਸੀ (ਪੱਧਰ 2)

ਖ਼ਤਰਾ: ਦਿਨ ਦੇ ਅਤੇ ਰਾਤ ਦੇ ਤਾਪਮਾਨ ਮੌਸਮ ਦੇ ਆਮ ਤਾਪਮਾਨ ਨਾਲੋਂ ਜ਼ਿਆਦਾ ਹਨ ਅਤੇ ਹਰ ਰੋਜ਼ ਹੋਰ ਗਰਮ ਹੁੰਦੇ ਜਾ ਰਹੇ ਹਨ।

ਐਕਸ਼ਨ: ਆਪਣੀ ਐਮਰਜੰਸੀ ਪਲੈਨ ਚਾਲੂ ਕਰੋ।

ਵੈਨਕੂਵਰ ਇਨਡੋਰ ਟੈਂਪਰੇਚਰ ਸਰਵੇ

2021 ਦੀਆਂ ਗਰਮੀਆਂ ਵਿਚ, ਵੈਨਕੂਵਰ ਸਿਟੀ ਅਤੇ ਵੈਨਕੂਵਰ ਕੋਸਟਲ ਹੈਲਥ ਨੇ ਬੀ ਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੀ ਮਦਦ ਨਾਲ, ਅੰਦਰਲੇ ਤਾਪਮਾਨਾਂ ਦਾ ਸਵੈ-ਰਿਪੋਰਟ ਕਰਨ ਵਾਲਾ ਇਕ ਸਰਵੇ ਕੀਤਾ। ਇਹ ਜਾਣਕਾਰੀ ਅੰਦਰਲੇ ਅਤੇ ਬਾਹਰਲੇ ਤਾਪਮਾਨਾਂ ਵਿਚਕਾਰ ਸੰਬੰਧ ਅਤੇ ਇਲਾਕੇ ਭਰ ਦੀਆਂ ਬਿਲਡਿੰਗਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਬਿਹਤਰ ਸਮਝਣ ਵਿਚ ਸਾਡੀ ਮਦਦ ਕਰਦੀ ਹੈ। ਇਸ ਕੰਮ ਦਾ ਟੀਚਾ, ਮੌਜੂਦਾ ਬਿਲਿਡੰਗਾਂ ਦੇ ਅੰਦਰ ਠੰਢੇ ਤਾਪਮਾਨ ਹਾਸਲ ਕਰਨ ਲਈ ਸਿਫਾਰਸ਼ਾਂ ਤਿਆਰ ਕਰਨ ਵਿਚ ਮਦਦ ਕਰਨਾ ਹੈ ਅਤੇ ਗਰਮੀ ਨਾਲ ਹੋਣ ਵਾਲੀ ਬੀਮਾਰੀ ਤੋਂ ਰੋਕਥਾਮ ਕਰਨ ਵਿਚ ਮਦਦ ਕਰਨਾ ਹੈ।

ਵੈਨਕੂਵਰ ਇਨਡੋਰ ਏਅਰ ਟੈਂਪਰੇਚਰ ਸਰਵੇ ਦੇ ਨਤੀਜੇਪੜ੍ਹੋ। ਇਸ ਸਾਲ ਦੇ ਸਰਵੇ ਵਿਚ ਹਿੱਸਾ ਲਉ। 

vancouver.ca ਉੱਪਰ ਸਰਵੇ ਲਾਈਵ ਹੋਣ ਵੇਲੇ ਦੱਸੇ ਜਾਣ ਲਈ ਸਾਈਨ ਅੱਪ ਕਰੋ।
 

2021 BC Heat Dome and VCH ER Visits

Following the 2021 BC heat dome, the VCH Public Health Surveillance Unit studied data on emergency room visits in collaboration with VCH and Providence Health Care Emergency Medicine programs. Several key findings were identified:

The extreme heat event that affected much of British Columbia in 2021 resulted in a substantial increase in Emergency Department visits related to heat-related illness in VCH hospitals.

Rates of heat-related Emergency Department visits varied substantially by area of residence. Among the urban neighbourhoods in the VCH region, a higher rate of heat-related ED visits was observed among residents in the Downtown Eastside, Kensington, Victoria-Fraserview, North Vancouver City-East/West, and North Vancouver District Municipality –Central.

Among age groups, the highest rate of heat-related ED visits was among those aged greater than 80 years. Slightly more than half of heat-related ED visits and over 90% of hospitalizations among these visits were among those aged 65 years or older.

Comprehensive heat event preparedness is essential to minimize future health impacts, as the risk of extreme heat events in the context of a warming climate continues to evolve.

Read the full report: 2021 BC Heat Dome VCH ER Visits

Cover of Policy tools to create and support cooler, safer indoor living spaces

ਵਧੇਰੇ ਠੰਡੀਆਂ, ਸੁਰੱਖਿਅਤ ਅੰਦਰ ਰਹਿਣ ਦੀਆਂ ਥਾਵਾਂ ਬਣਾਉਣ ਅਤੇ ਉਹਨਾਂ ਦਾ ਸਮਰਥਨ ਕਰਨ ਲਈ ਨੀਤੀ ਸਾਧਨ

ਵੈਨਕੂਵਰ ਕੋਸਟਲ ਹੈਲਥ (VCH) ਨੇ ਉਹਨਾਂ ਨੀਤੀ ਅਤੇ ਨਿਯਮ ਵਿਕਲਪਾਂ ਦੀ ਸਮੀਖਿਆ ਕੀਤੀ ਜੋ VCH ਸਿਹਤ ਖੇਤਰ ਦੇ ਅੰਦਰ ਘਰਾਂ ਵਿੱਚ ਤਾਪਮਾਨ ਨਾਲ ਸੰਬੰਧਿਤ ਸੁਰੱਖਿਆ ਨੂੰ ਵਧਾ ਸਕਦੇ ਹਨ। ਇਸ ਪ੍ਰਕਿਰਿਆ ਵਿੱਚ ਨੀਤੀਗਤ ਸਾਧਨਾਂ ਦੇ ਅਧਿਕਾਰ ਖੇਤਰ ਦੀ ਜਾਂਚ ਦੇ ਨਾਲ-ਨਾਲ ਸਰਕਾਰ ਦੇ ਵੱਖ-ਵੱਖ ਪੱਧਰਾਂ, ਰਿਹਾਇਸ਼ ਅਤੇ ਕਿਰਾਏਦਾਰੀ ਵਕਾਲਤ ਸਮੂਹਾਂ, ਅਤੇ ਰਿਹਾਇਸ਼ ਉਪਲੱਬਧ ਕਰਾਉਣ ਵਾਲੇ ਭਾਗੀਦਾਰਾਂ ਨਾਲ ਵਿਸ਼ੇਸ਼ ਜਾਣਕਾਰੀ ਦੇਣ ਵਾਲੇ ਇੰਟਰਵਿਊ ਸ਼ਾਮਲ ਸਨ। ਕਈ ਤਰ੍ਹਾਂ ਦੇ ਨੀਤੀ ਵਿਕਲਪਾਂ ਦਾ ਵਰਣਨ ਕਰਨ ਤੋਂ ਇਲਾਵਾ, ਖੋਜਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਰਕਾਰ ਦੇ ਵੱਖ-ਵੱਖ ਪੱਧਰਾਂ 'ਤੇ ਬਹੁਤ ਥਾਵਾਂ ਤੇ ਨੀਤੀਗਤ ਦਖਲਅੰਦਾਜ਼ੀ ਦੀ ਲੋੜ ਹੈ, ਜਿਵੇਂ ਕਿ ਲਾਗਤ ਅਤੇ ਸੰਭਵਤਾ ਨਾਲ ਸਬੰਧਤ ਮਹੱਤਵਪੂਰਨ ਚੁਣੌਤੀਆਂ ਨੂੰ ਦੂਰ ਕਰਨ ਲਈ, ਅਤੇ ਅਣਇੱਛਤ ਨਤੀਜਿਆਂ ਤੋਂ ਬਚਣ ਲਈ ਰਣਨੀਤੀਆਂ ਦੀ ਲੋੜ ਹੈ|

ਰਿਪੋਰਟ ਡਾਉਨਲੋਡ ਕਰੋ: ਵਧੇਰੇ ਠੰਡੀਆਂ, ਸੁਰੱਖਿਅਤ ਅੰਦਰ ਰਹਿਣ ਦੀਆਂ ਥਾਵਾਂ ਬਣਾਉਣ ਅਤੇ ਉਹਨਾਂ ਦਾ ਸਮਰਥਨ ਕਰਨ ਲਈ ਨੀਤੀ ਸਾਧਨ

ਬਹੁਤ ਜ਼ਿਆਦਾ ਗਰਮੀ ਲਈ ਵਸੀਲੇ

Resources for health professionals